jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਮਾਨ ਅਤੇ ਰਾਮ ਸਿੰਘ ਨੇ ਸ਼ਹੀਦੀ ਯਾਦਗਾਰ (ਜੂਨ 84) ਨੂੰ ਅਧੂਰੀ ਕਰਾਰ ਦਿੱਤਾ

www.sabblok.blogspot.com
  
ਅੰਮ੍ਰਿਤਸਰ.02 ਜੂਨ.----- – ਜੂਨ ੧੯੮੪ ਦੇ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਵਿਚ ਉਸਾਰੀ ਗਈ ਸ਼ਹੀਦੀ ਯਾਦਗਾਰ ਨੂੰ ਅਧੂਰਾ ਕਰਾਰ ਦਿੰਦਿਆਂ ਦਮਦਮੀ ਟਕਸਾਲ (ਸੰਗਰਾਵਾਂ)ਅਤੇ ਅਕਾਲੀ ਦਲ ਅੰਮ੍ਰਿਤਸਰ ਨੇ ਸਾਂਝੇ ਤੌਰ ਤੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਇਕ ਪ੍ਰਭਾਵਸ਼ਾਲੀ ਧਰਮ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ ਜੋ ਯਾਦਗਾਰ ਸਬੰਧੀ ਜਾਗਰੂਕਤਾ ਪੈਦਾ ਕਰਨ ਦਾ ਕੰਮ ਵੀ ਕਰੇਗੀ ।ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦਮਦਮੀ ਟਕਸਾਲ (ਸੰਗਰਾਵਾਂ)ਦੇ ਮੁਖੀ ਗਿਆਨੀ ਰਾਮ ਸਿੰਘ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਜੂਨ ੮੪ ਦੇ ਫੌਜੀ ਹਮਲੇ ਦੌਰਾਨ ਮਾਰੇ ਗਏ ਸ਼ਹੀਦਾਂ ਦੀ ਯਾਦਗਾਰ ਉਸਾਰੇ ਜਾਣ ਪਿੱਛੇ ਜੋ ਮਕਸਦ ਸੀ ਉਹ ਮਕਸਦ ਅਜੇ ਪੂਰਾ ਨਹੀ ਹੋਇਆ । ਉਨ੍ਹਾਂ ਕਿਹਾ ਕਿ ਯਾਦਗਾਰ ਬਨਾਉਣ ਦਾ ਮਕਸਦ ਸੀ ਕਿ ਸਿੱਖ ਕੌਮ ਦੀ ਆਣ ਵਾਲੀ ਪੀੜ੍ਹੀ ਨੂੰ ਦੱਸਿਆ ਜਾਏ ਕਿ ਕੌਮ ਕਿਸ ਤਰ੍ਹਾਂ ਦੇ ਸੰਤਾਪ ਵਿਚੋਂ ਗੁਜਰ ਕੇ ਅੱਜ ਤੀਕ ਪੁਜੀ ਹੈ ਲੇਕਿਨ ਸੂਬੇ ਦੀ ਸਤਾ ਤੇ ਕਾਬਜ ਅਕਾਲੀ ਸਰਕਾਰ ਨੇ ਹਿੰਦੂਤਵਾ ਦੇ ਦਬਾਅ ਤੇ ਪਰਭਾਵ ਹੇਠ ਯਾਦਗਾਰ ਦਾ ਸਰੂਪ ਹੀ ਬਦਲ ਦਿੱਤਾ ਹੈ । ਸ੍ਰ ਮਾਨ ਨੇ ਦੁਹਰਾਇਆ ਕਿ ਯਾਦਗਾਰ ਦੇ ਹੇਠਲੇ ਜਮੀਨ ਦੋਜ਼ ਹਿੱਸੇ ਵਿਚ ਜੂਨ ੮੪ ਦੇ ਸ਼ਹੀਦਾਂ ਦੀਆਂ ਤਸਵੀਰਾਂ ਲਗਣੀਆਂ ਚਾਹੀਦੀਆਂ ਹਨ ਤੇ ੧੯੭੮ ਤੋਂ ਬਾਅਦ ਦਾ ਸਿੱਖ ਇਤਿਹਾਸ ਅੰਕਿਤ ਹੋਣਾ ਚਾਹੀਦਾ ਹੈ ।ਇਹ ਯਾਦਗਾਰ ਦਾ ਉਪਰਲਾ ਹਿੱਸਾ ਭਲੇ ਹੀ ਗੁਰਦੁਆਰਾ ਰਹੇ ਲੇਕਿਨ ਜਮੀਨ ਦੋਜ ਹਿੱਸਾ ਅਜਾਇਬਘਰ ਹੋਣਾ ਚਾਹੀਦਾ । ਗਿਆਨੀ ਰਾਮ ਸਿੰਘ ਨੇ ਦੁਹਰਾਇਆ ਕਿ ਸਿੱਖਾਂ ਦੇ ਇਸ ਇਤਿਹਾਸਕ ਕਾਲ ਦਾ ਜਿਕਰ ਅਤਿ ਅਧੁਨਿਕ ਤਕਨੀਕ ਨਾਲ ਹੋਣਾ ਚਾਹੀਦਾ ਹੈ । ਇਕ ਸਵਾਲ ਦੇ ਜਵਾਬ ਵਿਚ ਸ੍ਰ ਮਾਨ ਨੇ ਕਿਹਾ ਕਿ ਜੇਕਰ ਦੇਸ਼ ਦੀ ਪ੍ਰਧਾਨ ਮੰਤਰੀ ਤੇ ਸਿੱਖਾਂ ਦੀ ਕਾਤਲ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਮ ਤੇ ਅੰਤਰਰਾਸ਼ਟਰੀ ਹਵਾਈ ਅੱਡਾ ਬਣ ਸਕਦਾ ਹੈ,ਸਰਕਾਰੀ ਯੋਜਨਾਵਾਂ ਚਲ ਸਕਦੀਆਂ ਹਨ ,ਰਾਜੀਵ ਗਾਂਧੀ ਦੇ ਨਾਮ ਤੇ ਪਟਿਆਲਾ ਵਿਚ ਯੂਨੀਵਰਸਿਟੀ ਬਣ ਸਕਦੀ ਹੈ ਤਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਸਿੱਖਾਂ ਦੀ ਯਾਦਗਾਰ ਬਣਾਏ ਜਾਣ ਤੇ ਕਿਸੇ ਨੂੰ ਤਕਲੀਫ ਕਿਉਂ ਹੈ ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਰਾਮ ਸਿੰਘ ਨੇ ਦੱਸਿਆ ਕਿ ਸਮੁਚਾ ਪੰਜਾਬ ਤੇ ਖਾਸ ਕਰਕੇ ਇਸਦੀ ਜੁਆਨੀ ਨਸ਼ਿਆਂ ਦੀ ਚਪੇਟ ਵਿਚ ਆ ਗਈ ਹੈ ਅਤੇ ਨੌਜੁਆਨ ਸਿੱਖੀ ਮਾਰਗ ਤੋਂ ਭਟਕ ਰਹੇ ਹਨ । ਉਨ੍ਹਾਂ ਦੱਸਿਆ ਕਿ ਅਕਾਲੀ ਦਲ ਅੰਮ੍ਰਿਤਸਰ ਦੀ ਸਹਾਇਤਾ ਨਾਲ ਦਮਦਮੀ ਟਕਸਾਲ ਵਲੋਂ ਇਕ ਧਰਮ ਪ੍ਰਚਾਰ ਲਹਿਰ ਚਲਾਈ ਜਾਵੇਗੀ ਜਿਸ ਵਿਚ ਹਮਖਿਆਲੀ ਸਿੱਖ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ । ਗਿਆਨੀ ਰਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਚਲਾਈ ਜਾਣ ਵਾਲੀ ਧਰਮ ਪ੍ਰਚਾਰ ਲਹਿਰ ਜਿਥੇ ਸਿੱਖ ਨੌਜੁਆਨਾਂ ਨੂੰ ਆਪਣੇ ਅਮੀਰ ਸਿਧਾਂਤਕ ਵਿਰਸੇ ਨਾਲ ਜੋੜੇਗੀ ਉਥੇ ਯਾਦਗਾਰ ਦੀ ਸੰਪੂਰਣਤਾ ਸਬੰਧੀ ਜਾਗਰੂਕਤਾ ਵੀ ਪੈਦਾ ਕਰੇਗੀ । ਇਕ ਸਵਾਲ ਦੇ ਜਵਾਬ ਵਿਚ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾ ਦੀ ਪਾਰਟੀ ਨੇ ਗਿਆਨੀ ਰਾਮ ਸਿੰਘ ਵਲੋਂ ਆਰੰਭੇ ਕਾਰਜ ਨਾਲ ਸਹਿਮਤੀ ਪ੍ਰਗਾਟਉਂਦਿਆਂ ਫੈਸਲਾ ਕੀਤਾ ਹੈ ਕਿ ੬ ਜੂਨ ਤੋਂ ਬਾਅਦ ਪਾਰਟੀ ਆਗੂ ,ਗਿਆਨੀ ਰਾਮ ਸਿੰਘ ਜੀ ਨਾਲ ਮਿਲ ਬੈਠ ਕੇ ਧਰਮ ਪ੍ਰਚਾਰ ਲਹਿਰ ਦਾ ਪ੍ਰੋਗਰਾਮ ਉਲੀਕਣਗੇ ।ਅਗਾਮੀ ਲੋਕ ਸਭਾ ਚੋਣਾ ਦੇ ਮੱਦੇਨਜਰ ਅਕਾਲੀ ਦਲ ਅੰਮ੍ਰਿਤਸਰ ਵਲੋਂ ਹਮਖਿਆਲੀ ਪਾਰਟੀਆਂ ਨਾਲ ਆਰੰਭੀ ਏਕਤਾ ਮੁਹਿੰਮ ਬਾਰੇ ਪੁਛੇ ਜਾਣ ਤੇ ਸ੍ਰ ਮਾਨ ਨੇ ਕਿਹਾ ਕਿ ਉਹ ਕਾਫੀ ਹੱਦ ਤੀਕ ਕਾਮਯਾਬ ਹੋਏ ਹਨ। ਇਸ ਮੌਕੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਧਿਆਨ ਸਿੰਘ ਮੰਡ ,ਪ੍ਰ:ਮਹਿੰਦਰ ਪਾਲ ਸਿੰਘ ,ਜਗਬੀਰ ਸਿੰਘ ਭੁਲਰ ,ਜਰਨੈਲ ਸਿੰਘ ਸਖੀਰਾ ,ਹਰਬੀਰ ਸਿੰਘ ਸੰਧੂ ,ਦਮਦਮੀ ਟਕਸਾਲ ਦੇ ਭਾਈ ਰਾਜਨਦੀਪ ਸਿੰਘ ਹਾਜ਼ਰ ਸਨ।

No comments: