www.sabblok.blogspot.com
ਦੱਖਣੀ ਅਲਬਰਟਾ ਵਿੱਚ ਹੜ੍ਹ ਆ ਜਾਣ ਕਾਰਨ ਐਲਬੋਅ ਰਿਵਰ ਦੇ ਨਾਲ ਲੱਗਦੇ ਕੈਲਗਰੀ ਦੇ ਛੇ ਇਲਾਕਿਆਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਭਾਰੀ ਮੀਂਹ ਦੀ ਸੰਭਾਵਨਾਂ ਨੂੰ ਵੇਖਦਿਆਂ ਹੋਇਆਂ ਇੱਥੇ ਹਾਲਾਤ ਹੋਰ ਬਦਤਰ ਹੋਣ ਦਾ ਖਦਸ਼ਾ ਹੈ। ਵੀਰਵਾਰ ਦੁਪਹਿਰ ਨੂੰ ਮਿਸ਼ਨ, ਐਲਬੋਅ ਪਾਰਕ, ਸਟੇਨਲੇ ਪਾਰਕ, ਰੌਕਸਬੌਰੋ, ਰਿਡੀਊ ਤੇ ਡਿਸਕਵਰੀ ਰਿੱਜ ਇਲਾਕੇ ਫੌਰਨ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ। ਇਨ੍ਹਾਂ ਹੁਕਮਾਂ ਵਿੱਚ ਇਹ ਵੀ ਆਖਿਆ ਗਿਆ ਕਿ ਇਨ੍ਹਾਂ ਇਲਾਕਿਆਂ ਦੇ ਲੋਕ ਅਗਲੇ ਘੱਟੋ ਘੱਟ 72 ਘੰਟਿਆਂ ਲਈ ਆਪਣੇ ਪਰਿਵਾਰਾਂ ਜਾਂ ਦੋਸਤਾਂ ਕੋਲ ਪਨਾਹ ਲੈਣ। ਐਨਵਾਇਰਮੈਂਟ ਕੈਨੇਡਾ ਵੱਲੋਂ ਦੱਖਣੀ ਅਲਬਰਟਾ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਇਹ ਵੀ ਪੇਸ਼ੀਨਿਗੋਈ ਕੀਤੀ ਗਈ ਹੈ ਕਿ ਅਗਲੇ ਦੋ ਦਿਨਾਂ ਵਿੱਚ ਇੱਥੇ 100 ਮਿਲੀਮੀਟਰ ਮੀਂਹ ਪੈ ਸਕਦਾ ਹੈ। ਸ਼ਹਿਰ ਦੀ ਬੋਅ ਰਿਵਰ ਵਿੱਚ ਹੜ੍ਹ ਆਉਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਐਲਬੋਅ ਰਿਵਰ ਦੇ ਕਈ ਹਿੱਸਿਆਂ ਵਿੱਚ ਵੀ ਹੜ੍ਹ ਆਉਣ ਦੀ ਚੇਤਾਵਨੀ ਦਿੱਤੀ ਗਈ ਹੈ। ਆਪਣੇ ਰਹਿਣ ਦੇ ਬਦਲਵੇਂ ਪ੍ਰਬੰਧ ਨਾ ਕਰ ਸਕਣ ਵਾਲੇ ਸਥਾਨਕ ਵਾਸੀਆਂ ਲਈ ਸਾਊਥਲੈਂਡ ਲੇਜ਼ਰ ਸੈਂਟਰ ਤੇ ਅਕੈਡੀਆ ਰੀਕ੍ਰਿਏਸ਼ਨ ਕਾਂਪਲੈਕਸ ਵਿੱਚ ਰਿਸੈਪਸ਼ਨ ਸੈਂਟਰ ਖੋਲ੍ਹੇ ਗਏ ਹਨ। ਕੈਲਗਰੀ ਪੁਲਿਸ ਸਰਵਿਸ ਤੇ ਕੈਲਗਰੀ ਫਾਇਰ ਡਿਪਾਰਟਮੈਂਟ ਦੇ ਮੈਂਬਰ ਪ੍ਰਭਾਵਿਤ ਇਲਾਕਿਆਂ ਵਿੱਚ ਘਰ ਘਰ ਜਾ ਕੇ ਇਲਾਕਾ ਖਾਲੀ ਕਰਨ ਦੀ ਜਾਣਕਾਰੀ ਦੇ ਰਹੇ ਹਨ। ਜਿਹੜੇ ਲੋਕ ਆਪ ਆਪਣਾ ਘਰ ਨਹੀਂ ਛੱਡ ਸਕਦੇ ਉਨ੍ਹਾਂ ਲਈ ਕੈਲਗਰੀ ਟਰਾਂਜਿ਼ਟ ਵੱਲੋਂ ਵੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਖਾਲੀ ਕਰਵਾਏ ਗਏ ਇਲਾਕਿਆਂ ਵਿੱਚ ਲੋਕਾਂ ਨੂੰ 3:00 ਵਜੇ ਤੋਂ ਬਾਅਦ ਆਉਣ ਦੀ ਇਜਾਜ਼ਤ ਨਹੀਂ ਹੈ। ਵੀਰਵਾਰ ਨੂੰ ਨਿਊ ਯਾਰਕ ਵਿੱਚ ਇੱਕ ਕਾਨਫਰੰਸ ਵਿੱਚ ਹਿੱਸਾ ਲੈ ਕੇ ਅਲਬਰਟਾ ਪਰਤ ਰਹੀ ਪ੍ਰੀਮੀਅਰ ਐਲੀਸਨ ਰੈੱਡਫੋਰਡ ਨੇ ਆਖਿਆ ਕਿ ਉਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ।

No comments:
Post a Comment