jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 15 June 2013

ਸਿੱਖਿਆ ਵਿਭਾਗ ਨੇ ਕੀਤਾ ਸਪੈਸ਼ਲ ਟਰੇਨਰ ਅਧਿਆਪਕਾਂ ਦਾ 60 ਲੱਖ ਹਜ਼ਮ

www.sabblok.blogspot.com
ਹੰਬੜਾਂ, 14 ਜੂਨ (ਕੁਲਦੀਪ ਸਲੇਮਪੁਰੀ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਇਕ ਹੋਰ ਕਾਰਨਾਮਾ ਕਰ ਵਿਖਾਇਆ ਹੈ, ਜਿਸ ਵਿਚ ਕੇਂਦਰ ਸਰਕਾਰ ਦੀ ਸਰਵ ਸਿੱਖਿਆ ਅਭਿਆਨ ਤਹਿਤ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿਚ ਖੋਲ੍ਹੇ ਸਪੈਸ਼ਲ ਟਰੇਨਰ ਕੇਂਦਰਾਂ ਦੇ ਅਧਿਆਪਕਾਂ ਦਾ ਸਾਲ 2011-12 ਦਾ 60 ਲੱਖ ਰੁਪਏ ਦਾ ਬਕਾਇਆਂ ਗੋਲਮਾਲ ਕਰ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਗਿਆਸਪੁਰਾ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਸਪੈਸ਼ਲ ਟਰੇਨਰ ਅਧਿਆਪਕ ਯੂਨੀਅਨ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪੂਰੇ ਪੰਜਾਬ ਵਿਚ ਸਾਲ 2011-12 ਲਈ 1890 ਵਲੰਟੀਅਰ ਅਧਿਆਪਕ ਨਿਯੁਕਤ ਕੀਤੇ ਸਨ | ਸਿੱਖਿਆ ਵਿਭਾਗ ਇਨ੍ਹਾਂ ਵਿਚੋਂ ਚਾਰ ਲੁਧਿਆਣਾ, ਬਰਨਾਲਾ, ਮੋਹਾਲੀ ਅਤੇ ਅੰਮਿ੍ਤਸਰ ਦੇ 675 ਸਪੈਸ਼ਲ ਟਰੇਨਰ ਅਧਿਆਪਕਾਂ ਦਾ ਫਰਵਰੀ, ਮਾਰਚ ਤੇ ਅਪ੍ਰੈਲ 2012 ਦਾ 60 ਲੱਖ ਰੁਪਏ ਤੋਂ ਵੱਧ ਦਾ ਬਕਾਇਆ ਦੇਣ ਤੋਂ ਮੁਨਕਰ ਹੋ ਗਿਆ ਹੈ | ਇਸ ਸਬੰਧੀ ਕਈ ਵਾਰ ਉਚ ਸਿੱਖਿਆ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਹਨ, ਪਰ ਪੰਜਾਬ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ | ਇਥੇ ਵਰਨਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਸਰਵ ਸਿੱਖਿਆ ਅਭਿਆਨ ਤਹਿਤ ਪੰਜਾਬ ਸਿੱਖਿਆ ਵਿਭਾਗ ਨੂੰ ਕਰੋੜਾਂ ਦੀਆਂ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਕਈ ਘਪਲਿਆਂ ਦੀ ਜਾਂਚ ਕੇਂਦਰੀ ਟੀਮ ਕਰ ਰਹੀ ਹੈ | ਸਪੈਸ਼ਲ ਟਰੇਨਰ ਅਧਿਆਪਕ ਯੂਨੀਅਨ ਨੇ ਇਹ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਉਨ੍ਹਾਂ ਦੇ ਸਾਥੀਆਂ ਦੀ ਖੂਨ ਪਸੀਨੇ ਦੀ ਕਮਾਈ 60 ਲੱਖ ਰੁਪਏ ਵੀ ਕਿਧਰੇ ਕਿਸੇ ਘਪਲੇ ਦੀ ਭੇਟ ਨਾ ਚੜ੍ਹ ਜਾਣ |

No comments: