jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 15 June 2013

ਪੰਜਾਬ ਕੈਬਨਿਟ ਮੀਟਿੰਗ 15 ਨੂੰ

www.sabblok.blogspot.com

ਪੰਜਾਬ ਕੈਬਨਿਟ ਚ ਵਿਚਾਰਿਆ ਜਾ ਸਕਦੈ ਮੁਲਾਜ਼ਮਾਂ ਦਾ ਸੇਵਾਕਾਲ ਇਕ ਸਾਲ ਹੋਰ ਵਧਾਉਣ ਦਾ ਮੁੱਦਾ
ਗਗਨਦੀਪ ਸੋਹਲ

ਚੰਡੀਗੜ੍ਹ, 14 ਜੂਨ : ਪੰਜਾਬ ਕੈਬਨਿਟ ਦੀ ਮੀਟਿੰਗ 15 ਜੂਨ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਣ ਜਾ ਰਹੀ ਹੈ। ਇਸ ਮੀਟਿੰਗ ਚ ਪੰਜਾਬ ਸਰਕਾਰ ਦੇ ਕੰਮਾਂ ਦੇ ਲੇਖੇ-ਜੋਖੇ ਤੋਂ ਇਲਾਵਾ ਕੁਝ ਮਹੱਤਵਪੂਰਨ ਫੈਸਲਿਆਂ ਨੂੰ ਅੰਤਮ ਰੂਪ ਦਿਤਾ ਜਾਵੇਗਾ ਤੇ ਕੁਝ ਅਹਿਮ ਮਸਲਿਆਂ ਤੇ ਵਿਚਾਰਾਂ ਹੋਣਗੀਆਂ।

ਬਾਬੂਸ਼ਾਹੀ ਨੂੰ ਪ੍ਰਾਪਤ ਸੂਚਨਾ ਅਨੁਸਾਰ ਕੈਬਨਿਟ ਚ ਜਿਥੇ ਬਾਲ ਸੁਧਾਰ ਘਰਾਂ ਬਾਰੇ ਬਣਾਏ ਗਏ ਕਾਨੂੰਨ ਦੇ ਨਿਯਮਾਂ ਬਾਰੇ ਫੈਸਲਾ ਕੀਤਾ ਜਾਵੇਗਾ, ਉਥੇ ਵਿਧਾਨਕ ਪ੍ਰਸਤਾਵਾਂ ਨੂੰ ਵੀ ਮਨਜੂਰੀ ਦਿਤੀ ਜਾਵੇਗੀ। ਇਸ ਤੋਂ ਇਲਾਵਾ ਇਸ ਕੈਬਨਿਟ ਮੀਟਿੰਗ ਚ ਮੁਲਾਜ਼ਮਾਂ ਦੀ ਸੇਵਾਮੁਕਤੀ ਉਮਰ ਚ ਇਕ ਸਾਲ ਹੋਰ ਵਾਧਾ ਕਰਨ ਦੇ ਮੁੱਦੇ ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ।

ਭਰੋਸੇਯੋਗ ਉਚ ਪੱਧਰੀ ਸੂਤਰਾਂ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਭਾਵੇਂ ਪਿਛਲੇ ਸਮੇਂ ਚ ਅਕਾਲੀ-ਭਾਜਪਾ ਸਰਕਾਰ ਵਲੋਂ ਮੁਲਾਜ਼ਮਾਂ ਦੀ ਸੇਵਾਮੁਕਤੀ ਚ ਇਕ ਸਾਲ ਦੇ ਵਾਧੇ ਦੀ ਵਿਵਸਥਾ ਲਾਗੂ ਕਰ ਦਿਤੀ ਸੀ ਜਿਸ ਤਹਿਤ ਮੁਲਾਜ਼ਮ ਇਛਾ ਅਨੁਸਾਰ ਇਕ ਸਾਲ ਦੀ ਸੇਵਾ ਵਧਵਾ ਸਕਦੇ ਹਨ ਪਰ ਹੁਣ ਫਿਰ ਇਕ ਸਾਲ ਦਾ ਹੋਰ ਇਜ਼ਾਫਾ ਕਰਨ ਦੀ ਚਰਚਾ ਚੱਲ ਰਹੀ ਹੈ। ਇਸ ਮੁੱਦੇ ਤੇ 15 ਦੀ ਕੈਬਨਿਟ ਮੀਟਿੰਗ ਚ ਵੀ ਵਿਚਾਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬਾਬੂਸ਼ਾਹੀ ਦੇ ਉਚ ਪੱਧਰੀ ਸੂਤਰਾਂ ਅਨੁਸਾਰ ਮੁਲਾਜ਼ਮਾਂ ਦੀ ਸੇਵਾਮੁਕਤੀ ਉਮਰ ਵਧਾਉਣ ਦੇ ਪ੍ਰਸਤਾਵ ਨੂੰ ਡਿਪਟੀ ਸੀ. ਐਮ. ਸੁਖਬੀਰ ਬਾਦਲ ਵਲੋਂ ਹਰੀ ਝੰਡੀ ਮਿਲ ਗਈ ਹੈ ਪਰ ਇਸ ਬਾਰੇ ਪ੍ਰਸਤਾਵ ਅਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਨਹੀਂ ਪੁੱਜਾ ਹੈ। ਮੁੱਖ ਮੰਤਰੀ ਕੋਲ ਪ੍ਰਸਤਾਵ ਪੁੱਜਣ ਤੇ ਇਸ ਤੇ ਉਨ੍ਹਾਂ ਦੀ ਸਹਿਮਤੀ ਉਪਰੰਤ ਹੀ ਕੈਬਨਿਟ ਚ ਇਸ ਮੁੱਦੇ ਤੇ ਵਿਚਾਰ ਚਰਚਾ ਹੋਵੇਗੀ।

ਸੋ ਸ਼ਨੀਵਾਰ ਦੀ ਕੈਬਨਿਟ ਰਿਟਾਇਰਮੈਂਟ ਦੇ ਨੇੜੇ ਢੁੱਕੇ ਤੇ ਸੇਵਾਮੁਕਤੀ ਚ ਵਾਧਾ ਕਰਵਾ ਚੁੱਕੇ ਮੁਲਾਜ਼ਮਾਂ ਲਈ ਇਕ ਆਸ ਦੀ ਕਿਰਨ ਵਾਂਗ ਹੋ ਸਕਦੀ ਹੈ। ਇਸ ਤੋਂ ਇਲਾਵਾ ਵੀ ਕਈ ਹੋਰ ਮਹੱਤਵਪੂਰਨ ਏਜੰਡਿਆਂ ਤੇ ਇਸ ਕੈਬਨਿਟ ਮੀਟਿੰਗ ਚ ਚਰਚਾ ਹੋਵੇਗੀ।

No comments: