www.sabblok.blogspot.com
ਸ੍ਰੀ ਮੁਕਤਸਰ ਸਾਹਿਬ, 18 ਜੂਨ : ਇਥੋਂ ਦੇ ਪਿੰਡ ਮੱਲਣ ਵਿਖੇ ਨਜ਼ਾਇਜ਼ ਸੰਬੰਧਾਂ
ਦੇ ਚੱਲਦੇ ਇਕ ਮਹਿਲਾ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਪੁਲਸ ਨੇ
ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈÍ ਪ੍ਰਾਪਤ ਜਾਣਕਾਰੀ ਅਨੁਸਾਰ
ਪਰਮਜੀਤ ਨਾਮੀ ਔਰਤ ਜੋ ਕਿ ਪਿੰਡ ਮੱਲਣ ਵਿੱਚ 13 ਕੁ ਸਾਲ ਪਹਿਲਾਂ ਕੇਵਲ ਸਿੰਘ ਪੁੱਤਰ
ਜੋਰਾ ਸਿੰਘ ਨਾਲ ਵਿਆਹੀ ਸੀ ਅਤੇ ਉਸ ਦੀਆਂ 3 ਧੀਆਂ ਵੀ ਹਨ, ਨੇ ਬੀਤੀ ਰਾਤ ਆਪਣੇ ਪ੍ਰੇਮੀ
ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਪਰਮਜੀਤ ਦੇ ਪਿਛਲੇ 2-3 ਸਾਲ ਤੋਂ ਪਿੰਡ ਦੇ ਇਕ
ਜਸਵਿੰਦਰ ਸਿੰਘ ਨਾਮੀ ਲੜਕੇ ਨਾਲ ਪ੍ਰੇਮ ਸਬੰਧ ਸਨ ਅਤੇ ਉਸ ਦਾ ਪ੍ਰੇਮੀ ਅਕਸਰ ਉਸ ਨੂੰ
ਰਾਤ ਸਮੇਂ ਮਿਲਣ ਲਈ ਉਨ੍ਹਾਂ ਦੇ ਘਰ ਆਉਂਦਾ ਸੀ। ਮ੍ਰਿਤਕ ਕੇਵਲ ਸਿੰਘ ਦੀ ਮਾਂ ਨੇ ਦੱਸਿਆ
ਕਿ ਪਰਮਜੀਤ ਕੌਰ 3 ਕੁ ਮਹੀਨੇ ਪਹਿਲਾਂ ਵੀ ਰਾਤ ਨੂੰ 11 ਵਜੇ ਘਰੋਂ ਚਲੀ ਗਈ ਸੀ ਅਤੇ
ਸਵੇਰੇ 5 ਵਜੇ ਵਾਪਸ ਆਈ ਸੀ। ਮਾਂ ਨੇ ਦੱਸਿਆ ਕਿ ਮੇਰੇ ਪੁੱਤਰ ਨੇ ਉਸ ਨੂੰ ਬਹੁਤ ਸਮਝਾਇਆ
ਅਤੇ ਮੈਂ ਵੀ ਉਸ ਨੂੰ ਇਹ ਕਹਿ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਉਸ ਦੀ ਪਹਿਲੀ
ਗਲਤੀ ਹੈ ਇਸ ਲਈ ਉਸ ਨੂੰ ਸੁਧਾਰਨ ਦਾ ਮੌਕਾ ਦਿੱਤਾ ਜਾਏ ਤਾਂ ਜੋ ਉਹ ਆਪਣਾ ਘਰ ਖਰਾਬ ਨਾ
ਕਰੇ। ਪਰ ਪਰਮਜੀਤ ਫਿਰ ਵੀ ਨਹੀਂ ਸੁਧਰੀ ਅਤੇ ਉਸਨੇ ਆਪਣੇ ਪ੍ਰੇਮੀ ਨਾਲ ਬਾਦਸਤੂਰ ਮਿਲਣਾ
ਜਾਰੀ ਰੱਖਿਆ। ਮ੍ਰਿਤਕ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਨੇ ਆਪਣੇ ਪ੍ਰੇਮੀ ਜਸਵਿੰਦਰ ਸਿੰਘ
ਨਾਲ ਮਿਲ ਕੇ ਆਪਣੇ ਪਤੀ ਨੂੰ ਰਾਸਤੇ ਰਸਤੇ ਤੋਂ ਹਟਾਉਣ ਲਈ ਉਸ ਦਾ ਕਤਲ ਹੀ ਕਰ ਦਿੱਤਾ ।
No comments:
Post a Comment