jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 8 June 2013

ਦਿੱਲੀ ਗੁਰਦੁਆਰਾ ਕਮੇਟੀ ਦੀ ਮਿਉਂਸਪਲ ਕਾਰਪੋਰੇਸ਼ਨ ਨੂੰ ਵੰਗਾਰ

www.sabblok.blogspot.com


ਯਾਦਗਾਰ ਦਾ ਨੀਂਹ ਪੱਥਰ 12 ਜੂਨ ਨੂੰ ਹੀ ਰੱਖਾਂਗੇ

ਨਵੀਂ ਦਿੱਲੀ ਅ. ਬ.-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ, ਮੀਤ ਪ੍ਰਧਾਨ ਤਨਵੰਤ ਸਿੰਘ, ਜਾਇੰਟ ਸਕੱਤਰ ਹਰਮੀਤ ਸਿੰਘ ਕਾਲਕਾ, 1984 ਯਾਦਗਾਰ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਹਿਤ, ਉਂਕਾਰ ਸਿੰਘ ਥਾਪਰ ਅਤੇ ਕੁਲਦੀਪ ਸਿੰਘ ਭੋਗਲ ਨੇ ਅੱਜ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 1984 ਸਿੱਖ ਕਤਲੇਆਮ ਯਾਦਗਾਰ ਦਾ ਨੀਂਹ ਪੱਥਰ 12 ਜੂਨ 2013 ਨੂੰ ਮਿੱਥੇ ਪ੍ਰੋਗਰਾਮ ਅਨੁਸਾਰ ਰੱਖਣ ਦਾ ਦਾਅਵਾ ਕੀਤਾ ਹੈ। ਇਥੇ ॥ਿਕਰਯੋਗ ਹੈ ਕਿ ਕਲ੍ਹ ਨਵੀਂ ਦਿੱਲੀ ਨਗਰਪਾਲਿਕਾ ਪਰ੍ਯਿਦ (ਟ।ਣ।ਝ।ਙ।) ਨੇ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ 1984 ਦੇ ਸਿੱਖ ੍ਯਹੀਦਾਂ ਦੀ ਯਾਦ ਵਿਚ ਬਣਨ ਵਾਲੀ ਯਾਦਗਾਰ ਦੀ ਨੀਂਹ ਪੱਥਰ ਨੂੰ ਲਗਾਉਣ ਵਾਸਤੇ ਬਣਾਏ ਜਾਣ ਵਾਲੇ ਥੜ੍ਹੇ ਤੇ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਇਕ ਕਾਰਣ ਦੱਸੋ ਨੋਟਿਸ ਚਿਪਕਾ ਕੇ ਯਾਦਗਾਰ ਦੇ ਕੰਮ ਨੂੰ ਰੋਕਣ ਦੇ ਆਦ੍ਯੇ ਦਿੱਤੇ ਸਨ ਤੇ ਇਸ ਨੋਟਿਸ ਵਿਚ ਹੁਕਮ ਨਾ ਮੰਨਣ ਤੇ 6 ਮਹੀਨੇ ਦੀ ਕੈਦ ਅਤੇ 5000 ਰੁਪਏ ਜੁਰਮਾਨਾ ਲਾਉਣ ਦੀ ਧਮਕੀ ਦਿੱਤੀ ਸੀ। ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ 1984 ਵਿਚ ਵੇਲੇ ਦੀ ਸਰਕਾਰ ਦੀ ੍ਯਹਿ %ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤੇ ਅੱਜ 29 ਸਾਲ ਬਾਅਦ ਦਿੱਲੀ ਕਮੇਟੀ ਨੇ ਆਪਣੀ ਅੰਤਰਿੰਗ ਬੋਰਡ ਅਤੇ ਜਨਰਲ ਹਾਊਸ ਵਿਚ ਯਾਦਗਾਰ ਬਣਾਉਣ ਦਾ ਮਤਾ ਪਾਸ ਕਰਵਾ ਲਿਆ ਹੈ ਤੇ ਉਸ ਤੋਂ ਬਾਅਦ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਵੱਲੋਂ ਵੀ ਇਕ ਮੀਟਿੰਗ ਵਿਚ ਯਾਦਗਾਰ ਬਣਾਉਣ ਦੇ ਮਸਲੇ ਤੇ ਮੋਹਰ ਲਾ ਦਿੱਤੀ ਗਈ ਹੈ। ਕਮੇਟੀ ਵਲੋਂ ਸੱਦਾ ਪੱਤਰ ਵੀ ਛਾਪ ਕੇ ਸੰਗਤਾਂ ਨੂੰ ਗੁਰੂ ਅਰਜਨ ਦੇਵ ਜੀ ਦੇ ੍ਯਹੀਦੀ ਦਿਹਾੜੇ ਤੇ ਯਾਦਗਾਰ ਦਾ ਨੀਂਹ ਪੱਥਰ ਰੱਖਣ ਵਾਸਤੇ ਅਪੀਲ ਕਰ ਦਿੱਤੀ ਗਈ ਹੈ

ਤੇ ਹੁਣ ਐਨ.ਡੀ.ਐਮ.ਸੀ. ਵੱਲੋਂ ਕਾਂਗਰਸ ਸਰਕਾਰ ਦੀ ੍ਯਹਿ ਤੇ ਯਾਦਗਾਰ ਦਾ ਕੰਮ ਰੋਕਣ ਲਈ ਜੋ ਕਾਰਗੁਜਾਰੀ ਕੀਤੀ ਜਾ ਰਹੀ ਹੈ ਅਸੀਂ ਉਸਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿਆਂਗੇ ਅਤੇ ਯਾਦਗਾਰ ਦਾ ਨੀਂਹ ਪੱਥਰ ਆਪਣੇ ਤੈਅ ਪ੍ਰੋਗਰਾਮ ਅਨੁਸਾਰ 12 ਜੂਨ 2013 ਨੂੰ ਪੰਜ ਸਿੰਘ ਸਾਹਿਬਾਨਾਂ ਵੱਲੋਂ ਰੱਖਿਆ ਜਾਵੇਗਾ। ਅਸੀਂ ਕਾਂਗਰਸ ਸਰਕਾਰ ਤੋਂ ਕਦੇ ਵੀ ਨਿਆਂ ਦੀ ਉਮੀਦ ਨਹੀਂ ਰੱਖੀ ਹੈ। ਕਾਂਗਰਸ ਸਰਕਾਰ ਨੇ ਪਿੱਛਲੇ ਸਾਲ 5 ਨਵੰਬਰ 2012 ਨੂੰ ਪੰਜਾਬੀ ਬਾਗ ਰਿੰਗ ਰੋਡ ਤੇ ਬਣਨ ਵਾਲੇ 1984 ਸਿੱਖ ਮੈਮੋਰੀਅਲ ਪਾਰਕ ਦਾ ਉਦਘਾਟਨੀ ਪ੍ਰੋਗਰਾਮ ਦਿੱਲੀ ਨਗਰ ਨਿਗਮ ਵੱਲੋਂ ਮੰਜੂਰੀ ਮਿਲਣ ਦੇ ਬਾਵਜੂਦ ਦਿੱਲੀ ਦੀ ਮੁੱਖ ਮੰਤਰੀ ੍ਯੀਲਾ ਦੀਕ੍ਯਿਤ ਦੇ ਹੁਕਮਾਂ ਤਹਿਤ ਦਿੱਲੀ ਪੁਲਿਸ ਦੀ ਮਦਦ ਨਾਲ ਰੁਕਵਾਇਆ ਸੀ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਗੁ. ਰਕਾਬ ਗੰਜ ਸਾਹਿਬ ਰੋਡ ਤੇ ਯੂ.ਪੀ.ਏ. ਦੀ ਇਕ ਪ੍ਰਭਾਵ੍ਯਾਲੀ ਆਗੂ ਆਪਣੇ ਰਸੂਖ ਦਾ ਇਸਤੇਮਾਲ ਕਰਦੇ ਹੋਏ ਆਪਣੇ ਬੰਗਲੇ ਨੂੰ ਕਿਲ੍ਹੇ ਵਿਚ ਤਬਦੀਲ ਕਰ ਲੈਂਦੀ ਹੈ ਤੇ ਤਾਂ ਐਨ.ਡੀ.ਐਮ.ਸੀ. ਨੂੰ ਕੁਝ ਨ॥ਰ ਨਹੀਂ ਆਉਂਦਾ ਪਰ ਦੂਜੇ ਪਾਸੇ ਜੇ ਸਿੱਖ ਆਪਣੇ ੍ਯਹੀਦਾਂ ਦੀ ਯਾਦਗਾਰ ਇਕ ਸੰਕੇਤਿਕ ਤੌਰ ਤੇ ਪਾਰਕ ਵਿਚ ਆਪਣੀ ਥਾਂ ਤੇ ਬਣਾਉਣਾ ਚਾਹੁੰਦੇ ਹਨ ਤਾਂ ਐਨ.ਡੀ.ਐਮ.ਸੀ. ਕੰਮ ਰੁਕਵਾਉਣ ਵਾਸਤੇ ਨੋਟਿਸ ਭੇਜ ਦਿੰਦੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਵੇਲੇ ਦੀ ਸਰਕਾਰ ਵੱਲੋਂ ਇਕ ਪਾਸੇ ਸਾਨੂੰ ਨਿਆਂ ਨਹੀਂ ਦਿੱਤਾ ਜਾਂਦਾ ਤੇ ਨਾ ਹੀ ਸਾਨੂੰ ਸਾਡੇ ਨਾਲ ਹੋਏ ਧੱਕੇ ਦੀ ਯਾਦਗਾਰ ਉਸਾਰਣ ਵਾਸਤੇ ਥਾਂ ਦੇ ਰਹੀ ਹੈ ਤੇ ਅਸੀਂ ਅਗਰ ਮਜਬੂਰ ਹੋ ਕੇ ਆਪਣੀ ਥਾਂ ਤੇ ਯਾਦਗਾਰ ਉਸਾਰ ਰਹੇ ਹਾਂ ਤਾਂ ਉਸ ਨੂੰ ਖੱਜਲਖੁਆਰ ਕਰਨ ਵਾਸਤੇ ਸਾਰੀ ਸਰਕਾਰੀ ਮ੍ਯੀਨਰੀ ਸਾਡੇ ਖ਼ਿਲਾਫ਼ ਤਿਆਰ ਬਰ ਤਿਆਰ ਹੋ ਗਈ ਹੈ। ਪਰ ਦਿੱਲੀ ਕਮੇਟੀ ਹਰ ਪੱਖੋਂ ਸਰਕਾਰ ਦਾ ਮੁਕਾਬਲਾ ਕਰਨ ਵਿਚ ਸਮਰਥ ਹੈ ਤੇ ਆਪਣੇ ੍ਯਹੀਦਾਂ ਦੀ ਯਾਦਗਾਰ ਗੁਰੂ ਕਿਰਪਾ ਸਦਕਾ ॥ਰੂਰ ਬਣਾ ਕੇ ਰਹੇਗੀ। ਉਨ੍ਹਾਂ ਕਿਹਾ ਕਿ ਜਿੱਥੇ ਇਹ ਯਾਦਗਾਰ ਸਿੱਖ ੍ਯਹੀਦਾਂ ਨੂੰ ਸਮਰਪਿਤ ਹੈ ਉਖ਼ਥੇ ਹੀ ਨਾਲ ਸਿੱਖਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਵਾਲੇ ਗੈਰ ਸਿੱਖਾਂ ਨੂੰ ਵੀ ਸਮਰਪਿਤ ਹੈ ਅਤੇ ਇਹ ਯਾਦਗਾਰ ਧਾਰਮਿਕ ਏਕਤਾ ਨੂੰ ਮ॥ਬੂਤ ਕਰਨ ਅਤੇ ਸਰਬ ਸਾਂਝੀਵਾਲਤਾ ਦਾ ਸੰਦ੍ਯੇ ਦੇਣ ਵਿਚ ਵੀ ਸਹਾਈ ਹੋਵੇਗੀ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ, ਗੁਰਵਿੰਦਰਪਾਲ ਸਿੰਘ ਮੌਜੂਦ ਸਨ।

No comments: