jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 1 June 2013

ਜੇਲ੍ਹ ਵਿੱਚੋਂ ਫ਼ੇਸਬੁੱਕ ’ਤੇ ਨਿਸ਼ਾਨ ਡੀ.ਆਈ.ਜੀ.ਨੇ ਮੰਗੀ ਰਿਪੋਰਟ

www.sabblok.blogspot.com

ਫ਼ਰੀਦਕੋਟ, 31 ਮਈ
 
 

 
ਫ਼ਰੀਦਕੋਟ ਅਗ਼ਵਾ ਕਾਂਡ ਦਾ ਮੁੱਖ ਮੁਲਜ਼ਮ ਨਿਸ਼ਾਨ ਸਿੰਘ ਜਿਸ ਨੂੰ ਕੁਝ ਦਿਨ ਪਹਿਲਾਂ ਉਮਰ ਭਰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਜੇਲ੍ਹ ਵਿੱਚ ਕੈਦ ਦੌਰਾਨ ਇੰਟਰਨੈੱਟ ਦੀ ਖੁੱਲ੍ਹੇਆਮ ਵਰਤੋਂ ਕਰ ਰਿਹਾ ਹੈ। ਇਹ ਖ਼ਬਰ ਜਨਤਕ ਹੋਣ ਤੋਂ ਬਾਅਦ ਫ਼ਰੀਦਕੋਟ ਦੇ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਇਥੋਂ ਲੁਧਿਆਣੇ ਦੀ ਜੇਲ੍ਹ ਵਿੱਚ ਭੇਜ ਦਿੱਤਾ ਹੈ। ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਤਬਾਦਲੇ ਨੂੰ ਸੁਰੱਖਿਆ ਕਾਰਨਾਂ ਕਰਕੇ ਕੀਤਾ ਫੈਸਲਾ ਦੱਸਿਆ ਹੈ।
ਜਾਣਕਾਰੀ ਅਨੁਸਾਰ 27 ਮਈ ਨੂੰ ਸਜ਼ਾ ਤੋਂ ਬਾਅਦ ਨਿਸ਼ਾਨ ਸਿੰਘ ਨੇ ਕਥਿਤ ਤੌਰ ’ਤੇ ਆਪਣੀ ਨਿਸ਼ਾਨ ਸਿੰਘ ਬਰਾੜ ਨਾਮ ਦੀ ਫੇਸਬੁੱਕ ਆਈ.ਡੀ. ਦੀ ਵਰਤੋਂ ਕੀਤੀ ਹੈ। ਨਿਸ਼ਾਨ ਸਿੰਘ ਨੇ ਆਪਣੇ ਫੇਸਬੁੱਕ ਖਾਤੇ ਵਿੱਚ ਲਿਖਿਆ ਹੈ ਕਿ ਉਸ ਨੇ ਜ਼ਿੰਦਗੀ ਵਿੱਚ ਉਹ ਕੰਮ ਕੀਤੇ ਹਨ, ਜਿਸ ਨੂੰ ਸਮਾਜ ਤੇ ਕਾਨੂੰਨ ਪਸੰਦ ਨਹੀਂ ਕਰਦਾ। ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਵਿੱਚ ਇੰਟਰਨੈੱਟ ਦੀ ਵਰਤੋਂ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ ਪਰ ਗੁੰਡਾਗਰਦੀ ਵਿਰੁੱਧ ਸਾਂਝੀ ਐਕਸ਼ਨ ਕਮੇਟੀ ਨੇ ਇਸ ਬਾਰੇ ਮੀਟਿੰਗ ਕਰਨ ਤੋਂ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਡੀ.ਆਈ.ਜੀ. ਐਲ.ਐਸ. ਜਾਖੜ ਨੇ ਇਸ ਮਾਮਲੇ ਵਿੱਚ ਜੇਲ੍ਹ ਅਧਿਕਾਰੀਆਂ ਤੋਂ ਮੁਕੰਮਲ ਰਿਪੋਰਟ ਮੰਗੀ ਹੈ।
ਇਸ ਦੌਰਾਨ ਅਦਾਲਤ ਦੇ ਫੈਸਲੇ ਦੀ ਨਕਲ ਜਨਤਕ ਹੋਣ ਤੋਂ ਬਾਅਦ ਪਤਾ ਲੱਗਿਆ ਹੈ ਕਿ ਅਗ਼ਵਾ ਕਾਂਡ ਦੇ ਦੋਸ਼ੀ ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਲੜ ਰਹੀਆਂ ਸੰਘਰਸ਼ਸ਼ੀਲ ਧਿਰਾਂ ਨੂੰ ‘ਖਾਪ ਪੰਚਾਇਤਾਂ’ ਸਾਬਤ ਕਰਨਾ ਚਾਹੁੰਦੇ ਸਨ। ਅਦਾਲਤ ਦੇ ਫੈਸਲੇ ਵਿੱਚ ਨਿਸ਼ਾਨ ਸਿੰਘ ਦੇ ਹਵਾਲੇ ਨਾਲ ਸਪੱਸ਼ਟ ਲਿਖਿਆ ਗਿਆ ਹੈ ਕਿ ਅਸਲ ਵਿੱਚ ਇਹ ਅੰਤਰਜਾਤੀ ਵਿਆਹ ਸੀ, ਜਿਸ ਕਰ ਕੇ ਇਲਾਕੇ ਦੇ ਲੋਕ ਭੜਕ ਗਏ। ਮੁਲਜ਼ਮ ਨਿਸ਼ਾਨ ਸਿੰਘ ਨੇ ਅਦਾਲਤ ਵਿੱਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਪੀੜਤ ਲੜਕੀ ਨਾਲ ਪ੍ਰੇਮ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਸ਼ਾਦੀ ਕਰਨ ਲਈ ਤਿਆਰ ਸਨ ਪਰ ਇਲਾਕੇ ਦੇ ਲੋਕਾਂ ਨੇ ਅੰਤਰਜਾਤੀ ਵਿਆਹ ਨੂੰ ਮਾਨਤਾ ਨਹੀਂ ਦਿੱਤੀ ਅਤੇ ਲੋਕ ਸੰਘਰਸ਼ ਦੇ ਰਾਹ ਤੁਰ ਪਏ। ਹਾਲਾਂਕਿ ਅਦਾਲਤ ਨੇ ਅਗ਼ਵਾ ਕਾਂਡ ਦੇ ਮੁੱਖ ਮੁਲਜ਼ਮ ਦੀ ਇਸ ਦਲੀਲ ਨੂੰ ਕੋਈ ਤਵੱਜੋ ਨਹੀਂ ਦਿੱਤੀ ਅਤੇ ਸਿਰੇ ਤੋਂ ਰੱਦ ਕਰ ਦਿੱਤਾ। ਗੁੰਡਾਗਰਦੀ ਵਿਰੁੱਧ ਸਾਂਝੀ ਐਕਸ਼ਨ ਕਮੇਟੀ ਦੇ ਮੈਂਬਰ ਗੁਰਦਿੱਤ ਸਿੰਘ ਸੇਖੋਂ, ਬੂਟਾ ਸਿੰਘ, ਸ਼ਿੰਗਾਰਾ ਸਿੰਘ ਮਾਨ, ਜਗਮੇਲ ਸਿੰਘ ਅਤੇ ਅਸ਼ੋਕ ਕੌਸ਼ਲ ਨੇ ਕਿਹਾ ਕਿ ਅਗ਼ਵਾ ਕਾਂਡ ਦੀ ਪੀੜਤ ਲੜਕੀ ਨੂੰ ਯੋਗ ਸਰਕਾਰੀ ਨੌਕਰੀ ਦਿਵਾਉਣ ਲਈ ਐਕਸ਼ਨ ਕਮੇਟੀ ਸੰਘਰਸ਼ ਕਰੇਗੀ। ਉਨ੍ਹਾਂ ਕਿਹਾ ਕਿ ਪੀੜਤ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਮਤਿਹਾਨ ਦੇਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਕਰਕੇ ਉਸ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਹੈ।
ਨਿਸ਼ਾਨ ਨੇ ਅਰਸ਼ ਤੋਂ ਫ਼ਰਸ਼ ’ਤੇ ਲਿਆਂਦਾ ਆਪਣਾ ਖ਼ਾਨਦਾਨ
ਨਿਸ਼ਾਨ ਸਿੰਘ ਦਾ ਪਰਿਵਾਰ ਸ਼ਹਿਰ ਦੇ ਅਹਿਮ ਪਰਿਵਾਰਾਂ ਵਿੱਚੋਂ ਇਕ ਸੀ। ਨਿਸ਼ਾਨ ਸਿੰਘ ਦਾ ਦਾਦਾ ਦਿਲਾਵਰ ਸਿੰਘ ਮਹਾਰਾਜਾ ਫ਼ਰੀਦਕੋਟ ਦਾ ਮੁੱਖ ਅਹਿਲਕਾਰ ਸੀ। ਸ਼ਾਹੀ ਪਰਿਵਾਰ ਦੀਆਂ ਜਾਇਦਾਦਾਂ ਖਰੀਦਣ ਅਤੇ ਵੇਚਣ ਦਾ ਸਾਰਾ ਕੰਮ ਦਿਲਾਵਰ ਸਿੰਘ ਕੋਲ ਹੀ ਸੀ। ਨਿਸ਼ਾਨ ਸਿੰਘ ਦਾ ਪਿਤਾ ਐਸ.ਐਸ. ਬਰਾੜ ਭਾਰਤੀ ਹਵਾਈ ਸੈਨਾ ਵਿੱਚ ਕੈਪਟਨ ਵਜੋਂ ਤਾਇਨਾਤ ਸੀ ਅਤੇ ਉਹ ਲੰਮਾ ਸਮਾਂ ਰਾਸ਼ਟਰਪਤੀ ਸੁਰੱਖਿਆ ਦਸਤੇ ਵਿੱਚ ਤਾਇਨਾਤ ਰਿਹਾ, ਜਦੋਂ ਕਿ ਨਿਸ਼ਾਨ ਸਿੰਘ ਨੇ ਆਪਣੀ 18 ਸਾਲ ਦੀ ਉਮਰ ਤੱਕ ਆਪਣੇ ਉਪਰ ਗੰਭੀਰ ਅਪਰਾਧਾਂ ਦੇ 21 ਪਰਚੇ ਦਰਜ ਕਰਵਾਏ ਹਨ। ਨਿਸ਼ਾਨ ਸਿੰਘ ਅਤੇ ਉਸ ਦੀ ਮਾਂ ਨੂੰ ਸਜ਼ਾ ਹੋਣ ਤੋਂ ਬਾਅਦ ਉਨ੍ਹਾਂ ਦਾ ਆਲੀਸ਼ਾਨ ਘਰ ਮੁਕੰਮਲ ਤੌਰ ’ਤੇ ਬੰਦ ਪਿਆ ਹੈ ਅਤੇ ਉਸ ਦਾ ਬਹੁਤਾ ਸਾਮਾਨ ਚੋਰੀ ਹੋ ਗਿਆ ਹੈ। ਨਿਸ਼ਾਨ ਸਿੰਘ ਦੇ ਪਿਤਾ ਦੇ ਸਾਬਕਾ ਨੌਕਰ ਨੇ ਹੁਣ ਕੁਝ ਸਮੇਂ ਲਈ ਇਸ ਘਰ ਦੀ ਦੇਖਭਾਲ ਕਰਨ ਦਾ ਫੈਸਲਾ ਕੀਤਾ ਹੈ।

No comments: