jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 18 June 2013

ਮੁੰਬਈ ਵਿੱਚ ਭਾਰੀ ਮੀਂਹ, ਰੇਲ ਸੇਵਾ ਪ੍ਰਭਾਵਿਤ

www.sabblok.blogspot.com
ਮੁੰਬਈ : ਮੁੰਬਈ ਤੇ ਨਾਲ ਲੱਗਦੇ ਥਾਨੇ ਜ਼ਿਲ੍ਹੇ ਵਿਚ ਪੈ ਰਹੇ ਭਾਰੀ ਮੀਂਹ ਨਾਲ ਨੀਵੀਆਂ ਥਾਵਾਂ ਵਿਚ ਪਾਣੀ ਭਰ ਗਿਆ ਹੈ ਤੇ ਮੁੰਬਈ ਦੇ ਬਾਹਰੀ ਖੇਤਰਾਂ ਨਾਲ ਰੇਲ ਸੇਵਾ ਠੱਪ ਹੋ ਗਈ ਹੈ। ਇਸ ਤੋਂ ਇਲਾਵਾ ਦੂਰ-ਦੁਰਾਡੇ ਜਾਣ ਵਾਲੀਆਂ ਰੇਲ ਗੱਡੀਆਂ ਦਾ ਸਮਾਂ ਵੀ ਤਬਦੀਲ ਕੀਤਾ ਗਿਆ ਹੈ। ਅੱਜ ਸਵੇਰੇ ਸਮਜਿਦ, ਸੰਧੁਰਸਤ ਰੋਡ ਤੇ ਬਾਈਕੁਲਾ ਰੇਲਵੇ ਸਟੇਸ਼ਨਾਂ ਵਿਚ ਪਾਣੀ ਭਰਨ ਨਾਲ ਸੈਂਟਰਲ ਰੇਲਵੇ ਲਾਈਨ ਉਤੇ ਦਾਦਰ-ਸੀਐਸਟੀ ਰੇਲ ਸੇਵਾ ਠੱਪ ਹੋ ਗਈ ਹੈ। ਕੇਂਦਰੀ ਰੇਲਵੇ ਦੇ ਅਧਿਕਾਰੀਆਂ ਅਨੁਸਾਰ ਭਾਰੀ ਮੀਂਹ ਕਾਰਨ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਕੁਝ ਸਮੇਂ ਲਈ ਮੁਅੱਤਲ ਕਰ ਦਿੱਤੀਆਂ ਹਨ। ਕੁਰਲਾ ਤੇ ਕਲਿਆਨ, ਕਰਜਤ, ਕਸਾਰਾ ਤੇ ਕੁਰਲਾ, ਥਾਨੇ ਤੇ ਵਾਸ਼ੀ ਵਿਚਕਾਰ ਰੇਲ ਸੇਵਾ ਆਮ ਦੀ ਤਰ੍ਹਾਂ ਚੱਲ ਰਹੀ ਹੈ। ਐਤਵਾਰ ਹੋਣ ਕਾਰਨ ਲੋਕਾਂ ਨੂੰ ਰੇਲ ਸੇਵਾ ਠੱਪ ਹੋਣ ਕਾਰਨ ਵਧੇਰੇ ਪ੍ਰੇਸ਼ਾਨੀ ਨਹੀਂ ਹੋਈ ਕਿਉਂਕਿ ਮੁੰਬਈ ਵਾਸੀ ਵਧੇਰੇ ਕਰਕੇ ਘਰਾਂ ਵਿਚ ਰਹਿਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਘਰੇਲੂ ਤੇ ਅੰਤਰਰਾਸ਼ਟਰੀ ਹਵਾਈ ਉਡਾਣਾਂ ਨਿਰਵਿਘਨ ਜਾਰੀ ਹਨ। ਸਵੇਰੇ 11.30 ਵਜੇ ਤੱਕ ਕੋਲਾਬਾ ਵਿਚ 122.4 ਮਿਲੀਮੀਟਰ ਮੀਂਹ ਪੈ ਚੁੱਕਾ ਸੀ ਤੇ ਸਾਂਤਾਕਰੂਜ਼ ਵਿਚ 35 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। ਭਾਰੀ ਮੀਂਹ ਕਾਰਨ 50104 ਰਤਨਾਗਿਰੀ ਦਾਦਰ ਪੈਸੇਂਜਰ ਨੂੰ ਦੀਵਾ ਵਿਖੇ ਰੋਕ ਦਿੱਤਾ ਗਿਆ ਤੇ 50103 ਦਾਦਰ-ਰਤਨਾਗਿਰੀ ਪੈਸੈਂਜਰ ਇਥੋਂ ਹੀ ਰਵਾਨਾ ਹੋਈ। ਇਸ ਦੇ ਨਾਲ ਹੀ 12140 ਨਾਗਪੁਰ-ਮੁੰਬਈ ਸੇਵਾਗ੍ਰਾਮ ਐਕਸਪ੍ਰੈੱਸ ਨੂੰ ਦਾਦਰ ਵਿਖੇ ਰੋਕ ਦਿੱਤਾ ਗਿਆ ਤੇ 12139 ਮੁੰਬਈ-ਨਾਗਪੁਰ ਸੇਵਾਗ੍ਰਾਮ ਐਕਸਪ੍ਰੈੱਸ ਇਥੋਂ ਹੀ ਰਵਾਨਾ ਹੋਈ। ਇਸ ਤੋਂ ਇਲਾਵਾ ਮੁੰਬਈ ਤੋਂ ਰਵਾਨਾ ਹੋਣ ਵਾਲੀਆਂ ਰੇਲ ਗੱਡੀਆਂ ਦਾ ਸਮਾਂ ਬਦਲ ਦਿੱਤਾ ਹੈ। ਥਾਨੇ ਜ਼ਿਲ੍ਹੇ ਵਿਚ ਵੀ ਮੀਂਹ ਪੈਣ ਨਾਲ ਜਲ-ਥਲ ਹੋ ਗਿਆ ਹੈ। ਕਈ ਸਕੂਲ ਮੀਂਹ ਦੇ ਪਾਣੀ ਕਾਰਨ ਢਹਿ ਗਏ ਹਨ, ਪਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਤੋਂ ਇਲਾਵਾ ਬਾਦਲਾਪੁਰ ਵਿਖੇ ਬੈਰਾਜ ਡੈਮ ਖਤਰੇ ਦੇ ਨਿਸ਼ਾਨ ਤੋਂ 1.5 ਮੀਟਰ ਹੇਠਾਂ ਵਗ ਰਿਹਾ ਹੈ।

No comments: