ਐੱਮ. ਪੀ. ਸਿੱਧੂ ਮੈਦਾਨ ‘ਚੋਂ ਗਾਇਬ
www.sabblok.blogspot.com
ਅੰਮ੍ਰਿਤਸਰ.18 ਜੂਨ. – ਲੋਕ ਸਭਾ ਚੋਣਾਂ ਦੀ ਹਵਾ ਵਗ ਰਹੀ ਹੈ ਅਤੇ ਭਾਜਪਾ ਨੇ ਇਸਦਾ ਬਿਗੁਲ ਵੀ ਵਜਾ
ਦਿੱਤਾ ਹੈ। ਪੰਜਾਬ ‘ਚ ਖਾਸ ਤੌਰ ‘ਤੇ ਚੋਣ ਪਾਰਾ ਵਧਾਉਣ ਲਈ 23 ਜੂਨ ਨੂੰ ਪ੍ਰਚਾਰ
ਕਮੇਟੀ ਦੇ ਚੇਅਰਮੈਨ ਨਰਿੰਦਰ ਮੋਦੀ ਵੀ ਆ ਰਹੇ ਹਨ। ਪਰ ਹੈਰਾਨੀ ਵਾਲੀ ਗੱਲ ਹੈ ਕਿ ਗੁਰੂ
ਨਗਰੀ ਦੀ ਸੰਸਦੀ ਸੀਟ ਅਨਾਥ ਹੋਈ ਪਈ ਹੈ। ਇਥੋਂ 3 ਵਾਰ ਐੱਮ. ਪੀ. ਚੁਣੇ ਗਏ ਭਾਜਪਾ ਦੇ
ਸਟਾਰ ਕੰਪੇਨਰ ਅਤੇ ਐੱਮ. ਪੀ. ਨਵਜੋਤ ਸਿੰਘ ਸਿੱਧੂ ਇਥੋਂ ਗਾਇਬ ਹਨ। ਖਾਸ ਗੱਲ ਤਾਂ ਇਹ
ਹੈ ਕਿ ਸੂਬੇ ਦੀ ਲੀਡਰਸ਼ਿਪ ਸਿੱਧੂ ਦੀ ਗੈਰ-ਹਾਜ਼ਰੀ ਉਤੇ ਪੱਤਰਕਾਰਾਂ ਨੂੰ ਜਵਾਬ ਦੇ-ਦੇ
ਥੱਕ ਗਈ ਹੈ। ਖਾਸ ਤੌਰ ‘ਤੇ ਸੂਬਾ ਪ੍ਰਧਾਨ ਕਮਲ ਸ਼ਰਮਾ ਤਾਂ ਇਸਨੂੰ ਲੈ ਕੇ ਬੁਰੀ ਤਰ੍ਹਾਂ
ਅੱਕ ਗਏ ਹਨ। ਹੁਣ ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਜਾਂਦਾ ਹੈ, ਤਾਂ ਉਹ ਇਸਨੂੰ
ਹਾਸੇ ‘ਚ ਉਡਾ ਦਿੰਦੇ ਹਨ। ਉਨ੍ਹਾਂ ਦਾ ਰਟਿਆ ਰਟਾਇਆ ਜਵਾਬ ਹੈ ਕਿ ਉਹ ਪ੍ਰੋਫੈਸ਼ਨਲ
ਰੁਝੇਵਿਆਂ ਵਿਚ ਰੁੱਝੇ ਹਨ, ਫ੍ਰੀ ਹੁੰਦੇ ਹੀ ਸੰਸਦੀ ਹਲਕੇ ਵਿਚ ਹੋਣਗੇ। ਪਰ ਉਹ ਕਦੋਂ
ਆਉਣਗੇ, ਇਸਨੂੰ ਲੈ ਕੇ ਅਜੇ ਤੱਕ ਕੋਈ ਹਾਲਤ ਸਪੱਸ਼ਟ ਨਹੀਂ ਹੈ। ਖਾਸ ਤੌਰ ‘ਤੇ ਉਨ੍ਹਾਂ
ਦੀ ਗੈਰ-ਹਾਜ਼ਰੀ ਵਿਚ ਲੋਕ ਸਭਾ ਚੋਣ ਦੀ ਕੋਈ ਰੂਪਰੇਖਾ
ਤੈਅ ਨਹੀਂ ਹੋ ਰਹੀ ਹੈ। ਜਨਤਾ ਪਹਿਲਾਂ ਜਾਂ ਪ੍ਰੋਫੈਸ਼ਨਲਿਜ਼ਮ 20 ਲੱਖ ਲੋਕਾਂ ਦੀ
ਤਰਜ਼ਮਾਨੀ ਕਰਨ ਵਾਲੇ ਐੱਮ.ਪੀ. ਸਿੱਧੂ 10 ਮਹੀਨਿਆਂ ਤੋਂ ਸ਼ਹਿਰ ਤੋਂ ਗਾਇਬ ਹਨ। 23 ਜੂਨ
ਦੀ ਰੈਲੀ ਦਾ ਵੀ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ। ਰੈਲੀ ਵਿਚ ਵੀ ਪ੍ਰੋਟੋਕਾਲ
ਮੁਤਾਬਕ ਉਨ੍ਹਾਂ ਲਈ ਜਗ੍ਹਾ ਰੱਖੀ ਗਈ ਹੈ। ਐਂਟਰਟੇਨਿੰਗ ਚਿਹਰਾ ਬਦਲਣ ਦੀ ਜ਼ਰੂਰਤ ਨਹੀਂ
ਹੈ, ਚਰਚਾ ਹੈ ਕਿ ਪਾਰਟੀ ਸਿੱਧੂ ਦੀ ਜਗ੍ਹਾ ਕੋਈ ਦੂਜਾ ਚਿਹਰਾ ਲੱਭ ਰਹੀ ਹੈ, ‘ਤੇ
ਸ਼ਰਮਾ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਸਿੱਧੂ ਐਂਟਰਟੇਨਿੰਗ ਚਿਹਰਾ ਹੈ। ਲੋਕਾਂ ਨੂੰ
ਇਸ ਦੁੱਖ ਦੀ ਦੁਨੀਆ ਵਿਚ ਹਸਾਉਂਦੇ ਹਨ। ਦੁਨੀਆ ਭਰ ਦਾ ਜਾਣਿਆ-ਪਛਾਣਿਆ ਚਿਹਰਾ ਹੈ।
ਤਿੰਨ ਵਾਰ ਦੇ ਐੱਮ.ਪੀ. ਹਨ, ਇਸ ਲਈ ਇਹੀ ਚਿਹਰਾ ਪਾਰਟੀ ਲਈ ਬਿਹਤਰ ਹੈ।
No comments:
Post a Comment