jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 20 June 2013

ਸਾਬਕਾ ਮੰਤਰੀ ਅਸ਼ਵਨੀ ਚੌਬੇ ਨੇ ਸੁਣਾਈ ਹੱਡਬੀਤੀ-ਕੇਦਾਰਨਾਥ ’ਚ ਲਾਸ਼ਾਂ ’ਤੇ ਗੁਜ਼ਾਰੀਆਂ ਚਾਰ ਰਾਤਾਂ, 20,000 ਲੋਕ ਮਰੇ

www.sabblok.blogspot.com
uttarakhand floods  3
ਬਿਹਾਰ ਦੇ ਸਾਬਕਾ ਸਿਹਤ ਮੰਤਰੀ ਅਸ਼ਵਨੀ ਚੌਬੇ ਨੇ ਉਤੱਰਾਖੰਡ ਤੋਂ ਪਰਤ ਕੇ ਹੱਡਬੀਤੀ ਸੁਣਾਈ । ਉਹਨਾਂ ਦੇਹਰਦੂਨ ’ਚ ਕਿਹਾ ਕਿ ਕੇਦਾਰਨਾਥ ’ਚ ਇੰਨੇ ਭਿਆਨਕ ਬਿਪਤਾ ਕਾਰਨ ਪ੍ਰਸ਼ਾਸਨ ਜਾਂ ਸਰਕਾਰ ਵਲੋਂ ਕੁਝ ਵੀ ਨਹੀੰ ਕੀਤਾ ਜਾ ਰਿਹਾ । ਉਹ ਆਪਣੇ ਪਰਿਵਾਰ ਸਮੇਤ ਆਪਣੇ ਬਲਬੂਤੇ ਵਾਪਸ ਪਰਤੇ ਹਨ। ਉਹਨਾਂ ਦਾ ਕਿਹਣਾ ਸੀ ਕਿ ਚਾਰੋਂ ਪਾਸੇ ਲਾਸ਼ਾਂ ਵਿਛੀਆਂ ਹੋਈਆਂ ਹਨ ਪਰ ਉਹਨਾਂ ਨੂੰ ਚੁੱਕਣ ਵਾਲਾ ਕੋਈ ਨਹੀਂ ਹੈ । ਬਚੇ ਹੋਏ ਲੋਕ ਲਾਸ਼ਾਂ ਉਪਰੋਂ ਦੀ ਲੰਘ ਰਹੇ ਹਨ। ਚੌਬੇ ਨੇ ਕਿਹਾ ਕਿ ਉਹ ਚਾਰ ਰਾਤਾਂ ਕੇਦਾਰਨਾਥ ’ਚ ਫਸਿਆ ਰਿਹਾ । ੳਹਨਾਂ ਦੇ ਪਰਿਵਾਰ ਦੇ ਚਾਰ ਜੀਅ ਲਾਪਤਾ ਹਨ ਉਹਨਾਂ ਕਿਹਾ ਕਿ ਉਹਨਾਂ ਨੇ ਖੁਦ ਚਾਰ ਰਾਤਾਂ ਲਾਸ਼ਾਂ ’ਤੇ ਗੁਜ਼ਾਰੀਆਂ । 800 ਤੋਂ ਜ਼ਿਆਦਾ ਲੋਕ ਉਹਨਾਂ ਦੇ ਨਾਲ ਮੰਦਿਰ ’ਚ ਸਨ । ਉਹਨਾਂ ਦੱਸਿਆ ਕਿ ਕਈਆਂ ਨੇ ਉਹਨਾਂ ਦੀਆਂ ਅੱਖਾਂ ਸਾਹਮਣੇ ਦਮ ਤੋੜ ਦਿੱਤਾ । ਮੰਦਿਰ ਦੇ ਅੰਦਰ ਲਾਸ਼ਾਂ ਤੈਰ ਰਹੀਆਂ ਸਨ ਸੂਬਾ ਸਰਕਾਰ ਵਲੋਂ ਕੁਝ ਨਹੀਂ ਕੀਤਾ ਗਿਆ । ਉਹਨਾਂ ਦੱਸਿਆ ਕਿ ਇਸ ਭਿਅੰਕਰ ਹਾਦਸੇ ’ਚ 20000 ਲੋਕਾਂ ਦੀ ਮੌਤ ਹੋਈ ਹੈ । ਕੇਦਾਰ ਨਾਥ ’ਚ ਇਸ ਸਮੇਂ ਬਚਾਅ ਕਾਰਜ ਜਾਰੀ ਹਨ ਪਰ ਫਿਲਹਾਲ ਹਵਾਈ ਰਸਤੇ ਹੀ ਕੰਮ ਹੋ ਰਿਹਾ ਹੈ ਜਿਸ ਕਾਰਨ ਮੁਸਕਲਾਂ ਆ ਰਹੀਆਂ ਹਨ। ਸਥਾਨਕ ਪ੍ਰਸ਼ਾਸਨ ਅਨੁਸਾਰ 19 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਹੁਣ ਤੱਕ ਕੱਢਿਆ ਜਾ ਚੁੱਕਾ ਹੈ । ਪਰ ਅਜੇ ਵੀ 62 ਹਜ਼ਾਰ ਦੇ ਕਰੀਬ ਲੋਕ ਉ¤ਤਰਖੰਡ ’ਚ ਫਸੇ ਹੋਏ ਹਨ। ਮੁਖ ਮੰਤਰੀ ਸਵਿਟਰਜ਼ਰਲੈਂਡ ਦੇ ਦੌਰੇ ’ਤੇ ਜਾਣ ਲਈ ਤਿਆਰ : ਉ¤ਤਰਖੰਡ ਪਿਛਲੇ ਕਈ ਸਾਲਾਂ ਤੋਂ ਕੁਦਰਤੀ ਆਫਤਾਂ ਨਾਲ ਜੂਝ ਰਿਹਾ ਹੈ ਪਰ ਮੁਖ ਮੰਤਰੀ ਵਿਜੇ ਬਹੁਗੁਣਾ ਸਵਿਟਜ਼ਰਲੈਂਡ ਜਾਣ ਦੀ ਤਿਆਰੀ ’ਚ ਹਨ ਸੂਤਰਾਂ ਅਨੁਸਾਰ ਮੁਖ ਮੰਤਰੀ ਦੀ ਵਿਦੇਸ਼ ਯਾਤਰਾ ਹੜ੍ਹ ਆਉਣ ਤੋਂ ਪਹਿਲਾਂ ਹੀ ਤੈਅ ਸੀ ਬਹੁਗੁਣਾ ਨੇ ਆਪਣੀ ਪਤਨੀ ਅਤੇ ਕੁਝ ਅਧਿਕਾਰਆਂ ਸਮੇਤ ਸਵਿਟਜ਼ਰਲੈਂਡ ਜਾਣਾ ਸੀ । ਸਰਕਾਰੀ ਦੌਰਾ ਹੋਣ ਕਾਰਨ ਮੁਖ ੰਤਰੀ ਦਫਤਰ ਨੇ ਵਿਦੇਸ਼ ਮੰਤਰਾਲੇ ਤੋਂ ਕਲੀਅਰੈਂਸ ਮੰਗੀ ਸੀ । ਭਾਵੇਂ ਕਿ ਭਿਆਨਕ ਬਾਰਿਸ਼ ਅਤੇ ਹੜ੍ਹਾਂ ਨਾਲ ਮੱਚੀ ਤਬਾਹੀ ਕਾਰਨ ਵਿੇਦਸ਼ ਮੰਤਰਾਲੇ ਨੂੰ ਲੱਗਿਆ ਕਿ ਮੁਖ ਮੰਤਰੀ ਆਪਣੀ ਯਾਤਰਾ ਰੱਦ ਕਰ ਸਕਦੇ ਹਨ ਪਰ ਬੁੱਧਵਾਰ ਨੂੰ ਵੀ ਸੀ ਐਮ ਆਫਿਸ ਤੋਂ ਇਸ ਬਾਰੇ ਕੋਈ ਸੂਚਨਾ ਨਾ ਮਿਲੀੌ ਤਾਂ ਮੰਤਰਾਲੇ ਨੇ ਬਹੁਗੁਣਾ ਦੇ ਵਿਦੇਸ਼ ਦੌਰੇ ਨੂੰ ਹਰੀ ਝੰਡੀ ਦੇ ਦਿੱਤੀ । ਸਵਾਲ ਉ¤ਠਦਾ ਹੈ ਕਿ ਕੀ ਸੂਬੇ ’ਚ ਆਈ ਆਫਤ ਕਾਰਨ ਰੁਝੇਵਿਆਂ ਕਾਰਨ ਮੁਖ ਮੰਤਰੀ ਦਫਤਰ ਦੇ ਅਧਿਕਾਰੀ ਇਸ ਬਾਰੇ ਸੂਚਨਾ ਦੇਣਾ ਭੁੱਲ ਗਏ ਹੋਣਗੇ ਜਾਂ ਫਿਰ ਮੁਖ ਮੰਤਰੀ ਨੂੰ ਲੱਗਦਾ ਹੈ ਕਿ ਹਾਲਾਤ ਕਾਬੂ ’ਚ ਹਨ ਤੇ ਸਵਿਟਜ਼ਰਲੈਂਡ ਜਾਣ ’ਣ ਕੋਈ ਮੁਸ਼ਕਿਲ ਨਹੀਂ ਹੋਵੇਗੀ । ਪੀਣ ਦਾ ਪਾਣੀ ਨਹੀਂ , ਮਿਨਰਲ ਵਟਰ ਨਾਲ ਧੋਤੇ ਜਾ ਰਹੇ ਨੇ ਹੈਲੀਕਾਪਟਰ ਦੇ ਸ਼ੀਸ਼ੇ : ਦੇਹਰਾਦੂਨ ਦੇ ਜਾਲੀ ਗ੍ਰਾਂਟ ਏਅਰਪੋਰਟ ’ਤੇ ਸਰਕਾਰੀ ਠਾਠ ਬਾਠ ਦਾ ਇੱਕ ਨਮੂਨਾ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਸੂਬੇ ’ ਆਏ ਹੜਾਂ ’ਚ ਫਸੇ ਲੋਕਾਂ ਨੂੰ ਪੀਣ ਦਾ ਸਾਫ ਤੱਕ ਨਸੀਬ ਨਹੀਂ ਹੋ ਰਿਹਾ ਉਥੇ ਨੇਤਾਵਾਂ ਦੇ ਹੈਲੀਕਾਪਟਰਾਂ ਦੇ ਸ਼ੀਸ਼ੇ ਮਿਨਰਲ ਵਾਟਰ ਨਾਕ ਧੋਤੇ ਜਾ ਰਹੇ ਹਨ ।ਕਾਂਗਰਸੀ ਐਮ ਪੀ ਸਤਪਾਲ ਮਹਾਰਾਜ ਰਾਹਤ ਅਤੇ ਬਚਾਅ ਕਾਰਜਾਂ ਦਾ ਜ਼ਾਇਜ਼ਾ ਲੈਣ ਲਈ ਦੇਹਰਦੂਨ ਤੋਂ ਉਡੇ ਪਰ ਮੌਸਮ ਖਰਾਬ ਹੋਣ ਾਰਨ ਉਹਨਾਂ ਦਾ ਹੈਲੀਕਾਪਟਰ ਵਾਪਸ ਆ ਗਿਆ ਏਅਰਪਰਟ ’ਤੇ ਬਣੇ ਹੈਲੀਪੈਡ ’ਤੇ ਜਦੋਂ ਉਹਨਾਂ ਦਾ ਹੈਲੀਕਾਪਟਰ ਖੜ੍ਹਾ ਤਾਂ ਉਹਨਾ ਦਾ ਪਾਇਲਟ ਮਿਨਰਲ ਵਟਰ ਨਾਲ ਸ਼ੀਸ਼ੇ ਧੋਂਦਾ ਦਿਖਾਈ ਦਿੱਤਾ ।

No comments: