www.sabblok.blogspot.com
ਫ਼ਰੀਦਕੋਟ, 8 ਜੂਨ
ਜੁਡੀਸ਼ਲ ਮੈਜਿਸਟਰੇਟ ਸੁਸ਼ਮਾ ਦੇਵੀ ਬਾਰਦਾ ਨੇ ਚਾਰ ਸਾਲ ਪੁਰਾਣੇ ਪੈਨਸ਼ਨ ਘੁਟਾਲੇ ਦੇ ਕੇਸ ਵਿੱਚ ਚਾਰ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ।
ਸਦਰ ਪੁਲੀਸ ਕੋਟਕਪੂਰਾ ਨੇ ਪਿੰਡ ਭਾਣਾ ਦੇ ਪੰਚ ਹਰਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਦੀ ਸਰਪੰਚ ਸੁਖਦੀਪ ਕੌਰ, ਪੰਚਾਇਤ ਸਕੱਤਰ ਸਰਦੂਲ ਸਿੰਘ, ਪੰਚ ਬਲਦੇਵ ਸਿੰਘ ਅਤੇ ਤਰਸੇਮ ਸਿੰਘ ਖ਼ਿਲਾਫ਼ ਸਰਕਾਰੀ ਪੈਸਾ ਗ਼ਬਨ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ। ਮੁਲਜ਼ਮਾਂ ਦੇ ਵਕੀਲ ਵਿਨੋਦ ਕੁਮਾਰ ਮੌਂਗਾ ਅਨੁਸਾਰ ਸ਼ਿਕਾਇਤਕਰਤਾ ਹਰਜਿੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਸਾਲ 2008 ਵਿੱਚ ਇਨ੍ਹਾਂ ਵਿਅਕਤੀਆਂ ਨੇ ਪਿੰਡ ਦੇ ਹੀ ਜੋਗਿੰਦਰ ਸਿੰਘ, ਸੁਖਵਿੰਦਰ ਕੌਰ, ਜੀਤ ਕੌਰ ਅਤੇ ਗੁਰਨਾਮ ਕੌਰ ਦੀ ਬੁਢਾਪਾ ਤੇ ਵਿਧਵਾ ਪੈਨਸ਼ਨ ਕਥਿਤ ਤੌਰ ’ਤੇ ਹੜੱਪ ਕਰ ਲਈ। ਇਸ ਮਾਮਲੇ ਵਿੱਚ ਅਦਾਲਤ ਨੇ ਇਨ੍ਹਾਂ ਅਹੁਦੇਦਾਰਾਂ ਨੂੰ ਪੈਨਸ਼ਨਾਂ ਹੜੱਪ ਕਰਨ ਦੇ ਮਾਮਲੇ ਵਿੱਚੋਂ ਬਰੀ ਕਰ ਦਿੱਤਾ। ਅਦਾਲਤੀ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਤੇ ਪੁਲੀਸ, ਮੁਲਜ਼ਮਾਂ ਖ਼ਿਲਾਫ਼ ਦੋਸ਼ ਸਾਬਤ ਨਹੀਂ ਕਰ ਸਕੀ। ਪੁਲੀਸ ਨੇ ਇਹ ਵੀ ਦੋਸ਼ ਲਾਇਆ ਸੀ ਕਿ ਇਨ੍ਹਾਂ ਵਿਅਕਤੀਆਂ ਨੇ ਮਰ ਚੁੱਕੇ ਅਤੇ ਗ਼ੈਰਹਾਜ਼ਰ ਵਿਅਕਤੀਆਂ ਦੇ ਜਾਅਲੀ ਦਸਤਖ਼ਤ ਕਰਕੇ ਪੈਨਸ਼ਨ ਹੜੱਪ ਕੀਤੀ ਹੈ।

No comments:
Post a Comment