jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 17 June 2013

ਪਹਾੜੀਂ ਚੜ੍ਹੇ ਅਧਿਆਪਕਾਂ ਨੂੰ ਵਾਪਸ ਆਉਣ ਦੇ ਹੁਕਮ

www.sabblok.blogspot.com

ਸ੍ਰੀ ਮੁਕਤਸਰ ਸਾਹਿਬ, 17 ਜੂਨ
ਗਰਮੀਆਂ ਦੀਆਂ ਛੁੱਟੀਆਂ ’ਚ ‘ਪਹਾੜ੍ਹੀਂ ਚੜ੍ਹੇ’ ਅਧਿਆਪਕਾਂ ਨੂੰ ਡਿਪਟੀ ਕਮਿਸ਼ਨਰ ਨੇ 18 ਜੂਨ ਤੱਕ ਆਪੋ- ਆਪਣੇ ਮੁਖੀਆਂ ਕੋਲ ਹਾਜ਼ਰ ਹੋਣ ਦੇ ਹੁਕਮ ਦੇ ਦਿੱਤੇ ਹਨ। ਸਕੂਲ ਮੁਖੀਆਂ ਤੇ ਸਿੱਖਿਆ ਅਧਿਕਾਰੀਆਂ ਨੇ ਆਪਣੇ ਅਧੀਨ ਕਰਮਚਾਰੀਆਂ ਦੀ ਸਥਿਤੀ ਜਾਣਨ ਲਈ ਫੋਨ ਖੜਕਾਉਣੇ ਸ਼ੁਰੂ ਕਰ ਦਿੱਤੇ ਹਨ। ਜੰਮੂ ਬੈਠੀ ਇਕ ਇਸਤਰੀ ਅਧਿਆਪਕ ‘ਹਵਾ ਰਾਹੀਂ’ ਵਾਪਸ ਪਰਤ ਰਹੀ ਹੈ। ਜਿਹੜੇ ਅਧਿਆਪਕ ਛੁੱਟੀਆਂ ’ਤੇ ਜਾਣ ਲਈ ਰੇਲ ਤੇ ਹੋਰ ਗੱਡੀਆਂ ਦੀ ਬੁਕਿੰਗ ਕਰਵਾਈ ਬੈਠੇ ਸਨ, ਉਹ ਰੱਦ ਕਰਾਉਣੀ ਪਈ ਹੈ। ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਨੇ ਰੈਡ ਕਰਾਸ ਭਵਨ ਵਿਖੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਦੇ ਮੁਖੀਆਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਆਉਂਦੀਆਂ ਪੰਚਾਇਤ ਚੋਣਾਂ ਦੇ ਅਮਲ ਨੂੰ ਨੇਪਰੇ ਚਾੜ੍ਹਣ ਲਈ ਹਦਾਇਤ ਕੀਤੀ ਕਿ ਸਕੂਲਾਂ ਵਿਚ ਛੁੱਟੀਆਂ ਹੋਣ ਕਾਰਨ ਕਈ ਵਾਰ ਅਧਿਆਪਕ ਆਪਣੇ ਸਟੇਸ਼ਨ ਤੋਂ ਕਿਤੇ ਬਾਹਰ ਗਏ ਹੋ ਸਕਦੇ ਹਨ। ਇਸ ਲਈ ਸਕੂਲ ਮੁਖੀ ਆਪਣੇ ਸਾਰੇ ਸਟਾਫ ਨਾਲ ਰਾਬਤਾ ਕਰਕੇ ਉਨ੍ਹਾਂ ਨੂੰ ਆਪਣੇ ਸਟੇਸ਼ਨਾਂ ’ਤੇ ਬੁਲਾ ਲੈਣ। ਉਨ੍ਹਾਂ ਕਿਹਾ ਕਿ ਚੋਣ ਅਮਲੇ ਨੂੰ ਸਿਖਲਾਈ ਲਈ ਪਹਿਲੀ ਰਿਹਰਸਲ 24 ਜੂਨ ਨੂੰ ਹੋਵੇਗੀ। ਗਿੱਦੜਬਾਹਾ ਅਤੇ ਮਲੋਟ ਉਪ ਮੰਡਲਾਂ ਲਈ ਦੂੁਜੀ ਰਿਹਰਸਲ 27 ਜੂਨ ਨੂੰ ਜਦ ਕਿ ਸ੍ਰੀ ਮੁਕਤਸਰ ਸਾਹਿਬ ਉਪ ਮੰਡਲ ਲਈ ਦੂਜੀ ਰਿਹਰਸਲ 28 ਜੂਨ ਨੂੰ ਹੋਵੇਗੀ। ਅੰਤਿਮ ਅਤੇ ਤੀਸਰੀ ਰਿਹਰਸਲ 2 ਜੁਲਾਈ 2013 ਨੂੰ ਹੋਵੇਗੀ ਜਿਸ ਦੌਰਾਨ ਚੋਣ ਅਮਲੇ ਨੂੰ ਸਾਮਾਨ ਵੀ ਤਕਸੀਮ ਕੀਤਾ ਜਾਵੇਗਾ। ਉਨ੍ਹਾਂ ਸਕੂਲ ਮੁਖੀਆਂ ਨੂੰ ਕਿਹਾ ਕਿ ਇਕ -ਦੋ ਦਿਨਾਂ ’ਚ ਡਿਊਟੀ ਆਰਡਰ ਸਿੱਖਿਆ ਵਿਭਾਗ ਦੇ ਮਾਧਿਅਮ ਰਾਹੀਂ ਸਕੂਲਾਂ ਵਿਚ ਭੇਜ ਦਿੱਤੇ ਜਾਣਗੇ ਅਤੇ ਸਕੂਲ ਮੁਖੀ ਇਨ੍ਹਾਂ ਡਿਊਟੀ ਆਰਡਰਾਂ ਦੀ ਆਪਣੇ ਸਟਾਫ ਨੂੰ ਵੰਡ ਯਕੀਨੀ ਬਣਾਉਣਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਰਾ ਚੋਣ ਅਮਲਾ ਪੂਰੀ ਇਮਾਨਦਾਰੀ, ਤਨਦੇਹੀ ਅਤੇ ਨਿਰਪੱਖਤਾ ਨਾਲ ਆਪਣੀ ਚੋਣ ਡਿਊਟੀ ਨਿਭਾਏ ਤਾਂ ਜੋ ਪਾਰਦਰਸ਼ੀ ਚੋਣਾਂ ਕਰਵਾਈਆਂ ਜਾ ਸਕਣ।
ਮਜਬੂਰ ਅਧਿਆਪਕਾਂ ਨੂੰ ਡਿਊਟੀ ਤੋਂ ਛੋਟ: ਅਧਿਆਪਕ ਜਥੇਬੰਦੀ ‘ਡੈਮੋ´ੇਟਿਕ ਟੀਚਰਜ਼ ਫਰੰਟ’ ਅਤੇ ‘ਗੌਰਮਿੰਟ ਟੀਚਰਜ਼ ਯੂਨੀਅਨ’ ਦੇ ਵਫ਼ਦ ’ਚ ਸ਼ਾਮਲ ਬਲਵੰਤ ਸਿੰਘ ਦੋਦਾ, ਰਜਿੰਦਰਪਾਲ ਸਿੰਘ, ਰਾਮ ਸਵਰਨ ਲੱਖੇਵਾਲੀ ਤੇ ਪਰਮਜੀਤ ਸਿੰਘ ਵੱਲੋਂ ਕੀਤੀ ਅਪੀਲ ਨੂੰ ਧਿਆਨ ’ਚ ਰੱਖਦਿਆਂ ਡਿਪਟੀ ਕਮਿਸ਼ਨਰ ਨੇ ਜੋੜਾ ਅਧਿਆਪਕ, ਛੋਟੇ ਬਾਲਾਂ ਦੀਆਂ ਮਾਂਵਾਂ, ਅੰਗਹੀਣ, ਵਿਧਵਾਵਾਂ ਤੇ ਕੈਂਸਰ ਵਰਗੀਆਂ (ਕਰੋਨਿਕ) ਬਿਮਾਰੀਆਂ ਤੋਂ ਪੀੜਤ ਅਧਿਆਪਕਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਹੈ।

No comments: