jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ

www.sabblok.blogspot.com

ਹੁਸ਼ਿਆਰਪੁਰ, 3 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ, ਗੜ੍ਹਸ਼ੰਕਰ, ਮੁਕੇਰੀਆਂ ਅਤੇ ਦਸੂਹਾ ਉਪ ਮੰਡਲ ਦੇ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕਰਨ ਸਬੰਧੀ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਸ਼ੇਸ਼ ਚੈਕਿੰਗ ਮੁਹਿੰਮ ਵਿੱਚ ਗੈਰ ਹਾਜ਼ਰ ਪਾਏ ਗਏ ਅਧਿਕਾਰੀਆਂ/ਕਰਮਚਾਰੀਆਂ ਨੂੰ ਇੱਕ ਦਿਨ ਦੇ ਅੰਦਰ-ਅੰਦਰ ਗੈਰ ਹਾਜ਼ਰ ਰਹਿਣ ਸਬੰਧੀ ਆਪਣਾ ਸਪੱਸ਼ਟੀਕਰਨ ਦੇਣ ਲਈ ਪੱਤਰ ਜਾਰੀ ਕੀਤੇ ਹਨ | ਉਨ੍ਹਾਂ ਕਿਹਾ ਕਿ ਅਧਿਕਾਰੀਆਂ / ਕਰਮਚਾਰੀਆਂ ਵੱਲੋਂ ਦਫ਼ਤਰਾਂ ਵਿੱਚ ਸਮੇਂ ਸਿਰ ਨਾ ਆਉਣ ਕਾਰਨ ਆਮ ਜਨਤਾ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ ਵੱਲੋਂ ਅੱਜ ਸਵੇਰੇ 9:10 ਵਜੇ ਤੋਂ 9:40 ਤੱਕ ਜ਼ਿਲ੍ਹਾ ਭਲਾਈ ਦਫ਼ਤਰ, ਜ਼ਿਲ੍ਹਾ ਮੈਨੇਜਰ ਪੰਜਾਬ ਤੇ ਅਨੁਸੂਚਿਤ ਜਾਤੀਆਂ, ਭੂ ਵਿਕਾਸ ਤੇ ਵਿੱਤ ਕਾਰਪੋਰੇਸ਼ਨ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਦੀ ਅਚਨਚੇਤ ਚੈਕਿੰਗ ਕੀਤੀ | ਦਫ਼ਤਰ ਜ਼ਿਲ੍ਹਾ ਭਲਾਈ ਵਿੱਚ 5 ਤੇ ਬਾਕੀ ਦਫਤਰਾਂ ਵਿੱਚ 2-2 ਕਰਮਚਾਰੀ ਗੈਰ ਹਾਜ਼ਰ ਸਨ | ਸਹਾਇਕ ਕਮਿਸ਼ਨਰ (ਜ) ਸ੍ਰੀ ਪਰਮਦੀਪ ਸਿੰਘ ਵੱਲੋਂ ਦਫ਼ਤਰ ਡਿਪਟੀ ਕਮਿਸ਼ਨਰ ਦੀਆਂ ਵੱਖ-ਵੱਖ ਬਰਾਂਚਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ 7 ਕਰਮਚਾਰੀ, ਦਫ਼ਤਰ ਭਾਸ਼ਾ ਵਿਭਾਗ ਵਿੱਚ 1 ਅਧਿਕਾਰੀ, ਦਫਤਰ ਜ਼ਿਲ੍ਹਾ ਸੂਚਨਾ ਅਫ਼ਸਰ ਵਿੱਚ 2 ਅਧਿਕਾਰੀ ਅਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿੱਚ ਇੱਕ ਅਧਿਕਾਰੀ ਆਪਣੀ ਸੀਟ ਤੇ ਨਹੀਂ ਸਨ | ਉਪ ਮੰਡਲ ਮੈਜਿਸਟਰੇਟ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ ਨੇ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਦਫ਼ਤਰ ਸਿਵਲ ਸਰਜਨ ਵਿਖੇ ਚੈਕਿੰਗ ਕੀਤੀ ਜਿਸ ਵਿੱਚ 8 ਡਾਕਟਰ ਅਤੇ ਸਿਵਲ ਸਰਜਨ ਹਾਜ਼ਰ ਨਹੀਂ ਸਨ | ਇਸ ਤੋਂ ਇਲਾਵਾ ਜਨਰਲ ਸਟਾਫ਼ ਵਿੱਚ 17 ਕਰਮਚਾਰੀ, ਆਰਜੀ ਡਿਊਟੀ ਸਟਾਫ਼ ਵਿੱਚ 6 ਕਰਮਚਾਰੀ, ਅੰਕੜਾ ਸ਼ਾਖਾ ਵਿੱਚ ਇੱਕ, ਸਵਾਸਥ ਸਹਾਇਕ 2, ਐਨ ਆਰ ਐਚ ਐਮ ਸਟਾਫ਼ ਵਿੱਚ 8 ਕਰਮਚਾਰੀ ਗੈਰ ਹਾਜ਼ਰ ਪਾਏ ਗਏ | ਇਸੇ ਤਰ੍ਹਾਂ ਨਿਗਰਾਨ ਇੰਜੀਨੀਅਰ ਢੋਲਬਾਹਾ ਡੈਮ ਉਸਾਰੀ ਹਲਕਾ ਹੁੁਸ਼ਿਆਰਪੁਰ ਦੀ ਵੀ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ 18 ਅਧਿਕਾਰੀ / ਕਰਮਚਾਰੀ ਗੈਰ ਹਾਜ਼ਰ ਪਾਏ ਗਏ | ਉਨ੍ਹਾਂ ਦੱਸਿਆ ਕਿ ਮੌਕੇ ਤੇ ਨਿਗਰਾਨ ਇੰਜੀਨੀਅਰ ਢੋਲਬਾਹਾ ਡੈਮ ਉਸਾਰੀ ਹਲਕਾ ਹੁਸ਼ਿਆਰਪੁਰ ਹਾਜ਼ਰ ਨਹੀਂ ਸਨ | ਨਿਗਰਾਨ ਇੰਜੀਨੀਅਰ ਕੰਢੀ ਕੈਨਾਲ ਹਲਕਾ ਹੁਸ਼ਿਆਰਪੁਰ ਦੀ ਚੈਕਿੰਗ ਦੌਰਾਨ 31 ਅਧਿਕਾਰੀ / ਕਰਮਚਾਰੀ ਮੌਕੇ ਤੇ ਗੈਰ ਹਾਜ਼ਰ ਪਾਏ ਗਏ | ਨਿਗਰਾਨ ਇੰਜੀਨੀਅਰ ਕੰਢੀ ਕੈਨਾਲ ਹਲਕਾ ਹੁਸ਼ਿਆਰਪੁਰ ਵੀ ਹਾਜ਼ਰ ਨਹੀਂ ਸਨ | ਵਿਭਾਗ ਦੀ ਡਰਾਇੰਗ ਬਰਾਂਚ ਵਿੱਚ 6, ਅਕਾਊਾਟ ਬਰਾਂਚ ਐਸ ਐਨ ਟੀ ਮਕੈਨੀਕਲ ਡਵੀਜ਼ਨ ਵਿੱਚ 9 ਅਤੇ ਕਾਰਜਕਾਰੀ ਇੰਜੀਨੀਅਰ ਖੋਜ ਮੰਡਲ (ਜ) ਅਮਲਾ ਸ਼ਾਖਾ ਦੇ 7 ਅਧਿਕਾਰੀ / ਕਰਮਚਾਰੀ ਗੈਰ ਹਾਜ਼ਰ ਸਨ | ਮੌਕੇ ਤੇ ਕਾਰਜਕਾਰੀ ਇੰਜੀਨੀਅਰ ਖੋਜ ਮੰਡਲ (ਜ) ਹੁਸ਼ਿਆਰਪੁਰ ਵੀ ਹਾਜ਼ਰ ਨਹੀਂ ਸਨ | ਉਪ ਮੰਡਲ ਮੈਜਿਸਟਰੇਟ ਵੱਲੋਂ ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ 2, ਭ ਤੇ ਮ ਸ਼ਾਖਾ ਲੋਕ ਨਿਰਮਾਣ ਵਿਭਾਗ ਦੀ ਚੈਕਿੰਗ ਦੌਰਾਨ ਅਮਲਾ ਸ਼ਾਖਾ ਤੇ ਅਕਾਉਂਟ ਬਰਾਂਚ ਵਿੱਚ 3 ਕਰਮਚਾਰੀ ਗੈਰ ਹਾਜ਼ਰ ਸਨ | ਮੌਕੇ ਤੇ ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ 2 ਲੋਕ ਨਿਰਮਾਣ ਵਿਭਾਗ ਹੁਸ਼ਿਆਰਪੁਰ ਵੀ ਹਾਜ਼ਰ ਨਹੀਂ ਸਨ | ਉਪ ਮੰਡਲ ਮੈਜਿਸਟਰੇਟ ਗੜ੍ਹਸ਼ੰਕਰ ਵੱਲੋਂ ਵਿਸ਼ੇਸ਼ ਚੈਕਿੰਗ ਦੌਰਾਨ ਤਹਿਸੀਲ ਦਫ਼ਤਰ ਗੜ੍ਹਸ਼ੰਕਰ ਵਿਖੇ 4, ਸੁਵਿਧਾ ਕੇਂਦਰ ਵਿੱਚ 2, ਜਮਾਂਦਾਰ ਤਹਿਸੀਲ ਦਫ਼ਤਰ ਵਿੱਚ 3, ਫਰਦ ਕੇਂਦਰ ਗੜ੍ਹਸ਼ੰਕਰ ਵਿੱਚ 1, ਵਣ ਮੰਡਲ ਦਫ਼ਤਰ ਗੜ੍ਹਸ਼ੰਕਰ ਵਿੱਚ 6 ਅਧਿਕਾਰੀ / ਕਰਮਚਾਰੀ ਤੇ ਸੇਵਾਦਾਰ ਗੈਰ ਹਾਜ਼ਰ ਸਨ | ਉਪ ਮੰਡਲ ਮੈਜਿਸਟਰੇਟ ਮੁਕੇਰੀਆਂ ਵੱਲੋਂ ਦਫ਼ਤਰਾਂ ਦੀ ਅਚਨਚੇਤ ਪੜਤਾਲ ਦੌਰਾਨ ਮਾਰਕੀਟ ਕਮੇਟੀ ਦਫ਼ਤਰ ਵਿੱਚ 7 ਕਰਮਚਾਰੀ, ਐਸ ਡੀ ਓ ਸ਼ਾਹ ਨਹਿਰ ਮੁਕੇਰੀਆਂ ਵਿੱਚ 6 ਕਰਮਚਾਰੀ ਗੈਰ ਹਾਜ਼ਰ ਪਾਏ ਗਏ ਅਤੇ ਖੇਤੀਬਾੜੀ ਵਿਭਾਗ ਦੀ ਚੈਕਿੰਗ ਦੌਰਾਨ ਸਾਰੇ ਕਰਮਚਾਰੀ ਹਾਜ਼ਰ ਪਾਏ ਗਏ | ਇਸੇ ਤਰ੍ਹਾਂ ਉਪ ਮੰਡਲ ਮੈਜਿਸਟਰੇਟ ਦਸੂਹਾ ਵੱਲੋਂ ਦਫ਼ਤਰਾਂ ਦੀ ਚੈਕਿੰਗ ਦੌਰਾਨ ਤਹਿਸੀਲ ਦਫ਼ਤਰ ਦਸੂਹਾ ਵਿਖੇ 5, ਬੀ ਡੀ ਪੀ ਓ ਦਫ਼ਤਰ ਦਸੂਹਾ ਵਿਖੇ 7 ਅਧਿਕਾਰੀ / ਕਰਮਚਾਰੀ ਗੈਰ ਹਾਜ਼ਰ ਸਨ ਜਦ ਕਿ ਸੁਪਰਡੰਟ ਦੇ ਦੱਸਣ ਅਨੁਸਾਰ ਬੀ ਡੀ ਪੀ ਓ ਦਸੂਹਾ ਜਲੰਧਰ ਵਿਖੇ ਕੋਰਟ ਵਿੱਚ ਪੇਸ਼ੀ ਤੇ ਗਏ ਹਨ | ਤਹਿਸੀਲਦਾਰ ਦਸੂਹਾ ਵੱਲੋਂ ਚੈਕਿੰਗ ਦੌਰਾਨ ਖਜ਼ਾਨਾ ਦਫ਼ਤਰ ਦਸੂਹਾ, ਵਾਟਰ ਸਪਲਾਈ, ਐਸ ਐਮ ਓ ਦਫਤਰ ਦਸੂਹਾ, ਦਫ਼ਤਰ ਨਗਰ ਕੌਾਸਲ ਦਸੂਹਾ, ਐਸ ਡੀ ਓ ਸੀਵਰੇਜ ਬੋਰਡ ਦਸੂਹਾ, ਭੂਮੀ ਰੱਖਿਆ ਅਫ਼ਸਰ ਦਸੂਹਾ, ਮਾਰਕੀਟ ਕਮੇਟੀ ਦਸੂਹਾ ਅਤੇ ਐਸ ਡੀ ਓ ਲੋਕ ਨਿਰਮਾਣ ਦਫ਼ਤਰ ਦਸੂਹਾ ਵਿਖੇ ਸਾਰੇ ਕਰਮਚਾਰੀ ਹਾਜ਼ਰ ਪਾਏ ਗਏ | ਸੀ ਡੀ ਪੀ ਓ ਦਫ਼ਤਰ ਦਸੂਹਾ, ਵਣ ਮੰਡਲ ਦਫ਼ਤਰ ਦਸੂਹਾ 3-3, ਖੇਤੀਬਾੜੀ ਦਫ਼ਤਰ ਦਸੂਹਾ ਵਿਖੇ 1, ਦਫ਼ਤਰ ਪੀ ਐਸ ਟੀ ਸੀ ਦਸੂਹਾ ਅਤੇ ਏ ਐਫ ਐਸ ਓ ਦਸੂਹਾ ਦਾ ਸਾਰਾ ਸਟਾਫ਼ ਗੈਰ ਹਾਜ਼ਰ ਪਾਇਆ ਗਿਆ | ਸਹਿਕਾਰਤਾ ਵਿਭਾਗ ਦਸੂਹਾ ਵਿਖੇ ਸੁਪਰਡੰਟ ਗੈਰ ਹਾਜ਼ਰ ਹੋਣ ਕਾਰਨ ਹਾਜ਼ਰੀ ਰਜਿਸਟਰ ਨਹੀਂ ਮਿਲਿਆ, ਮੌਕੇ ਤੇ ਸਿਰਫ਼ 6 ਕਰਮਚਾਰੀ ਹਾਜ਼ਰ ਸਨ | ਨਾਇਬ ਤਹਿਸੀਲਦਾਰ ਟਾਂਡਾ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਦਫ਼ਤਰ ਏ ਐਫ ਐਸ ਓ ਟਾਂਡਾ ਦੇ ਗੇਟ ਤੇ ਤਾਲਾ ਲੱਗਾ ਪਾਇਆ ਗਿਆ | ਖ਼ਜਾਨਾ ਦਫ਼ਤਰ, ਸੀ ਡੀ ਪੀ ਓ, ਐਸ ਡੀ ਓ ਲੋਕ ਨਿਰਮਾਣ ਵਿਭਾਗ ਟਾਂਡਾ ਦਾ ਸਟਾਫ਼ ਹਾਜ਼ਰ ਪਾਇਆ ਗਿਆ | ਈ ਓ ਐਮ ਸੀ ਟਾਂਡਾ ਦੇ ਦਫ਼ਤਰ ਵਿੱਚ 3, ਐਸ ਐਮ ਓ ਟਾਂਡਾ ਦੇ ਦਫ਼ਤਰ ਵਿੱਚ 2, ਐਸ ਡੀ ਓ ਵਾਟਰ ਸਪਲਾਈ ਵਿੱਚ ਇੱਕ, ਖੇਤੀਬਾੜੀ ਅਫ਼ਸਰ ਅਤੇ ਮਾਰਕੀਟ ਕਮੇਟੀ ਟਾਂਡਾ ਦੇ ਦਫ਼ਤਰ ਵਿੱਚ 2-2 ਅਤੇ ਬੀ ਡੀ ਪੀ ਓ ਦਫ਼ਤਰ ਟਾਂਡਾ ਵਿੱਚ 3 ਅਧਿਕਾਰੀ / ਕਰਮਚਾਰੀ ਗੈਰ ਹਾਜ਼ਰ ਪਾਏ ਗਏ | ਇਸੇ ਤਰ੍ਹਾਂ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਈ ਓ ਐਮ ਸੀ ਗੜ੍ਹਦੀਵਾਲਾ, ਸਿਵਲ ਹਸਪਤਾਲ, ਵਾਟਰ ਸਪਲਾਈ ਦਫ਼ਤਰ, ਫੂਡ ਸਪਲਾਈ ਦਫ਼ਤਰ ਗੜ੍ਹਦੀਵਾਲਾ ਦੇ ਅਧਿਕਾਰੀ / ਕਰਮਚਾਰੀ ਹਾਜ਼ਰ ਪਾਏ ਗਏ |

No comments: