jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 7 June 2013

ਸਿੱਖਿਆ ਮੰਤਰੀ ਦੀ ਚੰਡੀਗੜ੍ਹ ਕੋਠੀ ਵੱਲ ‘ਹੱਲਾ ਬੋਲ’ ਰੈਲੀ ਦਾ ਫੈਸਲਾ

www.sabblok.blogspot.com

ਨਿੱਜੀ ਪੱਤਰ ਪ੍ਰੇਰਕ
ਜਲੰਧਰ, 7 ਜੂਨ
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਮੀਟਿੰਗ ਇਥੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਨਵੀਨਰ ਸ਼ੀਤਲ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਹਾਜ਼ਰ ਡੀ.ਟੀ.ਐਫ., ਗੌਰਮਿੰਟ ਟੀਚਰਜ਼ ਯੂਨੀਅਨ (ਸੰਧੂ), ਜੀ.ਟੀ.ਯੂ. (ਰੱਕੜ), ਜੀ.ਟੀ.ਯੂ. (ਢਿੱਲੋਂ), ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ (ਵਲਟੋਹਾ), ਐਸ.ਸੀ.ਬੀ.ਸੀ. ਅਧਿਆਪਕ ਯੂਨੀਅਨ, ਐਸ.ਐਸ.ਏ., ਰਮਸਾ, ਸੀ.ਐਸ.ਐਸ. ਅਧਿਆਪਕ ਯੂਨੀਅਨ (ਮੁੱਦਕੀ), ਸੀ.ਐਸ.ਐਸ. ਅਧਿਆਪਕ ਯੂਨੀਅਨ (ਚੌਧਰੀ) ਵੱਲੋਂ ਸਮੂਹਿਕ ਤੌਰ ’ਤੇ 20 ਜੂਨ ਨੂੰ ਸਿੱਖਿਆ ਮੰਤਰੀ ਦੀ ਚੰਡੀਗੜ੍ਹ ਕੋਠੀ ਵੱਲ ਹੱਲਾ ਬੋਲ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸ਼ੀਤਲ ਸਿੰਘ ਚਾਹਲ ਨੇ ਦੱਸਿਆ ਕਿ ਮੀਟਿੰਗ ਵਿਚ ਰਾਜ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੀ.ਐਸ.ਐਸ. ਅਧਿਆਪਕਾਂ ਨੂੰ ਤੁਰੰਤ ਰਿਹਾਅ ਕਰਨ, ਨਵੀਂ ਰੈਸ਼ਨੇਲਾਈਜ਼ੇਸ਼ਨ ਨੀਤੀ ਰੱਦ ਕਰਕੇ 2011 ਵਾਲੀ ਨੀਤੀ ਲਾਗੂ ਰੱਖੀ, ਵਿਸ਼ਾਵਾਰ ਸੀਨੀਆਰਤਾ ਸੂਚੀ ਰੱਦ ਕੀਤੀ ਜਾਵੇ, ਠੇਕੇ ਉੱਪਰ ਰੱਖੇ ਅਧਿਆਪਕਾਂ ਨੂੰ ਪੱਕਾ ਕਰਨ, ਬਦਲੀਆਂ ਦੇ ਪੱਕੇ ਨਿਯਮ ਬਦਲੇ ਜਾਣ, ਜ਼ਿਲ੍ਹਾ ਪ੍ਰੀਸ਼ਦ ਸਕੂਲ ਸਿੱਖਿਆ ਵਿਭਾਗ ਵਿਚ ਸ਼ਾਮਲ ਕੀਤਾ ਜਾਵੇ। ਇਸ ਮੌਕੇ ਕਰਨੈਲ ਸਿੰਘ ਸੰਧੂ, ਸ਼ਿਵ ਕੁਮਾਰ, ਬਲਕਾਰ ਸਿੰਘ ਸ਼ਾਹਕੋਟ, ਭੁਪਿੰਦਰ ਵੜੈਚ, ਅਮਰਜੀਤ ਸ਼ਾਸਤਰੀ, ਪ੍ਰੇਮ ਰੱਕੜ, ਜਸਵਿੰਦਰ ਢਿੱਲੋਂ, ਅਸ਼ੋਕ ਕੌਸ਼ਲ, ਸੁਰਿੰਦਰ ਸਿੰਘ, ਲਖਵੀਰ ਪ੍ਰੀਤ, ਦੀਦਾਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।

No comments: