www.sabblok.blogspot.com
 
ਅਸ਼ਲੀਲ
 ਗਾਣੇ ਗਾ ਕੇ ਪੰਜਾਬ ਅਤੇ  ਹਾਈ ਕੋਰਟ ਦੀ ਝਾੜ ਖਾ ਚੁੱਕੇ ਹਨੀ ਸਿੰਘ ਨੇ ਉਨ੍ਹਾਂ ਦਾ 
ਵਿਰੋਧ ਕਰਨ ਵਾਲੇ ਲੋਕਾਂ ਨੂੰ  'ਸ਼ੈਤਾਨ' ਆਖਿਆ ਹੈ। ਮੁੰਬਈ ਵਿਖੇ ਬਾਲੀਵੁੱਡ ਵਲੋਂ 
ਕਰਵਾਏ ਗਏ ਡਾ. ਬੀ. ਆਰ. ਅੰਬੇਡਕਰ  ਐਵਾਰਡ ਵਿਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ
 ਗੱਲਬਾਤ ਦੌਰਾਨ ਹਨੀ ਸਿੰਘ ਨੇ ਕਿਹਾ  ਕਿ ਉਨ੍ਹਾਂ ਦਾ ਵਿਰੋਧ ਉਹ ਲੋਕ ਕਰ ਰਹੇ ਹਨ 
ਜਿਹੜੇ ਪਿਓ ਦੀ ਕਮਾਈ 'ਤੇ ਪਲਦੇ ਹਨ ਅਤੇ  ਉਨ੍ਹਾਂ ਦੇ ਵਿਰੋਧੀਆਂ ਦਾ ਦਿਮਾਗ 'ਸ਼ੈਤਾਨ' 
ਦਾ ਦਿਮਾਗ ਹੈ। 
ਪੰਜਾਬ ਵਿਚ ਲੱਚਰ ਗਾਇਕੀ ਖਿਲਾਫ ਚੱਲ ਰਹੀ ਸੱਭਿਆਚਾਰਕ ਸੰਸਥਾਵਾਂ ਦੀ ਮੁਹਿੰਮ ਦੇ ਬਾਵਜੂਦ ਹਨੀ ਸਿੰਘ ਨੂੰ ਆਨ ਲਾਈਨ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹਨੀ ਸਿੰਘ ਦੇ ਗੀਤਾਂ ਨੂੰ ਯੂ ਟਿਊਬ 'ਤੇ ਰਿਕਾਰਡ ਪਲੇ ਮਿਲਦੇ ਹਨ। ਆਨ ਲਾਈਨ ਦਰਸ਼ਕਾਂ ਦੇ ਇਸ ਪਿਆਰ ਦਾ ਘਮੰਡ ਹਨੀ ਸਿੰਘ ਦੇ ਸਿਰ 'ਤੇ ਇਸ ਐਵਾਰਡ ਸਮਾਰੋਹ ਦੇ ਦੌਰਾਨ ਵੀ ਨਜ਼ਰ ਆਇਆ। ਤੁਸੀਂ ਵੀ ਦੇਖੋ ਹਨੀ ਸਿੰਘ ਨੇ ਹੰਕਾਰ ਵਿਚ ਸਟੇਜ ਤੋਂ ਕੀ ਕਿਹਾ।
ਇਸ ਤੋਂ ਪਹਿਲਾਂ ਹਨੀ ਸਿੰਘ ਨਾਲ 'ਦਿ ਪਾਰਟੀ ਗੈਟਿੰਗ ਹਾਟ' ਗਾਣਾ ਕੇ ਵਿਵਾਦ ਵਿਚ ਆਏ ਜ਼ੈਜੀ ਬੀ ਵੀ ਹਨੀ ਸਿੰਘ ਦਾ ਵਿਰੋਧ ਕਰਨ ਵਾਲਿਆਂ ਨੂੰ ਵੇਹਲੇ ਕਰਾਰ ਦੇ ਚੁੱਕੇ ਹਨ।

No comments:
Post a Comment