jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 1 June 2013

ਗਿੱਦੜਬਾਹਾ ਵਿਚ ਬੈਂਕ ਡਕੈਤੀ ਕਰਨ ਵਾਲਾ ਸੱਤ ਮੈਂਬਰੀ ਗਿਰੋਹ ਪੁਲਸ ਦੇ ਹੱਥੇ ਚੜ੍ਹਿਆ

www.sabblok.blogspot.com

ਪੁਲਸ ਨੇ ਦੋਸ਼ੀਆ  ਕੋਲੋਂ  33,50,000 ਰੁਪਏ ਅਤੇ ਦੋ ਪਿਸਤੋਲਾਂ ਬਰਾਮਦ ਕੀਤੀਆ

 ਸ੍ਰੀ ਮੁਕਤਸਰ ਸਾਹਿਬ  : ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੈਂਦੇ ਕਸਬੇ ਗਿੱਦੜਬਾਹਾ ਵਿਖੇ 22 ਮਈ ਨੂੰ ਇੱਕ ਬੈਂਕ ਡਕੈਤੀ ਹੋਈ ਸੀ ਅਤੇ ਇਸ ਘਟਨਾ ਵਿੱਚ 49 ਲੱਖ ਰੁਪਏ ਦੀ ਰਕਮ ਲੁੱਟ ਗਈ , ਬੈਂਕ ਲੁੱਟਣ ਵਾਲੇ ਦੋਸ਼ੀ ਭੱਜਦੇ ਸਮੇਂ ਬੈਂਕ ਦੇ ਗਾਰਡ ਨੂੰ ਗੋਲੀ ਮਾਰਕੇ ਜਖਮੀ ਕਰਕੇ ਉਸਦੀ ਸਰਕਾਰੀ ਰਾਈਫਲ ਵੀ ਨਾਲ ਲੈ ਗਏ ਸਨ।ਇਸ ਡਾਕੇ ਨੂੰ ਸੱਤ ਮੈਭਬਰੀ ਗਿਰੋਹ ਨੇ ਅੰਜ਼ਾਮ ਦਿੱਤਾ ਸੀ ।
ਜਿਲਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇਸ ਘਟਨਾ ਨੂੰ ਇੱਕ ਚੈਲੰਜ ਵਜੋਂ ਲੈ ਕੇ, ਨਿਮਨ ਹਸਤਾਖਰੀ ਵੱਲੋਂ ਆਪਣੇ ਗਜਟਿਡ ਅਫਸਰਾਂ ਜਿਹਨਾਂ ਵਿੱਚ ਮੁੱਖ ਤੌਰ ਤੇ ਸ੍ਰ: ਨਰਿੰਦਰਪਾਲ ਸਿੰਘ ਕਪਤਾਨ ਪੁਲਿਸ ਸਥਾਨਿਕ ਅਤੇ ਸ੍ਰ: ਦਰਸ਼ਨ ਸਿੰਘ ਉੱਪ ਕਪਤਾਨ ਪੁਲਿਸ ਗਿੱਦੜਬਾਹਾ ਦੀ ਸਲਾਹ ਨਾਲ ਤਿਆਰ ਕੀਤੀ ਰਣਨੀਤੀ ਅਨੁਸਾਰ ਦਿਨ ਰਾਤ ਇੱਕ ਕਰਕੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਫੜਨ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਸਾਡੀਆਂ ਇਹਨਾਂ ਕੋਸ਼ਿਸ਼ਾਂ ਸਦਕਾ ਜਿਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਉਹਨਾਂ ਸੱਤ ਦੋਸ਼ੀਆਂ ਵਿੱਚੋਂ ਚਾਰ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 33,50,000 ਰੁਪਏ ਦੀ ਰਕਮ ਬਰਾਮਦ ਕਰ ਲਈ ਸੀ  ਅਤੇ ਵਾਰਦਾਤ ਵਿੱਚ ਵਰਤੇ ਗਏ ਹਥਿਆਰਾਂ ਵਿੱਚੋ ਦੋ ਪਿਸਤੌਲ ਅਤੇ ਬੈਂਕ ਗਾਰਡ ਪਾਸੋਂ ਖੋਹੀ ਗਈ ਰਾਈਫਲ ਅਤੇ ਦੋਸ਼ੀਆਂ ਵੱਲੋਂ ਵਰਤੀ ਗਈ ਸੈਂਟਰੋ ਕਾਰ  ਵੀ ਬਰਾਮਦ ਕਰ ਲਈ ਸੀ, ਜਦੋਂ ਕਿ ਤਿੰਨ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਲੁਕਦੇ ਫਿਰ ਰਹੇ ਸਨ। ਜਿਲਾ ਪੁਲਿਸ ਵੱਲੋਂ ਤਫਤੀਸ਼ ਦੇ ਵਿਗਿਆਨਿਕ ਢੰਗਾਂ ਦੀ ਵਰਤੋਂ ਰਾਂਹੀ ਸਖਤ ਮਿਹਨਤ ਕਰਦੇ ਹੋਏ ਇਸ ਘਟਨਾ ਨਾਲ ਸਬੰਧਿਤ ਬਾਕੀ ਤਿੰਨ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕਰ ਲਈ ਹੈ।
ਇਸ ਬਾਰੇ ਜਿਲਾ ਪੁਲਿਸ ਮੁਖੀ ਵੱਲੋਂ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਦੱਸਿਆ ਗਿਆ ਕਿ ਕਪਤਾਨ ਪੁਲਿਸ ਸਥਾਨਿਕ ਅਤੇ ਉੱਪ ਕਪਤਾਨ ਪੁਲਿਸ ਦੀ ਸਿੱਧੀ ਨਿਗਰਾਨੀ ਹੇਠ ਕੰਮ ਕਰ ਰਹੀਆਂ ਵੱਖ ਵੱਖ ਪੁਲਿਸ ਟੀਮਾਂ ਜਿਹਨਾਂ ਵਿੱਚ ਮੁੱਖ ਅਫਸਰਾਨ ਥਾਣਾ ਗਿੱਦੜਬਾਹਾ, ਥਾਣਾ ਕੋਟ ਭਾਈ, ਥਾਣਾ ਸਦਰ ਮਲੋਟ, ਸਦਰ ਸ੍ਰੀ ਮੁਕਤਸਰ ਸਾਹਿਬ, ਇੰਚਾਰਜ ਸੀ ਆਈ ਏ ਸ੍ਰੀ ਮੁਕਤਸਰ ਸਾਹਿਬ ਅਤੇ ਇੰਚਾਰਜ ਸੀ ਆਈ ਏ ਮਲੋਟ ਸ਼ਾਮਿਲ ਸਨ ਦੀ ਮਿਹਨਤ ਦਾ ਨਤੀਜਾ ਇਹ ਹੋਇਆ ਕਿ ਘਟਨਾ ਨਾਲ ਸਬੰਧਿਤ ਬਾਕੀ ਬਚਦੇ ਦੋਸ਼ੀਆਂ ਜਿਹਨਾਂ ਵਿੱਚ ਕੁਲਦੀਪ ਸਿੰਘ ਵਾਸੀ ਚੰਨਣਕੇ ਨਜ਼ਦੀਕ ਮਹਿਤਾ (ਅਮ੍ਰਿਤਸਰ ਸਾਹਿਬ), ਗੁਰਦੇਵ ਸਿੰਘ ਅਤੇ ਨਾਨਕ ਸਿੰਘ ਵਾਸੀ ਚੱਕ ਕਮਾਲ ਖਾਂ ਜਿਲਾ ਅਮ੍ਰਿਤਸਰ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਇਹਨਾਂ ਕਾਬੂ ਕੀਤੇ ਗਏ ਦੋਸ਼ੀਆਂ ਪਾਸੋਂ ਲੁੱਟੀ ਗਈ ਰਕਮ ਵਿੱਚੋਂ 11,28,000 ਰੁਪਏ, ਇੱਕ ਰਿਵਾਲਵਰ .455 ਬੋਰ ਸਮੇਤ ਦੋ ਰੌਂਦ, ਇੱਕ ਮੋਟਰਸਾਈਕਲ, ਇੱਕ ਲੋਹੇ ਦਾ ਟਰੰਕ ਸਮੇਤ ਸੰਗਲੀ ਜਿਸ ਵਿੱਚ ਬੈਂਕ ਦੀ ਰਕਮ ਸੀ, ਨੂੰ ਬਰਾਮਦ ਕੀਤਾ ਗਿਆ ਹੈ।ਇਸ ਪ੍ਰਕਾਰ ਜਿਲਾ ਪੁਲਿਸ ਵੱਲੋਂ ਹੁਣ ਤੱਕ ਕੁੱਲ 44,78000 ਰੁਪਏ ਨਕਦ ਕੈਸ਼ ਬ੍ਰਾਮਦ ਕੀਤੇ ਜਾ ਚੁੱਕੇ ਹਨ।
ਇੱਥੇ ਇਹ ਵਿਸ਼ੇਸ ਤੌਰ ਤੇ ਜਿਕਰਯੋਗ ਹੈ ਕਿ ਇਸ ਪ੍ਰਕਾਰ ਦੀ ਵੱਡੀ ਡਕੈਤੀ ਨੂੰ ਸਿਰਫ ਇੱਕ ਹਫਤੇ ਦੇ ਕਰੀਬ ਸਮੇਂ ਵਿੱਚ ਹੱਲ ਕਰਨਾ ਜਿਲਾ ਪੁਲਿਸ ਦੀ ਇੱਕ ਅਹਿਮ ਪ੍ਰਾਪਤੀ ਹੈ। ਇਸ ਮਸਲੇ ਦੇ ਹੱਲ ਲਈ ਪੁਲਿਸ ਵਿਭਾਗ ਨੂੰ ਆਮ ਪਬਲਿਕ ਅਤੇ ਮੀਡੀਆ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਹੈ। ਇਹਨਾਂ ਕਾਬੂ ਕੀਤੇ ਗਏ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਦੇ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਹਾਸਿਲ ਕਰਕੇ ਹੋਰ ਬਾਰੀਕੀ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹਨਾਂ ਪਾਸੋਂ ਹੋਰ ਵਾਰਦਾਤਾਂ ਦਾ ਸੁਰਾਗ ਲੱਗਣ ਤੇ ਬ੍ਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

No comments: