ਲੁਧਿਆਣਾ, -ਦੂਰ ਸੰਚਾਰ ਦੇ ਖੇਤਰ ਵਿਚ ਸਭ ਤੋਂ ਜ਼ਿਆਦਾ ਪੁਰਾਣੀ ਕੰਪਨੀ ਦਾ ਇੰਟਰਨੈੱਟ ਦਾ ਨੈੱਟਵਰਕ ਪਿਛਲੇ ਕਈ ਦਿਨਾਂ ਤੋਂ ਵੈਂਟੀਲੇਟਰ 'ਤੇ ਚੱਲ ਰਿਹਾ ਹੈ, ਜਿਸਦੇ ਕਾਰਨ ਆਏ ਦਿਨ ਉਪਭੋਗਤਾਵਾਂ ਨੂੰ ਨੈੱਟਵਰਕ ਉਪਲਬਧ ਨਾ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ। ਇਸ ਸਮੱਸਿਆ ਦੇ ਸਬੰਧ ਵਿਚ ਡਾ. ਸਤੀਸ਼ ਥਮਨ ਨੇ ਪ੍ਰਤੀਕਿਰਿਆ ਦਿੰਦਿਆਂ ਦੱਸਿਆ ਕਿ ਬੀ. ਐੱਸ. ਐੱਨ. ਐੱਲ. ਵਿਭਾਗ ਆਏ ਦਿਨ ਘਾਟੇ 'ਚ ਚਲੇ ਜਾਣ ਦੇ ਪਿੱਛੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਹਨ ਕਿਉਂਕਿ ਅੱਜ ਤੋਂ 10 ਪਹਿਲਾਂ ਇਹੀ ਵਿਭਾਗ ਡਾਟ ਦੇ ਹੁੰਦੇ ਹੋਏੇ 100 ਫੀਸਦੀ ਮੁਨਾਫੇ 'ਚ ਸੀ, ਜਿਸਦੇ ਲਈ ਕੇਂਦਰ ਸਰਕਾਰ ਹੀ ਨਹੀਂ ਬਲਕਿ ਵਿਭਾਗ ਦੇ ਕਰਮਚਾਰੀ ਵੀ ਜ਼ਿੰਮੇਵਾਰ ਹਨ। ਅਸ਼ਵਨੀ ਠਾਕੁਰ ਦੇ ਅਨੁਸਾਰ ਦੂਰ ਸੰਚਾਰ ਖੇਤਰ 'ਚ ਨਿੱਜੀ ਕੰਪਨੀਆਂ ਨੇ ਆਪਣੀ ਪੈਂਠ ਬਣਾਈ ਹੋਈ ਹੈ, ਜਿਸਦੇ ਲਈ ਹੋਰ ਕੋਈ ਨਹੀਂ ਬਲਕਿ ਬੀ. ਐੱਸ. ਐੱਨ. ਐੱਲ. ਦੇ ਕਰਮਚਾਰੀ ਹੀ ਕਸੂਰਵਾਰ ਹਨ। ਦੇਖਣ 'ਚ ਆਇਆ ਹੈ ਕਿ ਇਥੇ ਨਿੱਜੀ ਕੰਪਨੀਆਂ ਲੋਕਾਂ ਨੂੰ ਡੋਰ ਸਟੈੱਪ ਸੁਵਿਧਾ ਮੁਹੱਈਆ ਕਰਵਾ ਕੇ ਉਪਭੋਗਤਾਵਾਂ ਨੂੰ ਚੰਗੀਆਂ ਸੁਵਿਧਾਵਾਂ ਪ੍ਰਦਾਨ ਕਰਕੇ ਆਪਣੇ ਨਾਲ ਜੋੜਨ ਦਾ ਕੰਮ ਕਰ ਰਹੀਆਂ ਹਨ। ਗੌਰਵ ਸ਼ਰਮਾ ਦਾ ਕਹਿਣਾ ਹੈ ਕਿ ਆਏ ਦਿਨ ਵਿਭਾਗ ਦੇ ਕਰਮਚਾਰੀ ਕੇਬਲ ਕੱਟੇ ਜਾਣ ਦਾ ਬਹਾਨਾ ਬਣਾ ਕੇ ਕਈ-ਕਈ ਦਿਨਾਂ ਤਕ ਲੋਕਾਂ ਦੇ ਲੈਂਡ ਲਾਈਨ ਫੋਨ ਠੀਕ ਨਹੀਂ ਕਰਦੇ ਅਤੇ ਪਿਛਲੇ ਲੰਬੇ ਸਮੇਂ ਤੋਂ ਸੜੀਆਂ ਗਲੀਆਂ ਤਾਰਾਂ ਦੀ ਰਿਪੇਅਰ ਸਮੇਂ 'ਤੇ ਨਾ ਕਰਕੇ ਸਾਰਾ ਦੋਸ਼ ਸਿਕਸਲੇਨ ਦੇ ਕਰਮਚਾਰੀਆਂ 'ਤੇ ਪਾ ਕੇ ਆਪਣਾ ਪੱਲਾ ਝਾੜ ਲੈਂਦੇ ਹਨ। ਪਿੰਕੀ ਦੇ ਅਨੁਸਾਰ ਅਕਤੂਬਰ 2000 ਤੋਂ ਪਹਿਲਾਂ ਡਾਟ ਦੇ ਸਮੇਂ ਉਕਤ ਵਿਭਾਗ ਕਰੋੜਾਂ ਰੁਪਏ ਦਾ ਮੁਨਾਫਾ ਦਿਖਾਉਂਦਾ ਰਿਹਾ ਸੀ ਪਰ ਹੁਣ ਵੀ ਡਾਟ ਦਾ ਸਟਾਫ ਬੀ. ਐੱਸ. ਐੱਨ. ਐੱਲ. 'ਚ ਕੰਮ ਕਰ ਰਿਹਾ ਹੈ ਪਰ  ਹੁਣ ਕਿਉਂ ਨਹੀਂ ਮੁਨਾਫਾ ਦਿਖਾ ਰਿਹਾ।