www.sabblok.blogspot.com
ਰਾਜਨਾਥ ਨੇ ਅਸਤੀਫਾ ਵਾਪਸ ਮੋੜਿਆ
ਨਵੀਂ ਦਿੱਲੀ, 10 ਜੂਨ (ਬਬ) : ਬੀਤੇ ਦਿਨ ਗੋਆ ਵਿਖੇ ਨਰਿੰਦਰ ਮੋਦੀ ਨੂੰ ਭਾਜਪਾ ਵਲੋਂ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਪ੍ਰਚਾਰ ਕਮੇਟੀ ਦੀ ਵਾਗਡੋਰ ਸੌਂਪੇ ਜਾਣ ਤੋਂ ਖਫਾ ਦੱਸੇ ਜਾ ਰਹੇ ਸੀਨੀਅਰ ਭਾਜਪਾ ਆਗੂ ਐਲ ਕੇ ਅਡਵਾਨੀ ਵਲੋਂ ਆਖਰ ਅੱਜ ਭਾਜਪਾ ਦੇ ਤਿਨ ਅਹੁਦਿਆਂ ਤੋਂ ਅਸਤੀਫਾ ਦੇ ਦਿਤਾ ਗਿਆ ਹੈ।
ਅਡਵਾਨੀ ਵਲੋਂ ਰਾਜਨਾਥ ਸਿੰਘ ਨੂੰ ਭੇਜੇ ਅਸਤੀਫੇ ਚ ਕਿਹਾ ਗਿਆ ਹੈ ਕਿ ਕੁਝ ਆਗੂਆਂ ਵਲੋਂ ਆਪਣੇ ਨਿਜੀ ਫੈਸਲੇ ਤਹਿਤ ਪਾਰਟੀ ਚਲਾਈ ਜਾ ਰਹੀ ਹੈ। ਆਪਣੇ ਪੱਤਰ ਚ ਅਡਵਾਨੀ ਨੇ ਕਿਹਾ ਕਿ' ਪਾਰਟੀ ਜਿਸ ਦਿਸ਼ਾ ਵੱਲ ਜਾ ਰਹੀ ਹੈ ਉਸ ਦਿਸ਼ਾ ਚ ਚੱਲਣਾ ਮੇਰੇ ਲਈ ਮੁਸ਼ਕਲ ਹੋ ਰਿਹਾ ਹੈ। ਜਿਆਦਾਤਰ ਆਗੂਆਂ ਕੋਲ ਆਪਣੇ ਨਿਜੀ ਏਜੰਡੇ ਹਨ। ਇਸ ਲਈ ਮੈਂ ਫੈਸਲਾ ਕੀਤਾ ਹੈ ਕਿ ਮੈਂ ਪਾਰਟੀ ਦੇ 3 ਅਹੁਦਿਆਂ ਰਾਸ਼ਟਰੀ ਐਕਜੀਕਿਊਟਿਵ, ਪਾਰਲੀਮੈਂਟਰੀ ਬੋਰਡ ਤੇ ਚੋਣ ਕਮੇਟੀ ਤੋਂ ਅਸਤੀਫਾ ਦੇ ਰਿਹਾ ਹਾਂ।'
ਮੋਦੀ ਨੂੰ ਅਡਵਾਨੀ ਦੀ ਪਾਰਟੀ ਤੇ ਲੋਕਾਂ ਚ ਮਕਬੂਲੀਅਤ ਇਸ ਕਾਰਨ ਵੀ ਰਾਸ ਨਹੀਂ ਆ ਰਹੀ ਕਿਉਂਕਿ ਅਸਿੱਧੇ ਤੌਰ ਤੇ ਭਾਜਪਾ ਨੇ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਮੋਦੀ ਨੂੰ ਪੇਸ਼ ਕਰ ਦਿਤਾ ਹੈ ਜਦਕਿ ਅਡਵਾਨੀ ਵੀ ਖੁਦ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਚ ਹਨ ਤੇ ਉਹ ਆਪਣੀ ਇਛਾ ਵੀ ਸਮੇਂ ਸਮੇਂ ਤੇ ਜਤਾਉਂਦੇ ਰਹੇ ਹਨ। ਅਡਵਾਨੀ ਦੇ ਅਸਤੀਫਾ ਦੇਣ ਕਾਰਨ ਭਾਜਪਾ ਦੀ ਮੋਦੀ ਬਾਰੇ ਖਾਨਾਜੰਗੀ ਵੀ ਜੱਗ ਜ਼ਾਹਰ ਹੋ ਗਈ ਹੈ ਜਿਸ ਦਾ ਪਾਰਟੀ ਨੁੰ ਅਗਲੀਆਂ ਚੋਣਾਂ ਚ ਕੁਝ ਨਾ ਕੁਝ ਨੁਕਸਾਨ ਤਾਂ ਜ਼ਰੂਰ ਝੱਲਣਾ ਪਏਗਾ।

No comments:
Post a Comment