jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਆਂਗਨਵਾੜੀ 'ਚ ਪੜ੍ਹਦੇ ਬੱਚਿਆਂ ਦਾ ਰੱਬ ਹੀ ਰਾਖਾ!

www.sabblok.blogspot.com 

ਬੁਲ੍ਹੋਵਾਲ,(ਰਣਧੀਰ)-ਪੰਜਾਬ ਦਾ ਸਿੱਖਿਆ ਵਿਭਾਗ ਆਪਣੀ ਹੋਂਦ ਤੋਂ ਹੀ ਵਿਵਾਦਾਂ 'ਚ ਘਿਰਿਆ ਹੋਇਆ ਹੈ। ਹਰ ਦਿਨ ਨਵੇਂ ਤਜ਼ਰਬੇ ਕੀਤੇ ਜਾ ਰਹੇ ਹਨ। ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਪਹਿਲੀ ਤੋਂ +2 ਤੱਕ ਦੇ ਵਿਦਿਆਰਥੀਆਂ ਨੂੰ ਪਹਿਲੀ ਜੂਨ ਤੋਂ ਹੀ ਛੁੱਟੀਆਂ ਕਰ ਦਿੱਤੀਆਂ ਹਨ ਤੇ ਇਸਦੇ ਪਿੱਛੇ ਤਰਕ ਵਧ ਰਹੀ ਗਰਮੀ ਦਾ ਦਿੱਤਾ ਜਾ ਰਿਹਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੇ ਆਂਗਨਵਾੜੀ ਸੈਂਟਰ ਜਿਥੇ 3 ਤੋਂ 6 ਸਾਲ ਤੱਕ ਦੇ ਮਾਸੂਮ ਬੱਚੇ ਪੜ੍ਹ ਰਹੇ ਹਨ, ਉਨ੍ਹਾਂ ਦੀ ਗਰਮੀ ਦਾ ਕਿਸੇ ਅਧਿਕਾਰੀ ਨੂੰ ਕੋਈ ਫਿਕਰ ਨਹੀਂ ਹੈ। ਇਨ੍ਹਾਂ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਸੰਬੰਧਿਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਆਂਗਨਵਾੜੀ ਸਕੂਲਾਂ 'ਚ ਵੀ ਤੁਰੰਤ ਛੁੱਟੀਆਂ ਕੀਤੀਆਂ ਜਾਣ ਤਾਂ ਜੋ ਅੱਤ ਦੀ ਗਰਮੀ ਤੋਂ ਨਿੱਕੜਿਆਂ ਨੂੰ ਰਾਹਤ ਮਿਲ ਸਕੇ। ਵਰਣਨਯੋਗ ਹੈ ਕਿ ਇਨ੍ਹਾਂ ਸੈਂਟਰਾਂ 'ਚੋਂ ਬਹੁਤਿਆਂ 'ਚ ਪੀਣ ਦਾ ਪਾਣੀ, ਬੱਚਿਆਂ ਦੇ ਬੈਠਣ ਆਦਿ ਦਾ ਵੀ ਖਾਸ ਪ੍ਰਬੰਧ ਨਹੀਂ ਹੈ।

No comments: