jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 16 June 2013

'84 ਦੇ ਪੀੜਤਾਂ ਵੱਲੋਂ ਸਰਨਾ ਦੀ ਰਿਹਾਇਸ਼ ਦਾ ਘਿਰਾਓ ਅੱਜ

Photo: '84 ਦੇ ਪੀੜਤਾਂ ਵੱਲੋਂ ਸਰਨਾ ਦੀ ਰਿਹਾਇਸ਼ ਦਾ ਘਿਰਾਓ ਅੱਜ 

ਨਵੀਂ ਦਿੱਲੀ, 16 ਜੂਨ (ਜਗਤਾਰ ਸਿੰਘ)-ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 1984 ਦੇ ਸ਼ਹੀਦਾਂ ਦੀ ਯਾਦਗਾਰ ਸਥਾਪਿਤ ਕੀਤੇ ਜਾਣ ਦੇ ਫ਼ੈਸਲੇ ਨੂੰ ਸਿੱਖੀ ਰਵਾਇਤਾਂ ਤੋਂ ਉਲਟ ਕਰਾਰ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਦੇ ਿਖ਼ਲਾਫ਼ ਰੋਸ ਪ੍ਰਗਟ ਕਰਨ ਲਈ '84 ਦੇ ਪੀੜਤਾਂ ਵੱਲੋਂ ਸ: ਸਰਨਾ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ | ਸੰਸਥਾ ਜਸਟਿਸ ਵਾਰ ਵਿਕਟਮਸ ਦੀ ਮੁਖੀ ਬੀਬੀ ਨਿਰਪ੍ਰੀਤ ਕੌਰ (ਸੱਜਣ ਕੁਮਾਰ ਕੇਸ ਦੀ ਚਸ਼ਮਦੀਦ ਗਵਾਹ) ਦੀ ਅਗਵਾਈ 'ਚ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਬੀਬੀ ਨਿਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਪਿਛਲੇ 10 ਵਰਿ੍ਹਆਂ ਤੋਂ ਦਿੱਲੀ ਕਮੇਟੀ ਦੀ ਸੱਤਾ 'ਤੇ ਕਾਬਜ਼ ਰਹਿਣ ਵਾਲੇ ਸ: ਸਰਨਾ ਦਾ ਫਰਜ਼ ਬਣਦਾ ਸੀ ਕਿ ਉਹ ਇਸ ਯਾਦਗਾਰ ਸਬੰਧੀ ਖੁਦ ਉਪਰਾਲਾ ਕਰਦੇ ਪਰ ਉਨ੍ਹਾਂ ਨੇ ਪੀੜਤਾਂ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਤੇ ਹੁਣ ਜੇਕਰ ਦੂਜੀ ਕਮੇਟੀ ਵੱਲੋਂ ਸ਼ਹੀਦਾਂ ਦੀ ਯਾਦਗਾਰ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਸ: ਸਰਨਾ ਨੂੰ ਇਤਰਾਜ਼ ਕਿਉਂ? ਉਕਤ ਯਾਦਗਾਰ ਸਬੰਧੀ ਸ: ਸਰਨਾ ਵੱਲੋਂ ਅਦਾਲਤ 'ਚ ਦਾਖਲ ਕੀਤੀ ਗਈ ਪਟੀਸ਼ਨ ਦੇ ਕੁਝ ਪੈਰਿਆਂ (ਪੈਰਾ-13 ਤੇ 16) ਨੂੰ ਲੈ ਕੇ ਵੀ ਬੀਬੀ ਨਿਰਪ੍ਰੀਤ ਕੌਰ ਵੱਲੋਂ ਸਖਤ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ | ਬੀਬੀ ਨਿਰਪ੍ਰੀਤ ਕੌਰ ਦਾ ਕਹਿਣਾ ਹੈ ਕਿ 1984 ਦੇ ਪੀੜਤ ਸ: ਸਰਨਾ ਪਾਸੋਂ ਸ਼ਹੀਦਾਂ ਦੀ ਪ੍ਰੀਭਾਸ਼ਾ ਪੁੱਛਣਾ ਚਾਹੁੰਦੇ ਹਨ | ਦੂਜੇ ਪਾਸੇ ਪੰਥਕ ਹਲਕਿਆਂ 'ਚ ਚਲ ਰਹੀ ਚਰਚਾ ਦੌਰਾਨ ਕੁਝ ਮਾਹਿਰਾਂ ਵੱਲੋਂ ਸ: ਸਰਨਾ ਦੀ ਰਿਹਾਇਸ਼ ਦਾ ਘਿਰਾਓ ਕੀਤੇ ਜਾਣ ਦੇ ਫ਼ੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਕਤ ਫ਼ੈਸਲਾ ਅਸਲ 'ਚ ਬਾਦਲ ਦਲ ਆਗੂਆਂ ਵੱਲੋਂ ਕੀਤਾ ਗਿਆ ਹੈ ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੁਝ ਪੀੜਤਾਂ ਨੂੰ ਅੱਗੇ ਕਰ ਦਿੱਤਾ ਗਿਆ ਹੈ | ਨਵੀਂ ਦਿੱਲੀ, 16 ਜੂਨ (ਜਗਤਾਰ ਸਿੰਘ)-ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 1984 ਦੇ ਸ਼ਹੀਦਾਂ ਦੀ ਯਾਦਗਾਰ ਸਥਾਪਿਤ ਕੀਤੇ ਜਾਣ ਦੇ ਫ਼ੈਸਲੇ ਨੂੰ ਸਿੱਖੀ ਰਵਾਇਤਾਂ ਤੋਂ ਉਲਟ ਕਰਾਰ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਦੇ ਿਖ਼ਲਾਫ਼ ਰੋਸ ਪ੍ਰਗਟ ਕਰਨ ਲਈ '84 ਦੇ ਪੀੜਤਾਂ ਵੱਲੋਂ ਸ: ਸਰਨਾ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ | ਸੰਸਥਾ ਜਸਟਿਸ ਵਾਰ ਵਿਕਟਮਸ ਦੀ ਮੁਖੀ ਬੀਬੀ ਨਿਰਪ੍ਰੀਤ ਕੌਰ (ਸੱਜਣ ਕੁਮਾਰ ਕੇਸ ਦੀ ਚਸ਼ਮਦੀਦ ਗਵਾਹ) ਦੀ ਅਗਵਾਈ 'ਚ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਬੀਬੀ ਨਿਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਪਿਛਲੇ 10 ਵਰਿ੍ਹਆਂ ਤੋਂ ਦਿੱਲੀ ਕਮੇਟੀ ਦੀ ਸੱਤਾ 'ਤੇ ਕਾਬਜ਼ ਰਹਿਣ ਵਾਲੇ ਸ: ਸਰਨਾ ਦਾ ਫਰਜ਼ ਬਣਦਾ ਸੀ ਕਿ ਉਹ ਇਸ ਯਾਦਗਾਰ ਸਬੰਧੀ ਖੁਦ ਉਪਰਾਲਾ ਕਰਦੇ ਪਰ ਉਨ੍ਹਾਂ ਨੇ ਪੀੜਤਾਂ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਤੇ ਹੁਣ ਜੇਕਰ ਦੂਜੀ ਕਮੇਟੀ ਵੱਲੋਂ ਸ਼ਹੀਦਾਂ ਦੀ ਯਾਦਗਾਰ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਸ: ਸਰਨਾ ਨੂੰ ਇਤਰਾਜ਼ ਕਿਉਂ? ਉਕਤ ਯਾਦਗਾਰ ਸਬੰਧੀ ਸ: ਸਰਨਾ ਵੱਲੋਂ ਅਦਾਲਤ 'ਚ ਦਾਖਲ ਕੀਤੀ ਗਈ ਪਟੀਸ਼ਨ ਦੇ ਕੁਝ ਪੈਰਿਆਂ (ਪੈਰਾ-13 ਤੇ 16) ਨੂੰ ਲੈ ਕੇ ਵੀ ਬੀਬੀ ਨਿਰਪ੍ਰੀਤ ਕੌਰ ਵੱਲੋਂ ਸਖਤ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ | ਬੀਬੀ ਨਿਰਪ੍ਰੀਤ ਕੌਰ ਦਾ ਕਹਿਣਾ ਹੈ ਕਿ 1984 ਦੇ ਪੀੜਤ ਸ: ਸਰਨਾ ਪਾਸੋਂ ਸ਼ਹੀਦਾਂ ਦੀ ਪ੍ਰੀਭਾਸ਼ਾ ਪੁੱਛਣਾ ਚਾਹੁੰਦੇ ਹਨ | ਦੂਜੇ ਪਾਸੇ ਪੰਥਕ ਹਲਕਿਆਂ 'ਚ ਚਲ ਰਹੀ ਚਰਚਾ ਦੌਰਾਨ ਕੁਝ ਮਾਹਿਰਾਂ ਵੱਲੋਂ ਸ: ਸਰਨਾ ਦੀ ਰਿਹਾਇਸ਼ ਦਾ ਘਿਰਾਓ ਕੀਤੇ ਜਾਣ ਦੇ ਫ਼ੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਕਤ ਫ਼ੈਸਲਾ ਅਸਲ 'ਚ ਬਾਦਲ ਦਲ ਆਗੂਆਂ ਵੱਲੋਂ ਕੀਤਾ ਗਿਆ ਹੈ ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੁਝ ਪੀੜਤਾਂ ਨੂੰ ਅੱਗੇ ਕਰ ਦਿੱਤਾ ਗਿਆ ਹੈ |www.sabblok.blogspot.com

No comments: