www.sabblok.blogspot.com ਦਲੇਰੀ ਤੇ ਬੇਬਾਕ ਵਿਚਾਰ 34 ਵਰਿ੍ਹਆਂ ਦੀ ਗੁਲਪਨਾਗ ਨੂੰ ਮਹਾਨ ਨਾਇਕਾ ਦਾ ਦਰਜਾ ਦੇਣ
ਲਈ ਕਾਫ਼ੀ ਹਨ | 13 ਵਰਿ੍ਹਆਂ ਤੋਂ ਕਲਾ ਸੰਸਾਰ 'ਚ ਸਰਗਰਮ ਚੰਡੀਗੜ੍ਹ ਦੀ ਪੰਜਾਬਣ
ਗੁਲਪਨਾਗ ਮਾਂ-ਬੋਲੀ ਦੇ ਮੋਹ 'ਚ ਰੰਗ ਕੇ ਹੁਣ 'ਸਿਕੰਦਰ' ਫਿਲਮ ਨਾਲ ਪਾਲੀਵੁੱਡ 'ਚ ਦਸਤਕ
ਇਸ ਹਫ਼ਤੇ ਦੇ ਰਹੀ ਹੈ | ਗੁਲਪਨਾਗ ਦਾ ਸਵਾਗਤ ਕਰਨਾ ਬਣਦਾ ਹੈ ਕਿਉਂਕਿ ਸੁਨੱਖੀ ਤੇ
ਲੰਮ-ਸਲੰਮੀ ਗੁਲ ਨੇ ਰੁਝੇਵਿਆਂ ਦੇ ਬਾਵਜੂਦ ਨਾਇਕਾ ਤੇ ਸਹਿ-ਨਿਰਮਾਤਰੀ ਵਜੋਂ ਪੰਜਾਬੀ
ਫਿਲਮ 'ਸਿਕੰਦਰ' ਬਣਾਈ ਹੈ | ਮਾਡਿਲੰਗ ਤੋਂ
'ਡੋਰ', 'ਧੂਪ' ਤੇ 'ਸਮਰ' ਫ਼ਿਲਮਾਂ ਕਰਕੇ ਪਨਾਗ ਦੀ 'ਸਿਕੰਦਰ' ਦਾ ਪਹਿਲਾਂ 'ਸਰਸਾ'
ਨਾਂਅ ਸੀ ਪਰ ਲੋਕ 'ਸਿਰਸਾ' ਸ਼ਹਿਰ ਨਾ ਸਮਝਣ ਇਸ ਲਈ 'ਸਿਕੰਦਰ' ਨਾਂਅ ਰੱਖਿਆ ਤੇ ਫਿਲਮ
ਦਾ ਹੀਰੋ ਕਰਤਾਰ ਚੀਮਾ ਫਿਲਮ 'ਚ ਸਿਕੰਦਰ ਬਣਿਆ ਹੈ | ਸੰਗਰੂਰ ਤੋਂ ਲੈ ਕੇ ਲੇਹ ਤੱਕ
ਪੜ੍ਹੀ ਗੁਲ 'ਸਿਕੰਦਰ' 'ਚ ਬੇਅੰਤ ਬਣੀ ਹੈ ਜੋ ਨਿੱਕੇ ਪਿੰਡ ਦੀ ਮਹਾਨ ਕੁੜੀ ਹੈ ਤੇ
'ਸਿਕੰਦਰ' ਮਾਨਸਾ ਦਾ ਮੰੁਡਾ ਜੋ ਵਿਦਿਆਰਥੀ ਰਾਜਨੀਤੀ ਤੋਂ ਲੀਡਰ ਬਣਦਾ ਹੈ, ਦੀ ਮਨੋਰੰਜਕ
ਕਹਾਣੀ ਵਾਲੀ ਵਪਾਰਕ ਫਿਲਮ ਹੈ ਤੇ ਗੁਲ ਲੋਕਾਂ ਨੂੰ ਭਰੋਸਾ ਦਿੰਦੀ ਹੈ ਕਿ ਅਗਨੀ ਬੈਂਡ
ਦਾ ਸੰਗੀਤ ਤੇ ਭਰਵੇਂ ਮਸਾਲੇ ਉਸ ਦੀ ਫਿਲਮ 'ਸਿਕੰਦਰ' ਨੂੰ ਮੁੱਲ ਮੋੜਦੀ ਫਿਲਮ ਦਰਸਾਉਣ
'ਚ ਸਮਰੱਥ ਹਨ | ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਰਹੀ ਗੁਲ ਦੇ ਨਾਲ ਕਰਤਾਰ ਚੀਮਾ,
ਰਾਜ ਝੀਂਜਰ, ਵਿਕਟਰ ਜੌਹਨ ਤੇ ਨਿਸ਼ਾਨਵ ਭੁੱਲਰ 'ਸਿਕੰਦਰ' 'ਚ ਹਨ | ਧਰਿੰਦਰ ਸ਼ੁਕਲਾ ਦੀ
ਉਤਮ ਫੋਟੋਗ੍ਰਾਫ਼ੀ ਤਕਣਯੋਗ ਹੈ, ਗੁਲਪਨਾਗ 'ਸਿਕੰਦਰ' ਦੇ ਨਿਰਦੇਸ਼ਕ ਜਤਿੰਦਰ ਮਹਰੂਰ ਦੀ
ਵੀ ਪ੍ਰਸੰਸਾ ਕਰਦੀ ਹੈ, ਜਿਸ ਨੇ ਇਕ ਨਜ਼ਾਰੇਦਾਰ ਵਪਾਰਕ ਤੇ ਚੱਜ ਦੀ ਫਿਲਮ 'ਸਿਕੰਦਰ'
ਬਣਾਈ ਹੈ | ਨਿੱਕੇ ਪਰਦੇ ਦੀ ਸਟਾਰ, ਸਫ਼ਲ ਮਾਡਲ ਤੇ ਸਮਾਜਿਕ ਸਾਈਟਾਂ 'ਤੇ ਸਰਗਰਮ
ਗੁਲਪਨਾਗ 'ਸਿਕੰਦਰ' ਨਾਲ ਪਾਲੀਵੁੱਡ 'ਚ ਜਿਹੜਾ ਨਵਾਂ ਸਫ਼ਰ ਸ਼ੁਰੂ ਕਰ ਰਹੀ ਹੈ, ਉਸ ਨੂੰ
ਜੀ ਆਇਆਂ ਨੂੰ ਤੇ ਗੁਲ ਦੀ ਸਿਕੰਦਰ ਤੋਂ ਦਰਸ਼ਕਾਂ ਨੂੰ ਬਹੁਤ ਉਮੀਦਾਂ ਹਨ, ਜਿਹੜੀਆਂ
ਪੂਰੀਆਂ ਹੋਣ ਦਾ ਦਿਨ ਆ ਗਿਆ ਹੈ |
No comments:
Post a Comment