www.sabblok.blogspot.com
►ਗਰੀਬੀ ਨਾਲ ਝੰਬਿਆ ਪਰਿਵਾਰ 9 ਸਾਲ ਪਹਿਲਾ ਘਰ ਛੱਡ ਗਿਆ ਸੀ
ਮਹਿਲ ਕਲਾਂ,
ਪਿੰਡ ਛਾਪਾ ਵਿਖੇ ਇਕ ਗਰੀਬ ਕਿਸਾਨ ਦੇ ਘਰ ਦੀ ਕੁਰਕੀ ਕਰਨ ਆਏ ਅਧਿਕਾਰੀਆਂ ਨੂੰ ਲੋਕ ਰੋਹ ਅੱਗੇ ਝੁਕਦਿਆਂ ਬਿਨਾ ਕੋਈ ਕਾਰਵਾਈ ਕੀਤੇ ਵਾਪਸ ਜਾਣਾ ਪਿਆ। ਮਿਲੀ ਜਾਣਕਾਰੀ ਅਨੁਸਾਰ ਗਰੀਬੀ ਦੀ ਝੰਬੇ ਦੋ ਕਿਸਾਨ ਭਰਾਵਾਂ ਬੂਟਾ ਸਿੰਘ ਤੇ ਜੱਗਾ ਸਿੰਘ ਪੁੱਤਰ ਜੰਗ ਸਿੰਘ ਵਾਸੀ ਛਾਪਾ ਦੇ ਖੇਤ ਵਿਚਲੇ ਘਰ ਦੀ ਕੁਰਕੀ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਮਾਨਯੋਗ ਅਦਾਲਤ ਰਾਹੀਂ ਕਰਵਾਈ ਜਾ ਰਹੀ ਹੈ। ਇਸ ਫੈਸਲੇ ਦੇ ਵਿਰੁੱਧ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਬਲਾਕ ਕਮੇਟੀ ਦੇ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਹੇਠ ਕਿਸਾਨਾਂ ਨੇ ਪਿੰਡ ਛਾਪਾ ਦੇ ਪਟਵਾਰਖ਼ਾਨੇ ਅੱਗੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੋਲਦਿਆਂ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਦੇ ਕਿਸਾਨਾਂ ਦੇ ਘਰਾਂ, ਜ਼ਮੀਨਾਂ ਦੀਆਂ ਕੁਰਕੀਆਂ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਜਥੇਬੰਦੀ ਪੀੜਤ ਕਿਸਾਨ ਪਰਿਵਾਰ ਨਾਲ ਡਟ ਕੇ ਚੱਟਾਨ ਵਾਂਗ ਖੜੇਗੀ। ਇਸ ਮੌਕੇ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਤਾਲੀਮ ਕਰਨ ਪੁੱਜੇ ਨਾਇਬ ਤਹਿਸੀਲਦਾਰ ਮਹਿਲ ਕਲਾਂ ਸ੍ਰੀ ਪ੍ਰਵੀਨ ਕੁਮਾਰ ਸਿੰਗਲਾ, ਪਟਵਾਰੀ ਨਵਦੀਪ ਕੁਮਾਰ, ਹਰਵਿੰਦਰ ਸਿੰਘ ਨੂੰ ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਬਗੈਰ ਕੋਈ ਵਿਭਾਗੀ ਕਾਰਵਾਈ ਕੀਤਿਆਂ ਵਾਪਸ ਜਾਣਾ ਪਿਆ। ਇਸ ਮੌਕੇ ਪੀੜਤ ਕਿਸਾਨ ਜੱਗਾ ਸਿੰਘ, ਬੂਟਾ ਸਿੰਘ ਨੇ ਕਿਹਾ ਕਿ ਉਨ•ਾਂ ਲਏ ਗਏ ਪੈਸਿਆਂ ਤੋਂ ਵੱਧ ਮੋੜ ਦੇਣ ਦੇ ਬਾਵਜੂਦ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਜ਼ਲੀਲ ਕਰਨ ਲਈ 2, 21, 466 ਰੁਪਿਆਂ ਦੀ ਲੈਣਦਾਰੀ ਦਰਸਾ ਕੇ ਮਾਨਯੋਗ ਅਦਾਲਤ ਰਾਹੀਂ ਉਨ੍ਹਾਂ ਦੇ ਘਰ ਦੀ ਨਿਲਾਮੀ ਕਰਵਾਈ ਜਾ ਰਹੀ ਹੈ। ਇਸ ਮੌਕੇ ਭਾਕਿਯੂ ਡਕੌਂਦਾ ਦੇ ਬਲਾਕ ਸੀ. ਮੀਤ ਪ੍ਰਧਾਨ ਭਾਗ ਸਿੰਘ ਕੁਰੜ, ਜ. ਸਕੱਤਰ ਚਮਕੌਰ ਸਿੰਘ ਸਹਿਜੜਾ, ਖਜਾਂਨਚੀ ਗੁਲਜ਼ਾਰ ਸਿੰਘ, ਜਗਤਾਰ ਸਿੰਘ ਕਲਾਲ ਮਾਜਰਾ, ਜੰਗ ਸਿੰਘ ਮਾਗੇਵਾਲ, ਬਿੱਕਰ ਸਿੰਘ ਹਮੀਦੀ, ਪ੍ਰਧਾਨ ਸਿੰਘ ਕੁਰੜ, ਰਣਜੀਤ ਸਿੰਘ ਰਾਣਾ ਧਨੇਰ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕਰਜ਼ੇ ਦੀ ਮਾਰ ਹੇਠ ਆਏ ਇਹ ਕਿਸਾਨ ਭਰਾ ਬੂਟਾ ਸਿੰਘ, ਜੱਗਾ ਸਿੰਘ ਆਪਣੇ ਪਰਿਵਾਰ ਦੇ 11 ਮੈਂਬਰਾਂ ਸਮੇਤ ਲੈਣੇਦਾਰਾਂ ਵੱਲੋਂ ਤੰਗ ਪਰੇਸ਼ਾਨ ਕਰਨ ਕਰਕੇ ਮਾਰਚ 2004 ਵਿਚ ਘਰ ਛੱਡ ਕੇ ਚਲੇ ਗਏ ਸੀ। ਬਾਅਦ ਵਿਚ ਭਾਕਿਯੂ ਡਕੌਂਦਾ ਵੱਲੋਂ ਕੀਤੀ ਭਾਰੀ ਜੱਦੋ ਜ਼ਹਿਦ ਤੋਂ ਬਾਅਦ ਜੂਨ 2006 ਵਿਚ ਇਸ ਪਰਿਵਾਰ ਨੂੰ ਲੱਭ ਕੇ ਮੁੜ ਕਰ ਵਾਪਸ ਲਿਆਂਦਾ ਗਿਆ ਸੀ। ਉਸ ਸਮੇਂ ਤੋਂ ਹੀ ਇਹ ਪਰਿਵਾਰ ਲੈਣੇਦਾਰਾਂ ਦਾ ਕਹਿਰ ਝੱਲਦਾ ਆ ਰਿਹਾ ਹੈ। ਪਤਾ ਲੱਗਾ ਹੈ ਕਿ ਇਸ ਪਰਿਵਾਰ ਕੋਲ ਇਸ ਸਮੇਂ ਆਪਣੇ ਬੈਠਣ ਲਈ ਆਪਣੇ ਨਾਂ ਸਿਰ ਢਕਣ ਜੋਗੀ ਛੱਤ ਵੀ ਨਹੀਂ ਹੈ।

No comments:
Post a Comment