jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਮੁਸਲਮਾਨਾਂ ਦੇ ਹਿੱਤ ਅਕਾਲੀਆਂ ਦੇ ਹੱਥਾਂ 'ਚ ਸੁਰੱਖਿਅਤ-ਤਲਵੰਡੀ

www.sabblok.blogspot.com 
ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)-ਇਮਾਰਤ ਏ ਸ਼ਰੀਆ ਦੇ ਮੁਖੀ ਸਾਬਕਾ ਉਚ ਪੁਲਿਸ ਅਧਿਕਾਰੀ ਜਨਾਬ ਇਜ਼ਹਾਰ ਆਲਮ ਖ਼ਾਨ ਨੇ ਖੰਨਾ ਦਾ ਦੌਰਾ ਕੀਤਾ | ਸਮਾਗਮ ਵਿਚ ਸ੍ਰੀ ਆਲਮ ਨੇ ਕਿਹਾ ਕਿ ਪੰਜਾਬ 'ਚ ਮੁਸਲਮਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਅਸੀਂ ਹਰ ਸੰਭਵ ਯਤਨ ਕਰਾਂਗੇ | ਇਸ ਮੌਕੇ ਅਕਾਲੀ ਦਲ ਦੇ ਹਲਕਾ ਇਚਾਰਜ ਸ: ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿਚ ਮੁਸਲਮਾਨਾਂ, ਈਸਾਈਆਂ, ਹਿੰਦੂਆਂ ਤੇ ਸਿੱਖਾਂ ਦੇ ਹਿੱਤ ਸੁਰੱਖਿਅਤ ਹਨ | ਇਸ ਮੌਕੇ ਹਜ਼ਰਤ ਸ਼ੇਖ਼ ਅਹਿਮਦ ਸਰਹੰਦੀ ਦੇ ਵਿਦਿਆਰਥੀਆਂ ਦੀ ਦਸਤਾਰਬੰਦੀ ਕੀਤੀ ਗਈ | ਮੁਸਲਿਮ ਵਿਕਾਸ ਕਮੇਟੀ ਦਾ ਐਲਾਨ ਵੀ ਕੀਤਾ ਗਿਆ | ਇਸ ਮੌਕੇ ਮੋਹਤਰਮਾ ਸਲਮਾ ਬੇਗਮ ਤੇ ਭਾਜਪਾ ਮੰਡਲ ਪ੍ਰਧਾਨ ਸ੍ਰੀ ਸਰਵਦੀਪ ਸਿੰਘ ਕਾਲੀਰਾਓ ਵੀ ਹਾਜ਼ਰ ਸਨ |

No comments: