jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 16 June 2013

ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਦਾਸ ਦੀ ਯਾਦਗਾਰ ਅਨੰਦਪੁਰ ਸਾਹਿਬ ਵਿਖੇ ਬਣੇਗੀ-ਬਾਦਲ

www.sabblok.blogspot.com

Photo: ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਦਾਸ ਦੀ ਯਾਦਗਾਰ ਅਨੰਦਪੁਰ ਸਾਹਿਬ ਵਿਖੇ ਬਣੇਗੀ-ਬਾਦਲ 
ਫਗਵਾੜਾ, 16 ਜੂਨ (ਹਰੀਪਾਲ ਸਿੰਘ/ਟੀ.ਡੀ.ਚਾਵਲਾ)-ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਦਾਸ ਜੀ ਦੀ ਢੁੱਕਵੀਂ ਯਾਦਗਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਣਾਈ ਜਾਵੇਗੀ ਜਿਸ ਦਾ ਨੀਂਹ ਪੱਥਰ ਨਵੰਬਰ ਵਿਚ ਰੱਖਿਆ ਜਾਵੇਗਾ | ਇਹ ਐਲਾਨ ਮੁੱਖ ਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਿੰਡ ਖਾਟੀ ਵਿਖੇ ਬ੍ਰਾਹਮਣ ਸਭਾ ਪੰਜਾਬ ਵੱਲੋਂ ਭਗਵਾਨ ਪਰਸ਼ੂਰਾਮ ਦੇ ਤੱਪ ਸਥਾਨ ਵਿਖੇ ਕਰਵਾਏ ਸੂਬਾ ਪੱਧਰੀ ਮਹਾਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੀਤਾ | ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸ਼੍ਰੀ ਦੇਵੀ ਦਿਆਲ ਪਰਾਸ਼ਰ ਦੀ ਅਗਵਾਈ ਵਿਚ ਕਰਵਾਏ ਸੰਮੇਲਨ ਵਿਚ ਬਾਬਾ ਬਾਲਕ ਨਾਥ ਗੱਦੀ ਦੇ ਬਿਰਾਜਮਾਨ ਰਜਿੰਦਰ ਗਿਰੀ ਸਮੇਤ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਮੁਖੀ ਹਾਜ਼ਰ ਸਨ | ਸ.ਬਾਦਲ ਨੇ ਪਿੰਡ ਖਾਟੀ ਵਿਖੇ ਭਗਵਾਨ ਪਰਸ਼ੂਰਾਮ ਮੰਦਿਰ ਦੀ ਉਸਾਰੀ ਲਈ ਦਿੱਤੀ ਗਈ ਗਰਾਂਟ ਵਿਚੋਂ ਬਾਕੀ ਰਹਿੰਦੀ 50 ਲੱਖ ਦੀ ਗਰਾਂਟ ਜਲਦ ਭੇਜਣ ਦਾ ਵੀ ਐਲਾਨ ਕੀਤਾ ਤੇ ਪਿੰਡ ਦੇ ਸਰਕਾਰੀ ਸਕੂਲ ਵਿਚ ਪੰਜ ਕਮਰੇ ਬਣਾਉਣ ਦਾ ਵੀ ਐਲਾਨ ਕੀਤਾ | ੇ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਦੇਵੀ ਦਿਆਲ ਪਰਾਸ਼ਰ ਨੇ ਕਿਹਾ ਕਿ ਅੱਜ ਸਮੁੱਚਾ ਬ੍ਰਾਹਮਣ ਸਮਾਜ ਅਕਾਲੀ-ਭਾਜਪਾ ਗੱਠਜੋੜ ਦੇ ਨਾਲ ਹੈ | ਸ਼੍ਰੀ ਪਰਾਸ਼ਰ ਨੇ ਮੁੱਖ ਮੰਤਰੀ ਸ.ਬਾਦਲ ਤੋਂ ਮੰਗ ਕੀਤੀ ਕਿ ਪੰਜਾਬ ਵਿਚ ਇਕ ਯੂਨੀਵਰਸਿਟੀ ਭਗਵਾਨ ਪਰਸ਼ੂਰਾਮ ਜੀ ਦੇ ਨਾਮ 'ਤੇ ਸਥਾਪਿਤ ਕੀਤੀ ਜਾਵੇ | ਇਸ ਮੌਕੇ ਆਚਾਰੀਆ ਸਵਾਮੀ ਰਿਸ਼ੀਰਾਜ, ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ, ਮੁੱਖ ਸੰਸਦੀ ਸਕੱਤਰ ਸੋਮ ਪ੍ਰਕਾਸ਼, ਵਿਧਾਇਕ ਦਲਜੀਤ ਸਿੰਘ ਚੀਮਾ, ਵਰਿੰਦਰ ਸਿੰਘ ਬਾਜਵਾ, ਤੀਕਸ਼ਣ ਸੂਦ, ਮਾਰਕਫੈੱਡ ਪੰਜਾਬ ਦੇ ਚੇਅਰਮੈਨ ਜਰਨੈਲ ਸਿੰਘ ਵਾਹਦ, ਸਰਬਜੀਤ ਸਿੰਘ ਮੱਕੜ, ਸਰਵਨ ਸਿੰਘ ਕੁਲਾਰ, ਸੁਨੀਲ ਪਰਾਸ਼ਰ, ਕੁਸੁਮ ਸ਼ਰਮਾ, ਦੇਵ ਸ਼ਰਮਾ ਆਦਿ ਹਾਜ਼ਰ ਸਨ | 

No comments: