jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 1 June 2013

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਸਬਸਿਡੀ ਸਿੱਧੀ ਬੈਂਕ ਖਾਤਿਆਂ 'ਚ ਭੇਜਣ ਦੀ ਯੋਜਨਾ ਸ਼ੁਰੂ

www.sabblok.blogspot.com

ਨੀਲੇ ਕਾਰਡਾਂ ਨੂੰ ਵੀ ਆਧਾਰ ਕਾਰਡ ਨਾਲ ਜੋੜਨ ਦਾ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ

ਨਵਾਂਸ਼ਹਿਰ, 1 ਜੂਨ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਐਲ. ਪੀ. ਜੀ. 'ਤੇ ਮਿਲਦੀ ਸਬਸਿਡੀ ਸਿੱਧੀ ਬੈਂਕ ਖਾਤਿਆਂ ਵਿਚ ਭੇਜਣ ਸਬੰਧੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ | ਉਨ੍ਹਾਂ ਇਸ ਮੌਕੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲੇ ਪੜਾਅ ਵਿਚ ਸਕੀਮ ਦਾ ਲਾਹਾ ਲੈਣ ਵਾਲੇ ਦੇਸ਼ ਦੇ 18 ਜ਼ਿਲਿ੍ਹਆਂ ਅਤੇ ਦੋ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਵਿਚ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਐਲ. ਪੀ. ਜੀ. ਖ਼ਪਤਕਾਰ ਨੂੰ ਆਪਣਾ ਸਿਲੰਡਰ ਬੁੱਕ ਕਰਵਾਉਣ 'ਤੇ ਸਿਲੰਡਰ ਘਰ ਪੁੱਜਣ ਤੋਂ ਪਹਿਲਾਂ-ਪਹਿਲਾਂ ਉਸ ਦੇ ਬੈਂਕ ਖਾਤੇ ਵਿਚ ਸਬਸਿਡੀ ਦੀ ਰਾਸ਼ੀ ਜਮ੍ਹਾਂ ਹੋ ਜਾਵੇਗੀ | ਉਨ੍ਹਾਂ ਨੇ ਗੈਸ ਸਬਸਿਡੀ ਤਬਾਦਲੇ ਦੇ ਇਸ ਨਵੇਂ ਢੰਗ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਸਾਂਝਾ ਉਪਰਾਲਾ ਕਰਾਰ ਦਿੱਤਾ |
ਸਿੱਧਾ ਲਾਭ ਤਬਾਦਲਾ ਸਕੀਮ ਸ਼ੁਰੂ ਕਰਨ ਮੌਕੇ ਐਮ.ਪੀ. ਸ੍ਰੀ ਆਨੰਦਪੁਰ ਸਾਹਿਬ ਰਵਨੀਤ ਸਿੰਘ ਬਿੱਟੂ, ਮੁੱਖ ਸੰਸਦੀ ਸਕੱਤਰ ਚੌ. ਨੰਦ ਲਾਲ, ਵਿਧਾਇਕ ਨਵਾਂਸ਼ਹਿਰ ਗੁਰਇਕਬਾਲ ਕੌਰ, ਸਕੱਤਰ ਖੁਰਾਕ ਪੰਜਾਬ ਸ੍ਰੀ ਡੀ.ਐਸ.ਗਰੇਵਾਲ, ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ, ਸਾਬਕਾ ਵਿਧਾਇਕ ਮੋਹਣ ਸਿੰਘ ਬੰਗਾ, ਸੀਨੀਅਰ ਅਕਾਲੀ ਨੇਤਾ ਬੀਬੀ ਸਤਿੰਦਰ ਕੌਰ ਕਰੀਹਾ, ਭਾਜਪਾ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਸੁਦੇਸ਼ ਸ਼ਰਮਾ ਤੇ ਵਰਿੰਦਰ ਕੌਰ ਥਾਂਦੀ ਮੌਜੂਦ ਸਨ। ਸ੍ਰੀ ਕੈਰੋਂ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਉਨ੍ਹਾਂ ਦੇ ਮਹਿਕਮੇ ਵੱਲੋਂ ਯੂ.ਆਈ.ਡੀ. ਨੂੰ ਸੂਬੇ ਵਿੱਚ ਲਾਗੂ ਕਰਨ ਵਿੱਚ ਦਿਖਾਈ ਅਸਧਾਰਣ ਕਾਰਗੁਜ਼ਾਰੀ ਸਦਕਾ ਅੱਜ ਤੱਕ ਪੰਜਾਬ ਦੀ ਢਾਈ ਕਰੋੜ ਵਸੋਂ ਵਿੱਚੋਂ 2 ਕਰੋੜ ਤੋਂ ਵਧੇਰੇ ਦੀ ਵਿਲੱਖਣ ਪਛਾਣ ਕਾਰਡ ਲਈ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਵੀਨਤਮ ਤਕਨਾਲੋਜੀ ਨੂੰ ਅਪਣਾਉਂਦਿਆਂ ਇਸ ਤੋਂ ਪਹਿਲਾਂ ਝੋਨੇ ਅਤੇ ਕਣਕ ਦੀ ਸਮਾਰਟ ਕਾਰਡ ਪ੍ਰਣਾਲੀ ਰਾਹੀਂ ਈ-ਪੇਮੈਂਟ ਵਿੱਚ ਵੀ ਕਾਫ਼ੀ ਮੇਹਨਤ ਕੀਤੀ ਹੈ ਅਤੇ 17 ਹਜ਼ਾਰ ਕਰੋੜ ਰੁਪਏ ਦੀ ਅਦਾਇਗੀ ਨਵੇਂ ਸਿਸਟਮ ਰਾਹੀਂ ਕੀਤੀ ਜਿਸ ਲਈ 300 ਮਸ਼ੀਨਾਂ ਵੀ ਖਰੀਦੀਆਂ ਗਈਆਂ। ਉਨ੍ਹਾਂ ਨੇ ਅਧਾਰ ਕਾਰਡ ਰਾਹੀਂ ਐਲ.ਪੀ.ਜੀ. ਸਬਸਿਡੀ ਪ੍ਰਾਜੈਕਟ 'ਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਇਸ ਨਾਲ ਗੈਸ ਵਿਤਰਣ ਵਿੱਚ ਅਤੇ ਸਬਸਿਡੀ ਦੇਣ ਵਿੱਚ ਪਾਰਦਰਸ਼ਤਾ ਆਵੇਗੀ। ਉਨ੍ਹਾ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ 1,00,794 ਗੈਸ ਉਪਭੋਗਤਾਵਾਂ ਵਿੱਚੋਂ 60 ਹਜ਼ਾਰ ਤੋਂ ਵਧੇਰੇ ਨੂੰ ਅਧਾਰ ਕਾਰਡ ਰਾਹੀਂ ਸਬਸਿਡੀ ਦੇਣ ਦੀ ਸਕੀਮ ਨਾਲ ਜੋੜਿਆ ਜਾ ਚੁੱਕਾ ਹੈ ਅਤੇ ਬਾਕੀਆਂ ਨੂੰ ਜੋੜਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੀ ਕਾਰਗੁਜ਼ਾਰੀ 'ਤੇ ਖੁਸ਼ੀ ਪ੍ਰਗਟਾਉਂਦਿਆਂ ਐਲਾਨ ਕੀਤਾ ਕਿ ਪੰਜਾਬ ਵਿੱਚ ਨੀਲੇ ਕਾਰਡਾਂ ਨੂੰ ਅਧਾਰ ਕਾਰਡਾਂ ਨਾਲ ਜੋੜਨ ਦਾ ਪਾਇਲਟ ਪ੍ਰਾਜੈਕਟ ਵੀ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਨੂੰ ਤਿੰਨ ਮਹੀਨੇ ਵਿੱਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਬਸਿਡੀ ਤੇ ਭਲਾਈ ਸਕੀਮਾਂ ਨੂੰ ਅਧਾਰ ਕਾਰਡ ਨਾਲ ਜੋੜਨ 'ਤੇ ਜਿੱਥੇ ਇਨ੍ਹਾਂ ਦਾ ਇੱਕ ਥਾਂ 'ਤੇ ਰਿਕਾਰਡ ਰੱਖਿਆ ਜਾ ਸਕੇਗਾ ਉੱਥੇ ਇਨ੍ਹਾਂ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਅਤੇ ਨਿਗਰਾਨੀ ਰੱਖਣ ਵਿੱਚ ਵੀ ਮੱਦਦ ਮਿਲੇਗੀ। ਇੰਡੀਅਨ ਆਇਲ ਦੇ ਪੰਜਾਬ ਸਟੇਟ ਦਫ਼ਤਰ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਸੁਦੇਬ ਗੁਪਤਾ ਨੇ ਇਸ ਮੌਕੇ ਕਿਹਾ ਕਿ ਪੂਰੇ ਦੇਸ਼ ਵਿੱਚ ਐਲ.ਪੀ.ਜੀ. ਖ਼ਪਤਕਾਰਾਂ ਲਈ ਲਾਗੂ ਕੀਤੀ ਗਈ ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ ਸਕੀਮ ਤਹਿਤ 18 ਜ਼ਿਲ੍ਹਿਆਂ ਤੇ 2 ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਦੇ 73 ਲੱਖ ਖ਼ਪਤਕਾਰਾਂ ਨੂੰ ਅਤੇ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਇੱਕ ਲੱਖ ਖ਼ਪਤਕਾਰਾਂ ਨੂੰ ਲਾਭ ਮਿਲੇਗਾ। ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਇਸ ਮੌਕੇ ਸਕੀਮ ਨੂੰ ਜ਼ਿਲ੍ਹੇ ਵਿੱਚ ਲਾਗੂ ਕਰਨ ਲਈ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਪੋਸਟ ਮੈਟ੍ਰਿਕ ਐਸ.ਸੀ. ਵਜ਼ੀਫ਼ੇ ਵੀ ਅਧਾਰ ਕਾਰਡ ਨਾਲ ਜੁੜੇ ਬੈਂਕ ਖਾਤਿਆਂ ਰਾਹੀਂ ਸਿੱਧੇ ਵਿਦਿਆਰਥੀਆਂ ਨੂੰ ਦੇਣ ਦਾ ਸਫ਼ਲ ਤਜਰਬਾ ਕੀਤਾ ਜਾ ਚੁੱਕਾ ਹੈ।
ਸਰਕਾਰ 'ਤੇ ਘੱਟ ਹੋਇਆ ਐਲ. ਪੀ. ਜੀ. ਸਬਸਿਡੀ ਦਾ ਬੋਝ
ਹੈਦਰਾਬਾਦ-ਪੈਟਰੋਲੀਅਮ ਤੇ ਕੁਦਰਤੀ ਗੈਸ ਰਾਜ ਮੰਤਰੀ ਪਾਨਬਾਕਾ ਲਕਸ਼ਮੀ ਨੇ ਕਿਹਾ ਕਿ ਇਕ ਪਰਿਵਾਰ ਪ੍ਰਤੀ ਕੁਨੈਕਸ਼ਨ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਰਸੋਈ ਗੈਸ ਸਿਲੰਡਰਾਂ 'ਤੇ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਸਬਸਿਡੀ ਦੀ ਰਕਮ 1.62 ਲੱਖ ਕਰੋੜ ਰੁਪਏ ਚੋਂ ਘੱਟ ਕੇ 97 ਹਜ਼ਾਰ ਕਰੋੜ ਰਹਿ ਜਾਵੇਗੀ।
ਕਿਵੇਂ ਕੰਮ ਕਰੇਗੀ ਸਕੀਮ
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਸਮੇਤ ਦੇਸ਼ ਦੇ 18 ਜ਼ਿਲਿ੍ਹਆਂ ਅਤੇ 2 ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿਚ ਸ਼ੁਰੂ ਕੀਤੀ ਗਈ ਐਲ.ਪੀ.ਜੀ. ਖ਼ਪਤਕਾਰਾਂ ਲਈ ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ ਸਕੀਮ ਤਹਿਤ ਗੈਸ ਏਜੰਸੀਆਂ ਨੂੰ ਆਪਣਾ ਆਧਾਰ ਕਾਰਡ ਨੰਬਰ ਅਤੇ ਬੈਂਕ ਖਾਤਾ ਮੁਹੱਈਆ ਕਰਵਾਉਣਾ ਪਵੇਗਾ | ਉਸ ਤੋਂ ਬਾਅਦ ਖ਼ਪਤਕਾਰ ਨੂੰ ਸਿਲੰਡਰ ਬੁੱਕ ਕਰਵਾਉਣ ਦੇ ਬਾਅਦ ਗੈਸ ਸਿਲੰਡਰ ਦੀ ਡਲਿਵਰੀ ਕਰਨ ਤੋਂ ਪਹਿਲਾਂ ਸਬੰਧਤ ਤੇਲ/ਗੈਸ ਕੰਪਨੀ ਵੱਲੋਂ ਉਸ ਦੇ ਬੈਂਕ ਖਾਤੇ ਵਿੱਚ ਸਬਸਿਡੀ ਪਾ ਦਿੱਤੀ ਜਾਵੇਗੀ | ਸਬੰਧਤ ਖ਼ਪਤਕਾਰ ਨੂੰ ਸਿਲੰਡਰ ਪ੍ਰਾਪਤ ਕਰਨ ਵੇਲੇ ਸਿਲੰਡਰ ਦਾ ਮਾਰਕੀਟ ਰੇਟ ਹੀ ਦੇਣਾ ਪਵੇਗਾ

No comments: