jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ; ਫ੍ਰੈਂਡਜ਼ ਕਲੱਬ ਦੋਰਾਹਾ ਅਤੇ ਜਗਤਾਰ ਇਲੈਵਨ ਜਰਖੜ ਨੇ ਆਖਰੀ ਚਾਰਾਂ ’ਚ ਆਪਣੀ ਜਗ੍ਹਾ ਕੀਤੀ ਪੱਕੀ

www.sabblok.blogspot.com
ਸੈਮੀਫਾਈਨਲ 8 ਜੂਨ ਅਤੇ ਫਾਈਨਲ 9 ਜੂਨ ਨੂੰ
ਲੁਧਿਆਣਾ, 3 ਜੂਨ - ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਅਤੇ ਜਰਖੜ ਹਾਕੀ ਅਕੈਡਮੀ ਵੱਲੋਂ ਕਰਵਾਏ ਜਾ ਰਹੇ ਚੌਥੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਆਖਰੀ ਗੇੜ ਦੇ ਮੈਚਾਂ ’ਚ ਜਿੱਥੇ ਸੰਤ ਫਤਿਹ ਸਿੰਘ ਕਲੱਬ ਢੋਲਣ ਅਤੇ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਤੋਂ ਬਾਅਦ ਫ੍ਰੈਂਡਜ਼ ਕਲੱਬ ਦੋਰਾਹਾ ਅਤੇ ਜਗਤਾਰ ਇਲੈਵਨ ਜਰਖੜ ਨੇ ਵੀ ਸੈਮੀਫਾਈਨਲ ’ਚ ਆਪਣੀ ਜਗ੍ਹਾ ਪੱਕੀ ਕੀਤੀ। ਫਲੱਡ ਲਾਈਟਾਂ ਦੀ ਰੌਸ਼ਨੀ ’ਚ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਦੇ ਸੁਰਜੀਤ ਕੌਰ ਐਸਟਰੋਟਰਫ ਹਾਕੀ ਬਲਾਕ ’ਤੇ ਖੇਡੇ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਆਖਰੀ ਗੇੜ ਦੇ ਮੈਚਾਂ ’ਚ ਫ੍ਰੈਂਡਜ਼ ਕਲੱਬ ਦੋਰਾਹਾ ਨੇ ਜਗਤਾਰ ਇਲੈਵਨ ਜਰਖੜ ਨੂੰ 5-3 ਨਾਲ ਹਰਾ ਕੇ ਅੰਕ ਤਾਲਿਕਾ ’ਚ ਤੀਸਰਾ ਸਥਾਨ ਹਾਸਲ ਕੀਤਾ। ਜਦਕਿ ਜਗਤਾਰ ਇਲੈਵਨ ਜਰਖੜ ਨੂੰ ਚੌਥਾ ਸਥਾਨ ਮਿਲਿਆ। ਇਸ ਤਰ੍ਹਾਂ ਦੋਵੇਂ ਟੀਮਾਂ ਸੈਮੀਫਾਈਨਲ ’ਚ ਪੁੱਜ ਗਈਆਂ ਹਨ। ਦੋਰਾਹਾ ਅਤੇ ਜਰਖੜ ਵਿਚਕਾਰ ਖੇਡੇ ਗਏ ਮੈਚ ’ਚ ਦੋਰਾਹਾ ਵੱਲੋਂ ਸੁਖਜੀਤ ਸਿੰਘ ਨੇ 7ਵੇਂ, ਹਰਮੇਲ ਸਿੰਘ ਨੇ 15ਵੇਂ, ਪ੍ਰੇਮ ਸਿੰਘ ਨੇ 16, ਗੁਰਪ੍ਰੀਤ ਸਿੰਘ ਨੇ 27ਵੇਂ ਅਤੇ ਸੰਗਰਾਮ ਸਿੰਘ ਨੇ 30ਵੇਂ ਮਿੰਟ ’ਚ ਗੋਲ ਕੀਤੇ। ਜਦਕਿ ਜਰਖੜ ਵੱਲੋਂ ਮਨਦੀਪ ਸਿੰਘ ਨੇ 19ਵੇਂ ਅਤੇ 20ਵੇਂ, ਮਨਮਿੰਦਰ ਸਿੰਘ ਹੈਪੀ ਨੇ 25ਵੇਂ ਮਿੰਟ ’ਚ ਗੋਲ ਕੀਤੇ। ਜਦਕਿ ਸੰਤ ਫਤਿਹ ਸਿੰਘ ਕਲੱਬ ਢੋਲਣ ਨੇ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਨੂੰ 5-4 ਨਾਲ ਹਰਾ ਕੇ ਅੰਕ ਤਾਲਿਕਾ ’ਚ ਕੁਲ 18 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਕਿਲ੍ਹਾ ਰਾਏਪੁਰ 18 ਅੰਕਾਂ ਨਾਲ ਗੋਲ ਔਸਤ ਦੇ ਆਧਾਰ ’ਤੇ ਦੂਸਰੇ ਸਥਾਨ ’ਤੇ ਰਹੀ। ਢੋਲਣ ਵੱਲੋਂ ਹਰਜਿੰਦਰ ਸਿੰਘ ਨੇ 17ਵੇਂ, ਰਛਪਾਲ ਸਿੰਘ ਪਾਲੀ ਨੇ 20ਵੇਂ, ਕੁਲਵਿੰਦਰ ਸਿੰਘ ਨੇ 32ਵੇਂ ਅਤੇ 38ਵੇਂ, ਹਰਜਿੰਦਰ ਸਿੰਘ ਨੇ 37ਵੇਂ ਮਿੰਟ ’ਚ ਗੋਲ ਕੀਤੇ। ਕਿਲ੍ਹਾ ਰਾਏਪੁਰ ਵੱਲੋਂ ਸਰਬਜੋਤ ਸਿੰਘ ਨੇ 6ਵੇਂ ਅਤੇ 48ਵੇਂ ਜਗਜੀਤ ਸਿੰਘ ਅਤੇ ਬਲਵਿੰਦਰ ਸਿੰਘ ਨੇ 21 ਅਤੇ 22ਵੇਂ ਮਿੰਟ ’ਚ ਗੋਲ ਕੀਤੇ। ਅੱਜ ਦੇ ਆਖਰੀ ਲੀਗ ਮੈਚ ’ਚ ਗੁਰੂ ਗੋਬਿੰਦ ਸਿੰਘ ਕਲੱਬ ਲੁਧਿਆਣਾ ਨੇ ਅਕਾਲਗੜ੍ਹ ਇਲੈਵਨ ਨੂੰ 7-4 ਨਾਲ ਹਰਾਇਆ। ਪਰ ਇਸ ਮੈਚ ਦੀ ਕੋਈ ਅਹਿਮੀਅਤ ਨਹੀਂ ਸੀ ਕਿਉਂਕਿ ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਦੌੜ ਤੋਂ ਬਾਹਰ ਹੋ ਚੁੱਕੀਆਂ ਸਨ। ਅੱਜ ਦੇ ਮੈਚਾਂ ਦੌਰਾਨ ਉ¤ਘੇ ਸਮਾਜ ਸੇਵੀ ਕਲੋਨਾਈਜ਼ਰ, ਜਰਨੈਲ ਸਿੰਘ ਮੱਲ੍ਹੀ, ਤਾਰਾ ਸਿੰਘ ਸੰਧੂ ਡਿਪਟੀ ਡਾਇਰੈਕਟਰ ਆਡਿਟ ਵਿਭਾਗ ਪੀ.ਏ.ਯੂ. ਨੇ ਵੱਖ-ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਦੋਹਾਂ ਮਹਿਮਾਨਾਂ ਨੇ ਟੂਰਨਾਮੈਂਟ ਦੀ ਕਾਮਯਾਬੀ ਲਈ ਪ੍ਰਬੰਧਕ ਕਮੇਟੀ ਨੂੰ ਮਾਇਆ ਦਾ ਗੱਫਾ ਵੀ ਦਿੱਤਾ। ਇਸ ਮੌਕੇ ਕੌਮੀ ਹਾਕੀ ਖਿਡਾਰੀ ਪ੍ਰਵੀਨ ਠਾਕੁਰ, ਸਰਪੰਚ ਦੁਪਿੰਦਰ ਸਿੰਘ, ਪਰਮਜੀਤ ਸਿੰਘ ਨੀਟੂ ਪ੍ਰਧਾਨ ਜਰਖੜ ਅਕੈਡਮੀ, ਮਾਸਟਰ ਸ਼ਿੰਗਾਰਾ ਸਿੰਘ, ਸਕੱਤਰ ਸੁਖਵਿੰਦਰ ਸਿੰਘ, ਨਰਾਇਣ ਸਿੰਘ ਆਸਟ੍ਰੇਲੀਆ, ਹੁਕਮ ਸਿੰਘ ਹੁੱਕੀ, ਤੇਜਿੰਦਰ ਸਿੰਘ ਖਜਾਨਚੀ, ਕੋਚ ਹਰਮਿੰਦਰਪਾਲ ਸਿੰਘ, ਸੰਦੀਪ ਸਿੰਘ ਪੰਧੇਰ, ਬਾਬਾ ਰੁਲਦਾ ਸਿੰਘ ਆਦਿ ਖੇਡ ਜਗਤ ਦੀਆਂ ਉ¤ਘੀਆਂ ਸ਼ਖਸੀਅਤਾਂ ਹਾਜ਼ਰ ਸਨ। ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਸੈਮੀਫਾਈਨਲ ਮੁਕਾਬਲੇ ਅਤੇ ਜੂਨੀਅਰ ਵਰਗ ਦੇ ਸੈਮੀਫਾਈਨਲ ਮੁਕਾਬਲੇ 8 ਜੂਨ ਨੂੰ ਅਤੇ ਫਾਈਨਲ ਮੁਕਾਬਲੇ 9 ਜੂਨ ਨੂੰ ਖੇਡੇ ਜਾਣਗੇ। ਆਖਰੀ ਗੇੜ ਦੀ ਸਮਾਪਤੀ ਤੋਂ ਬਾਅਦ ਵੱਖ-ਵੱਖ ਟੀਮਾਂ ਦੀ ਅੰਤਿਮ ਪੁਜ਼ੀਸ਼ਨ ਇਸ ਤਰ੍ਹਾਂ ਹੈ।
ਟੀਮ ਮੈਚ ਖੇਡੇ ਜਿੱਤੇ ਡਰਾਅ ਜੇਤੂ ਡਰਾਅਹਾਰੇ ਹਾਰੇ ਅੰਕ
ਐਸ.ਐਫ.ਸੀ. ਢੋਲਣ 5 4 0 0 1 18
ਕਿਲ੍ਹਾ ਰਾਏਪੁਰ 5 3 0 1 1 18
ਫ੍ਰੈਂਡਜ਼ ਦੋਰਾਹਾ 5 2 1 1 1 15
ਜਗਤਾਰ ਇਲੈਵਨ ਜਰਖੜ 5 2 0 0 3 11
ਜੀ.ਜੀ.ਐਸ. ਲੁਧਿਆਣਾ 5 1 1 0 3 8
ਅਕਾਲਗੜ੍ਹ ਇਲੈਵਨ 5 1 0 0 4 5
ਵਿਦਿਆਰਥਣ ਨੂੰ ਕੌਮਾਂਤਰੀ ਪੱਧਰ ਦੀ ਫੈਲੋਸ਼ਿਪ
ਲੁਧਿਆਣਾ, 3 ਜੂਨ (ਸਲੂਜਾ/ਪੰਜਾਬ ਮੇਲ)- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਉੱਚ ਸਿੱਖਿਆ ਹਾਸਿਲ ਕਰ ਰਹੀ ਵਿਦਿਆਰਥਣ ਸੁਖਜੀਤ ਕੌਰ ਨੂੰ ਕੌਮਾਂਤਰੀ ਪੱਧਰ ਦੇ ਫੈਲੋਸ਼ਿਪ ਇੰਸਪਾਇਰ ਨਾਲ ਸਨਮਾਨਿਤ ਕੀਤਾ ਗਿਆ ਹੈ। ਭਾਰਤ ਸਰਕਾਰ ਦੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਵੱਲੋਂ ਪ੍ਰਦਾਨ ਇਸ ਫੈਲੋਸ਼ਿਪ ਦੌਰਾਨ ਵਿਦਿਆਰਥਣ ਵੱਲੋਂ ਕਣਕ ਦੀ ਫ਼ਸਲ ਸੰਬੰਧੀ ਖੋਜ ਕਾਰਜ ਨੇਪਰੇ ਚਾੜੇ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਆਫ ਕਲਾਈਮੇਟ ਚੇਂਜ ਐਂਡ ਐਗਰੀਕਲਚਰਲ ਮੈਟਰਾਲੋਜੀ ਦੇ ਨਿਰਦੇਸ਼ਕ ਡਾ: ਐਸ ਐਸ ਕੂਕਲ ਨੇ ਦੱਸਿਆ ਕਿ ਇਸ ਫੈਲੋਸ਼ਿਪ ਅਧੀਨ ਵਿਦਿਆਰਥਣ ਨੂੰ ਤਿੰਨ ਸਾਲ ਦੇ ਖੋਜ ਕਾਰਜਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

No comments: