jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 13 June 2013

ਕੇਂਦਰ ਨੇ ਖ਼ਰਾਕ ਸੁਰੱਖਿਆ ਬਿਲ ਬਾਰੇ ਆਰਡੀਨੈਂਸ ਵਾਲਾ ਰਾਹ ਛਡਿਆ

www.sabblok.blogspot.com
ਨਵੀਂ ਦਿੱਲੀ, 13 ਜੂਨ : ਕੇਂਦਰ ਵਲੋਂ ਖ਼ੁਰਾਕ ਸੁਰੱਖਿਆ ਬਿਲ ਬਾਰੇ ਆਰਡੀਨੈਂਸ ਜਾਰੀ ਕਰਨ ਦਾ ਫ਼ੈਸਲਾ ਫ਼ਿਲਹਾਲ ਟਾਲ ਦਿਤਾ ਗਿਆ ਹੈ ਅਤੇ ਬਿਲ ਨੂੰ ਪਾਸ ਕਰਵਾਉਣ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਬਿਲ ਨੂੰ ਲਾਗੂ ਕਰਨ ਲਈ ਆਰਡੀਨੈਂਸ ਜਾਰੀ ਕਰਨ ਦੇ ਮਤੇ 'ਤੇ ਅੱਜ ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ ਵੱਖ-ਵੱਖ ਵਿਚਾਰ ਉਭਰ ਕੇ ਸਾਹਮਣੇ ਆਏ ਜਿਸ ਨੂੰ ਵੇਖਦਿਆਂ ਆਰਡੀਨੈਂਸ ਵਾਲਾ ਰਾਹ ਛੱਡ ਦੇਣ ਦਾ ਫ਼ੈਸਲਾ ਕੀਤਾ ਗਿਆ।
ਸੂਤਰਾਂ ਨੇ ਦਸਿਆ ਕਿ ਕੈਬਨਿਟ ਮੀਟਿੰਗ ਤੋਂ ਪਹਿਲਾਂ ਖੇਤੀ ਮੰਤਰੀ ਸ਼ਰਦ ਪਵਾਰ, ਪ੍ਰਧਾਨ ਮੰਤਰੀ ਨੂੰ ਮਿਲੇ ਅਤੇ ਕਾਹਲ ਵਿਚ ਬਿਲ ਪਾਸ ਕਰਨ ਦੀ ਥਾਂ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਵਕਾਲਤ ਕੀਤੀ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੈਬਨਿਟ ਦੇ ਸੀਨੀਅਰ ਸਾਥੀਆਂ ਵਿੱਤ ਮੰਤਰੀ ਪੀ. ਚਿਦੰਬਰਮ, ਰਖਿਆ ਮੰਤਰੀ ਏ.ਕੇ. ਐਂਟਨੀ ਅਤੇ ਖ਼ੁਰਾਕ ਮੰਤਰੀ ਕੇ.ਬੀ. ਥਾਮਸ ਨਾਲ ਵਖੋ-ਵਖਰੇ ਤੌਰ 'ਤੇ ਵਿਚਾਰ ਵਟਾਂਦਰਾ ਕੀਤਾ। ਯੂ.ਪੀ.ਏ². ਦੀ ਚੇਅਰਪਰਸਨ ਸੋਨੀਆ ਗਾਂਧੀ ਲਈ ਇਹ ਬਿਲ ਬਹੁਤ ਅਹਿਮੀਅਤ ਰਖਦਾ ਹੈ ਜਿਸ ਤਹਿਤ ਦੇਸ਼ ਦੇ 67 ਫ਼ੀ ਸਦੀ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਅਨਾਜ ਮਿਲੇਗਾ। ਬਿਲ ਨੂੰ ਸੰਸਦ ਦੇ ਬਜਟ ਸੈਸ਼ਨ ਵਿਚ ਪੇਸ਼ ਕੀਤਾ ਗਿਆ ਸੀ ਪਰ ਵਿਰੋਧੀ ਧਿਰ ਦੇ ਰੌਲੇ ਰੱਪੇ ਕਾਰਨ ਇਹ ਸਿਰੇ ਨਾ ਚੜ੍ਹ ਸਕਿਆ। ਸਰਕਾਰ ਨੇ ਵਿਰੋਧੀ ਧਿਰ ਦੇ ਰਵਈਏ ਨੂੰ ਦੇਖਦਿਆਂ ਆਰਡੀਨੈਂਸ ਜਾਰੀ ਕਰਨ ਦਾ ਵਿਚਾਰ ਬਣਾਇਆ ਪਰ ਯੂ.ਪੀ.ਏ. ਦੀ ਭਾਈਵਾਲ ਪਾਰਟੀਆਂ ਸਹਿਮਤ ਹੁੰਦੇ ਹੋਏ ਵੀ ਅਸਹਿਮਤ ਨਜ਼ਰ ਆ ਰਹੀਆਂ ਸਨ। ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪੀ. ਚਿਦੰਬਰਮ ਨੇ ਕਿਹਾ ਕਿ ਗ੍ਰਹਿ ਮੰਤਰੀ ਅਤੇ ਲੋਕ ਸਭਾ ਦੇ ਆਗੂ ਸੁਸ਼ੀਲ ਕੁਮਾਰ ਸ਼ਿੰਦੇ ਤੇ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਕੇ.ਵੀ. ਥਾਮਸ ਬਿਲ ਪਾਸ ਕਰਵਾਉਣ ਲਈ ਵਿਰੋਧੀ ਧਿਰ ਦੇ ਆਗੂਆਂ ਨਾਲ ਰਾਬਤਾ ਕਾਇਮ ਕਰਨਗੇ। ਉਨ੍ਹਾਂ ਕਿਹਾ, ''ਬਿਲ ਪੂਰੀ ਤਰ੍ਹਾਂ ਤਿਆਰ ਹੈ। ਅਸੀ ਇਸ ਨੂੰ ਇਨ ਬਿਨ ਪਾਸ ਕਰਵਾਉਣਾ ਚਾਹੁੰਦੇ ਹਾਂ ਪਰ ਜੇ ਅਜਿਹਾ ਨਾ ਹੋ ਸਕਿਆ ਤਾਂ ਆਰਡੀਨੈਂਸ ਵਾਲਾ ਰਾਹ ਵੀ ਖੁਲ੍ਹਾ ਰਖਿਆ ਗਿਆ ਹੈ। ਅਸੀ ਅੱਜ ਫ਼ੈਸਲਾ ਕੀਤਾ ਕਿ ਵਿਰੋਧੀ ਪਾਰਟੀਆਂ ਨਾਲ ਇਕ ਹੋਰ ਮੁਲਾਕਾਤ ਕਰ ਕੇ ਉਨ੍ਹਾਂ ਦਾ ਸਹਿਯੋਗ ਮੰਗਿਆ ਜਾਵੇ।'' ਕੇ.ਵੀ. ਥਾਮਸ ਦਾ ਕਹਿਣਾ ਸੀ ਕਿ ਆਰਡੀਨੈਂਸ ਵਾਲਾ ਰਾਹ ਬਿਲਕੁਲ ਬੰਦ ਨਹੀਂ ਕੀਤਾ ਗਿਆ ਅਤੇ ਸਰਕਾਰ ਕੋਲ ਇਹ ਬਦਲਵੇਂ ਰੂਪ ਵਿਚ ਮੌਜੂਦ ਰਹੇਗਾ। (ਪੀ.ਟੀ.ਆਈ.)

No comments: