www.sabblok.blogspot.com
ਦੋ ਪਹਾੜੀ ਰਾਜਾਂ ਵਿੱਚ ਮੌਤਾਂ ਦੀ ਗਿਣਤੀ 131 ਹੋਈ
* ਰਾਹਤ ਕਾਰਜਾਂ ਵਿੱਚ ਹੈਲੀਕਾਪਟਰਾਂ ਦੀ ਮਦਦ
* ਹਿਮਾਚਲ ਦੇ ਮੁੱਖ ਮੰਤਰੀ 60 ਘੰਟਿਆਂ ਮਗਰੋਂ ਨਿਕਲੇ
* ਆਂਧਰਾ ਤੇ ਬੰਗਾਲ ਦੇ 4700 ਯਾਤਰੀ ਫਸੇ
ਨਵੀਂ ਦਿੱਲੀ, 18 ਜੂਨ
ਮੋਹਲੇਧਾਰ ਮੀਂਹ ਨਾਲ ਉੱਤਰੀ ਭਾਰਤ ਵਿੱਚ ਆਏ ਹੜ੍ਹਾਂ ਕਾਰਨ, ਜਿੱਥੇ ਮਰਨ ਵਾਲਿਆਂ ਦੀ ਗਿਣਤੀ 131 ਤਕ ਪੁੱਜ ਗਈ, ਉੱਥੇ ਚਾਰ ਧਾਮਾਂ ਦੀ ਯਾਤਰਾ ’ਤੇ ਗਏ 71,440 ਸ਼ਰਧਾਲੂ ਮੌਨਸੂਨ ਵਿੱਚ ਹੋ ਰਹੀ ਭਾਰੀ ਵਰਖਾ ਨਾਲ ਤਬਾਹੀ ਦਾ ਸ਼ਿਕਾਰ ਹੋਏ ਉਤਰਾਖੰਡ ਵਿੱਚ, ਜਦਕਿ ਹੋਰ 1700 ਹਿਮਾਚਲ ਪ੍ਰਦੇਸ਼ ਵਿੱਚ ਫਸੇ ਹੋਏ ਹਨ। ਆਂਧਰਾ ਪ੍ਰਦੇਸ਼ ਦੇ 3 ਹਜ਼ਾਰ ਤੇ ਪੱਛਮੀ ਬੰਗਾਲ ਦੇ 1700 ਯਾਤਰੀ ਉਤਰਾਖੰਡ ਵਿੱਚ ਫਸੇ ਹੋਏ ਹਨ। ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋ ਮੰਤਰੀ ਉਤਰਾਖੰਡ ਲਈ ਭੇਜੇ ਹਨ।
ਅਚਾਨਕ ਆਏ ਹੜ੍ਹ ਤੇ ਢਿੱਗਾਂ ਡਿੱਗਣ ਨਾਲ ਪ੍ਰਭਾਵਿਤ ਹੋਏ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿੱਚ ਬਚਾਅ ਕਾਰਜ ਤੇਜ਼ ਹੋਏ ਹਨ। ਇਨ੍ਹਾਂ ਸੂਬਿਆਂ ਵਿੱਚ ਮੀਂਹ ਰੁਕਣ ਕਾਰਨ ਗੰਗਾ ਤੇ ਇਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਦੇ ਪੱਧਰ ਵਿੱਚ ਕਮੀ ਆਈ ਹੈ। ਪੂਰੇ ਉਤਰਾਖੰਡ ਵਿੱਚ ਹਾਲੇ ਵੀ ਤਬਾਹੀ ਤੇ ਬੇਵੱਸੀ ਨਜ਼ਰ ਆ ਰਹੀ ਹੈ।
ਉਤਰਾਖੰਡ ਵਿੱਚ ਅਚਾਨਕ ਆਏ ਹੜ੍ਹਾਂ, ਬੱਦਲ ਫੱਟਣ ਤੇ ਢਿੱਗਾਂ ਡਿੱਗਣ ਕਾਰਨ ਹੁਣ ਤਕ 52 ਜਾਨਾਂ ਜਾ ਚੁੱਕੀਆਂ ਹਨ, ਬਹੁਤ ਸਾਰੇ ਲੋਕ ਫੱਟੜ ਹੋਏ ਹਨ ਤੇ 175 ਤੋਂ ਵੱਧ ਘਰ ਮਲਬਾ ਬਣ ਗਏ। ਇਸ ਸੂਬੇ ਦਾ ਰੁਦਰਪ੍ਰਯਾਗ ਸਭ ਤੋਂ ਵੱਧ ਪ੍ਰਭਾਵਿਤ ਹੋਇਆ, ਜਿੱਥੇ ਹੁਣ ਤਕ 20 ਵਿਅਕਤੀ ਮਾਰੇ ਗਏ ਤੇ ਅਲਕਨੰਦਾ ਕੰਢੇ ਬਣੇ 40 ਹੋਟਲਾਂ ਸਣੇ 73 ਇਮਾਰਤਾਂ ਨਦੀ ਦੇ ਤੇਜ਼ ਵਹਾਅ ਵਿੱਚ ਵਹਿ ਗਈਆਂ।
ਕੇਦਾਰਨਾਥ, ਬਦਰੀਨਾਥ, ਗੰਗੋਤਰੀ ਤੇ ਯਮੁਨੋਤਰੀ ਤੀਰਥ ਸਥਾਨਾਂ ਦੀ ਯਾਤਰਾ ’ਤੇ ਗਏ ਕੁੱਲ 71440 ਸ਼ਰਧਾਲੂ ਰੁਦਰ ਪ੍ਰਯਾਗ, ਚਮੋਲੀ ਤੇ ਉਤਰਕਾਸ਼ੀ ’ਚ ਫਸੇ ਹੋਏ ਹਨ। ਸੜਕਾਂ ਨੂੰ ਭਾਰੀ ਨੁਕਸਾਨ ਪੁੱਜਣ ਕਾਰਨ ਪ੍ਰਸਿੱਧ ਚਾਰ ਧਾਮ ਯਾਤਰਾ ਹਾਲੇ ਵੀ ਬੰਦ ਹੈ। ਸਭ ਤੋਂ ਵੱਧ 27040 ਸ਼ਰਧਾਲੂ ਚਮੋਲੀ ’ਚ 25000 ਰੁਦਰਪ੍ਰਯਾਗ ਤੇ 9850 ਉਤਰਕਾਸ਼ੀ ਵਿੱਚ ਫਸੇ ਹੋਏ ਹਨ। ਇਕ ਦਰਜਨ ਤੋਂ ਵੱਧ ਹੈਲੀਕਾਪਟਰਾਂ ਨੂੰ ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਿੱਚ ਰਾਹਤ ਤੇ ਬਚਾਅ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਸੇ ਲੋਕਾਂ ਨੂੰ ਛੇਤੀ ਹੀ ਕੱਢ ਲਿਆ ਜਾਵੇਗਾ। ਕੇਂਦਰੀ ਗ੍ਰਹਿ ਸਕੱਤਰ ਆਰ.ਕੇ. ਸਿੰਘ ਨੇ ਕਿਹਾ ਕਿ ਦਵਾਈਆਂ ਤੇ ਕੰਬਲ ਹੈਲੀਕਾਪਟਰਾਂ ਰਾਹੀਂ ਉਤਰਾਖੰਡ ਤੇ ਹਿਮਾਚਲ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸੁੱਟੇ ਜਾ ਰਹੇ ਹਨ। ਕੇਂਦਰ ਨੇ ਉਤਰਾਖੰਡ ਲਈ 7 ਤੇ ਰਾਜ ਸਰਕਾਰ ਨੇ 4 ਹੈਲੀਕਾਪਟਰ ਤਾਇਨਾਤ ਕਰ ਦਿੱਤੇ ਹਨ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ, ਜੋ ਕਰੀਬ 60 ਘੰਟਿਆਂ ਤਕ ਕਿਨੌਰ ’ਚ ਫਸੇ ਰਹੇ, ਨੂੰ ਅੱਜ ਸਵੇਰੇ ਕਾਂਗਰਸ ਪਾਰਟੀ ਨੇ ਕਿਰਾਏ ਦੇ ਹੈਲੀਕਾਪਟਰ ਰਾਹੀਂ ਉਥੋਂ ਕੱਢ ਲਿਆ। ਕਿਨੌਰ ਵਿੱਚ ਰਾਹਤ ਕਾਰਜ ਜ਼ੋਰਾਂ ’ਤੇ ਹਨ ਅਤੇ ਸਾਂਗਲਾ ਤੇ ਰਿਕੌਂਗ ਪੀਓ ਤੋਂ ਡੇਢ ਸੌ ਲੋਕ ਹੈਲੀਕਾਪਟਰ ਰਾਹੀਂ ਰਾਮਪੁਰ ਪਹੁੰਚਾਏ ਗਏ। ਇਸ ਦੌਰਾਨ ਉੱਤਰ ਪ੍ਰਦੇਸ਼ ਵਿੱਚ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ, ਕਿਉਂਕਿ ਰਾਜ ਵਿੱਚ ਭਾਰੀ ਵਰਖਾ ਹੋ ਰਹੀ ਹੈ। ਹੜ੍ਹਾਂ ਦੇ ਮੱਦੇਨਜ਼ਰ ਰਾਜ ਦੇ 75 ਜ਼ਿਲ੍ਹਿਆਂ ਵਿੱਚੋਂ 23 ਸੰਵੇਦਨਸ਼ੀਲ ਤੇ 11 ਅਤਿ-ਸੰਵੇਦਨਸ਼ੀਲ ਕਰਾਰ ਦਿੱਤੇ ਗਏ ਹਨ।
ਹਰਿਆਣਾ ਵਿੱਚ ਭਾਰੀ ਵਰਖਾ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਯਮੁਨਾ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਹਥਨੀਕੁੰਡ ਵਿੱਚ ਬੀਤੇ ਦਿਨ ਤਕ 8.06 ਲੱਖ ਕਿਊਸਕ ਪਾਣੀ ਵਹਿ ਰਿਹਾ ਸੀ, ਜਿਸ ਕਾਰਨ ਕਰਨਾਲ, ਪਾਣੀਪਤ, ਸੋਨੀਪਤ ਤੇ ਫਰੀਦਾਬਾਦ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਅੱਜ ਕਈ ਥਾਵਾਂ ’ਤੇ ਹਲਕੀ ਵਰਖਾ ਹੋਈ, ਭਾਖੜਾ ਡੈਮ ’ਚ ਪਾਣੀ ਦਾ ਪੱਧਰ 1,595.04 ਫੁੱਟ ਤਕ ਪੁੱਜ ਗਿਆ। ਇਸ ਡੈਮ ਦੀ ਸਮਰੱਥਾ 1680 ਫੁੱਟ ਹੈ।

200 ਯਾਤਰੀ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ: ਮੌਸਮ ’ਚ ਕੁਝ
ਸੁਧਾਰ ਹੋਣ ਮਗਰੋਂ ਭਾਰਤੀ ਹਵਾਈ ਫੌਜ ਦੇ ਦੋ ਹੈਲੀਕਾਪਟਰਾਂ ਨੇ ਅੱਜ ਕੇਦਾਰਨਾਥ ਧਾਮ ’ਚ
ਫਸੇ 200 ਯਾਤਰੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਸਵੇਰ ਤੋਂ ਵਰਖਾ ਨਾ ਹੋਣ
ਕਾਰਨ ਹੈਲੀਕਾਪਟਰ ਸੇਵਾ ਜੰਗੀ ਪੱਧਰ ’ਤੇ ਸ਼ੁਰੂ ਕਰਕੇ ਇਨ੍ਹਾਂ ਯਾਤਰੀਆਂ ਨੂੰ ਉਥੋਂ
ਕੱਢਿਆ ਗਿਆ। ਕੇਦਾਰਨਾਥ ਤੋਂ ਇਨ੍ਹਾਂ ਨੂੰ ਫਾਟਾ ਹੈਲੀਪੈਡ ’ਤੇ ਉਤਾਰਿਆ ਗਿਆ। ਬੀਮਾਰ
ਸ਼ਰਧਾਲੂਆਂ ਦਾ ਨੇੜਲੇ ਸਿਹਤ ਕੇਂਦਰਾਂ ਤੋਂ ਇਲਾਜ ਕਰਵਾਇਆ ਜਾ ਰਿਹਾ ਹੈ। ਕੇਦਾਰਨਾਥ ਵਿਖੇ
ਮਲਬੇ ਵਿੱਚ ਦੱਬੀਆਂ ਆਈਟੀਬੀਪੀ ਦੇ ਤਿੰਨ ਜਵਾਨਾਂ ਤੇ ਦੋ ਪੁਲੀਸ ਕਾਂਸਟੇਬਲਾਂ ਦੀਆਂ
ਲਾਸ਼ਾਂ ਅੱਜ ਲੱਭ ਲਈਆਂ। ਹਵਾਈ ਫੌਜ ਦੇ ਦੋ ਤੇ ਇੰਨੇ ਹੀ ਪ੍ਰਾਈਵੇਟ ਹੈਲੀਕਾਪਟਰ ਚਮੋਲੀ
ਵਿਖੇ ਫਸੇ ਲੋਕਾਂ ਨੂੰ ਕੱਢਣ ਲਈ ਲਗਾਏ ਗਏ ਹਨ। ਸ੍ਰੀ ਹੇਮਕੁੰਟ ਸਾਹਿਬ ਦੇ ਰੂਟ ’ਤੇ
ਪੁਲਨਾ ਤੇ ਭੁੰਦਾਰ ਪਿੰਡਾਂ ਵਿੱਚ ਫਸੇ ਯਾਤਰੀਆਂ ਲਈ ਦੋ ਪ੍ਰਾਈਵੇਟ ਹੈਲੀਕਾਪਟਰਾਂ ਰਾਹੀਂ
ਖਾਣ ਵਾਲੀਆਂ ਵਸਤਾਂ ਤੇ ਹੋਰ ਲੋੜੀਂਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈ।
ਕਰਨਾਲ (ਸੁਖਵਿੰਦਰ ਸੋਹੀ) ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ
ਕਰਨਾਲ ਤੇ ਪਾਣੀਪਤ ਜ਼ਿਲ੍ਹਿਆਂ ਵਿਚ ਹੜ੍ਹ ਪੀੜਤ ਇਲਾਕੇ ਦਾ ਦੌਰਾ ਕੀਤਾ ਅਤੇ ਨੁਕਸਾਨ ਦਾ
ਜਾਇਜ਼ਾ ਲਿਆ। ਹੜ੍ਹ ਪੀੜਤ ਲੋਕਾਂ ਨਾਲ ਗੱਲਬਾਤ ਵੀ ਕੀਤੀ। ਸ੍ਰੀ ਹੁੱਡਾ ਨੇ ਕਿਹਾ ਕਿ
ਪਿਛਲੇ 100 ਸਾਲਾਂ ਵਿਚ ਪਹਿਲੀ ਵਾਰੀ ਐਨਾ ਵੱਡਾ ਹੜ੍ਹ ਆਇਆ ਹੈ। ਉਨ੍ਹਾਂ ਹੜ੍ਹ ਕਾਰਨ
ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਆਦੇਸ਼ ਦਿੱਤੇ।
ਉਨ੍ਹਾਂ ਭਰੋਸਾ ਦਿੱਤਾ ਕਿ ਹੜ੍ਹ ਪੀੜਤਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਏਗਾ। ਪਿੰਡ
ਹਲਵਾਨਾ ਵਿਚ ਬਾਰਾਂ ਸਾਲਾ ਬੱਚੇ ਸਾਗਰ ਦੀ ਡੁੱਬਣ ਕਾਰਨ ਮੌਤ ਹੋ ਗਈ ਪਰ ਉਸ ਦੀ ਲਾਸ਼ ਦਾ
ਪਤਾ ਨਹੀਂ ਲਗ ਸਕਿਆ। ਮ੍ਰਿਤਕ ਬੱਚੇ ਦੇ ਮਾਤਾ-ਪਿਤਾ ਕਰਨਾਲ ਦੇ ਵਿਧਾਇਕ ਸੁਮਿਤਾ ਸਿੰਘ
ਨੂੰ ਮਿਲੇ। ਵਿਧਾਇਕ ਨੇ ਉਨ੍ਹਾਂ ਦੀ ਮੁਲਾਕਾਤ ਮੁੱਖ ਮੰਤਰੀ ਨਾਲ ਕਰਵਾਈ। ਮੁੱਖ ਮੰਤਰੀ
ਨੇ ਉਨ੍ਹਾਂ ਨੂੰ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ।
ਪਿੰਡ ਡਬਕੋਲੀ ਕਲਾਂ ਵਿਚ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਵਿਸ਼ੇਸ਼ ਪ੍ਰਬੰਧ ਨਹੀਂ ਸੀ। ਸਿਰਫ ਇਕ ਕਿਸ਼ਤੀ ਰਾਹੀਂ ਔਰਤ ਅਤੇ ਬੱਚਿਆਂ ਨੂੰ ਹੜ੍ਹ ਵਿਚੋਂ ਬਾਹਰ ਕੱਢਿਆ ਜਾ ਰਿਹਾ ਸੀ। ਲੋਕੀਂ ਆਪਣੇ ਘਰਾਂ ਦੀਆਂ ਛੱਤਾਂ ’ਤੇ ਸਨ। ਕਈ ਵਿਅਕਤੀ ਤਾਂ ਪਿਛਲੇ ਦੋ ਦਿਨਾਂ ਦੇ ਭੁੱਖੇ ਸਨ। ਪ੍ਰਸ਼ਾਸਨ ਵੱਲੋਂ ਲੰਗਰ ਦੀ ਸਹੂਲਤ ਨਹੀਂ ਸੀ। ਮਾਲ-ਡੰਗਰ, ਜੋ ਉੱਚੇ ਥਾਂ ’ਤੇ ਸਨ, ਉਹ ਵੀ ਭੁੱਖ ਨਾਲ ਵਿਲਕ ਰਹੇ ਸਨ।

ਗੁਰਦੁਆਰਾ ਗੋਬਿੰਦ ਘਾਟ ਸੁਰੱਖਿਅਤ: ਬਿੰਦਰਾ
ਪਟਿਆਲਾ, 18 ਜੂਨ
ਉੱਤਰਾਖੰਡ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਕਿਹਾ ਹੈ ਕਿ
ਹਾਲੀਆ ਬਾਰਸ਼ਾਂ ਅਤੇ ਹੜ੍ਹਾਂ ਦੇ ਬਾਵਜੂਦ ਉੱਤਰਾਖੰਡ ਵਿੱਚ ਗੁਰਦੁਆਰਾ ਹੇਮਕੁੰਟ ਸਾਹਿਬ
ਦੀ ਪੈਦਲ ਯਾਤਰਾ ਦਾ ਪਹਿਲਾ ਸਥਾਨ ਗੁਰਦੁਆਰਾ ਗੋਬਿੰਦ ਘਾਟ ਸੁਰੱਖਿਅਤ ਹੈ ਅਤੇ ਗੁਰੂ
ਗ੍ਰੰਥ ਸਾਹਿਬ ਦੀਆਂ ਪਵਿੱਤਰ ਬੀੜਾਂ ਨੂੰ ਵੀ ਕੋਈ ਨੁਕਸਾਨ ਨਹੀਂ ਪੁੱਜਿਆ, ਜਿਵੇਂ ਕਿ
ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ। ਸ੍ਰੀ ਬਿੰਦਰਾ ਜੋ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ
ਟਰਸਟ ਦੇ ਵਾਈਸ ਚੇਅਰਮੈਨ ਵੀ ਹਨ, ਨੇ ਫੋਨ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਹਾਲੇ ਤਕ
ਉੱਥੇ ਕਿਸੇ ਜਾਨੀ ਨੁਕਸਾਨ ਦੀ ਵੀ ਕੋਈ ਖ਼ਬਰ ਨਹੀਂ ਹੈ ਪਰ ਬਹੁਤ ਸਾਰੇ ਵਾਹਨ ਜ਼ਰੂਰ ਹੜ੍ਹ
ਗਏ ਹਨ। ਮੀਡੀਆ ਰਿਪੋੋਰਟਾਂ ਨੂੰ ਖ਼ਾਰਜ ਕਰਦਿਆਂ ਸ੍ਰੀ ਬਿੰਦਰਾ ਨੇ ਦਾਅਵਾ ਕੀਤਾ,
‘‘ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਤੇ ਉਨ੍ਹਾਂ ਨੂੰ
ਉੱਚੀ ਥਾਂ ਪਹੁੰਚਾ ਦਿੱਤਾ ਗਿਆ ਹੈ।’’ ਉਨ੍ਹਾਂ ਗੁਰਦੁਆਰਾ ਗੋਬਿੰਦ ਘਾਟ ਦੇ ਦਰਬਾਰ ਹਾਲ
ਦੇ ਹੜ੍ਹ ਜਾਣ ਦੀਆਂ ਰਿਪੋਰਟਾਂ ਨੂੰ ਵੀ ਗ਼ਲਤ ਦੱਸਿਆ ਹੈ।
ਉਨ੍ਹਾਂ ਕਿਹਾ, ‘‘ਗੁਰਦੁਆਰਾ ਕੰਪਲੈਕਸ ਦੇ ਕੁਝ ਕਮਰੇ ਹੜ੍ਹ ਗਏ ਹਨ ਪਰ ਦਰਬਾਰ ਨਾਲ ਉੱਚੀ ਥਾਂ ਹੋਣ ਕਾਰਨ ਇਹ ਸੁਰੱਖਿਅਤ ਹੈ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੈਟੇਲਾਈਟ ਫੋਨ ਰਾਹੀਂ ਟਰੱਸਟ ਦੇ ਸਟਾਫ ਨਾਲ ਰਾਬਤਾ ਬਣਿਆ ਹੋਇਆ ਹੈ ਤੇ ਉਹ ਉੱਥੋਂ ਪਲ-ਪਲ ਦੀ ਜਾਣਕਾਰੀ ਹਾਸਲ ਕਰ ਰਹੇ ਹਨ। ਉਨ੍ਹਾਂ ਸ਼ਰਧਾਲੂਆਂ ਅਤੇ ਪੰਜਾਬ ਤੇ ਮੁਲਕ ਦੇ ਹੋਰਨਾਂ ਹਿੱਸਿਆਂ ਨਾਲ ਸਬੰਧਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਗੋਬਿੰਦ ਘਾਟ ਵਿਖੇ 9000 ਦੇ ਕਰੀਬ ਸ਼ਰਧਾਲੂਆਂ ਲਈ ਰਸਦ ਤੇ ਦਵਾਈਆਂ ਦਾ ਪੂਰਾ ਪ੍ਰਬੰਧ ਹੈ। ਗੋਬਿੰਦ ਘਾਟ ਨੂੰ ਜੋਸ਼ੀ ਮੱਠ ਨਾਲ ਜੋੜਨ ਵਾਲਾ ਪੁਲ ਹੜ੍ਹ ਚੁੱਕਾ ਹੈ ਤੇ ਫੌਜ ਆਰਜ਼ੀ ਪੁਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਉੱਥੇ ਫਸੇ ਸ਼ਰਧਾਲੂ ਨਿਕਲ ਸਕਣ। ਉਨ੍ਹਾਂ ਕਿਹਾ ਕਿ ਫੌਜ ਨੇ ਰਾਹਤ ਕਾਰਜਾਂ ਲਈ 10 ਹੈਲੀਕਾਪਟਰ ਲਾਏ ਹੋਏ ਹਨ ਪਰ ਸਾਰੇ ਸ਼ਰਧਾਲੂਆਂ ਨੂੰ ਹੈਲੀਕਾਪਟਰਾਂ ਰਾਹੀਂ ਕੱਢਣਾ ਸੰਭਵ ਨਹੀਂ ਹੈ ਜਿਨ੍ਹਾਂ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
- ਪੀ.ਟੀ.ਆਈ.

ਪਰਿਵਾਰ ਦੇ ਸੱਤ ਜੀਅ ਹੜ੍ਹ ਦੀ ਭੇਟ ਚੜ੍ਹੇ
ਹਰਦੋਈ, 18 ਜੂਨ
ਉਤਰਾਖੰਡ ਦੇ ਰੁਦਰਪਰਿਯਾਗ ਇਲਾਕੇ ਵਿਚ ਦੋ ਬੱਚਿਆਂ ਸਮੇਤ ਇਕੋ ਪਰਿਵਾਰ ਦੇ ਸੱਤ ਜੀਅ ਲਗਾਤਾਰ ਮੀਂਹ ਪੈਣ ਨਾਲ ਆਏ ਹੜ੍ਹ ਵਿਚ ਵਹਿ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਪਰਿਵਾਰ ਕਦਾਰਨਾਥ ਯਾਤਰਾ ’ਤੇ ਜਾ ਰਿਹਾ ਸੀ ਤੇ ਰਸਤੇ ਵਿਚ ਗੌਰੀ ਕੁੰਡਾ ਬਿਰਲਾ ਹੋਟਲ ਵਿਚ ਠਹਿਰਿਆ ਹੋਇਆ ਸੀ। ਮਰਨ ਵਾਲਿਆਂ ਵਿਚ ਓਮ ਪ੍ਰਕਾਸ਼ ਪਾਂਡੇ, ਉਸ ਦੀ ਪਤਨੀ ਸੁਸ਼ਮਾ ਪਾਂਡੇ, ਪੁੱਤਰ ਅਨੁਜ ਤੇ ਉਸ ਦੀ ਪਤਨੀ ਕੁਸੁਮਾ, ਪ੍ਰੇਮ ਲਤਾ ਮਿਸ਼ਰਾ ਅਤੇ ਦੋ ਬੱਚੇ ਅਭੀ ਤੇ ਅੰਸ਼ੂ ਸ਼ਾਮਲ ਹਨ। ਇਹ ਸਾਰੇ ਲਕਸ਼ਮੀ ਪੁਰਵਾ ਮੁਹੱਲੇ ਦੇ ਰਹਿਣ ਵਾਲੇ ਸਨ।
-ਪੀ.ਟੀ.ਆਈ.

No comments:
Post a Comment