jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 October 2013

ਮੰਦਰ ‘ਚ ਭਾਜੜ ਦੌਰਾਨ ਮਰਨ ਵਾਲਿਆਂ ਦੀ ਗਿਣਤੀ 125 ਦੇ ਕਰੀਬ

www.sabblok.blogspot.com

datia ਦਤੀਆ- ਮੱਧ ਪ੍ਰਦੇਸ਼ ਦੇ ਦਤੀਆ ਜ਼ਿਲੇ ‘ਚ ਰਤਨਗੜ੍ਹ ਮੰਦਰ ‘ਚ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਦੀ ਭਾਜੜ ਮੱਚਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 109 ਹੋ ਗਈ ਹੈ। ਜਦਕਿ ਕੁਝ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਗਿਣਤੀ 120 ਅਤੇ ਕੁਝ ਵਲੋਂ 125 ਦੱਸੀ ਜਾ ਰਹੀ ਹੈ। ਪੁਲਸ ਉਪ ਮਹਾਨਿਰਦੇਸ਼ਕ ਡੀ. ਕੇ. ਆਰੀਆ ਨੇ ਘਟਨਾ ਵਾਲੀ ਥਾਂ ‘ਤੇ ਪੱਤਰਕਾਰਾਂ ਨੂੰ ਦੱਸਿਅÎਾ ਕਿ ਹੁਣ ਤੱਕ 90 ਲਾਸ਼ਾਂ ਮਿਲ ਚੁੱਕੀਆਂ ਹਨ। ਕਈ ਜ਼ਖਮੀਆਂ ਨੂੰ ਗਵਾਲੀਅਰ ਅਤੇ ਨੇੜੇ-ਤੇੜੇ ਦੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਨਰਾਤਿਆਂ ਦੇ ਆਖਰੀ ਦਿਨ ਰਤਨਗੜ੍ਹ ਦੇਵੀ ਮੰਦਰ ‘ਚ ਦੇਵੀ ਦੇ ਦਰਸ਼ਨਾਂ ਲਈ ਦਤੀਆ ਅਤੇ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ‘ਚੋਂ ਵੀ ਭਾਰੀ ਗਿਣਤੀ ‘ਚ ਤੜਕੇ ਤੋਂ ਸ਼ਰਧਾਲੂਆਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਮਿਲੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁਝ ਅÎਣਪਛਾਤੇ ਲੋਕਾਂ ਨੇ ਉਥੇ ਅਫਵਾਹ ਫੈਲਾ ਦਿੱਤੀ ਕਿ ਸਿੰਧ ਨਦੀ ਦਾ ਪੁਲ ਡਿਗਣ ਵਾਲਾ ਹੈ, ਜਿਸ ਕਾਰਨ ਸ਼ਰਧਾਲੂਆਂ ‘ਚ ਜਾਨ ਬਚਾਉਣ ਲਈ ਇਹ ਭਾਜੜ ਪਈ।
ਮੰਦਰ ਨੂੰ ਜਾਣ ਵਾਲੇ ਇਕੋ ਇਕ ਪਹੁੰਚ ਮਾਰਗ ‘ਤੇ ਗੱਡੀਆਂ ਦਾ 7 ਤੋਂ 8 ਕਿਲੋਮੀਟਰ ਲੰਬਾ ਜਾਮ ਲੱਗ ਗਿਆ ਜਿਸ ਨਾਲ ਮੈਡੀਕਲ ਅਤੇ ਹੋਰ ਰਾਹਤ ਬਚਾਅ ਟੀਮਾਂ ਅਤੇ ਸਮੱਗਰੀ ਦੇ ਪੁੱਜਣ ਦੇਰੀ ਹੋ ਗਈ । ਭਾਜੜ ਮਗਰੋਂ ਪਥਰਾਅ ਕਰ ਰਹੀ ਭੜਕੀ ਭੀੜ ਨੂੰ ਕਾਬੂ ਕਰਨ ਲਈ ਪੁਲਸ ਨੂੰ ਹਲਕੀ ਤਾਕਤ ਦੀ ਵਰਤੋਂ ਕਰਨੀ ਪਈ। ਪਥਰਾਅ ਕਾਰਨ ਇਕ ਪੁਲਸ ਅਧਿਕਾਰੀ ਨੂੰ ਗੰਭੀਰ ਸੱਟਾਂ ਲੱਗੀਆਂ ਜਦਕਿ ਕੁਝ ਪੁਲਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਸੂਬੇ ਦੇ ਰਾਜਪਾਲ ਰਾਮਨਰੇਸ਼ ਯਾਦਵ ਅਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਾਜੜ ਦੀ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਰਾਜਪਾਲ ਅਤੇ ਮੁੱਖ ਮੰਤਰੀ ਨੇ ਭਾਜੜ ਕਾਰਨ ਜ਼ਖਮੀ ਸ਼ਰਧਾਲੂਆਂ ਨੂੰ ਤੁਰੰਤ ਉਚਿਤ ਇਲਾਜ ਮੁਹੱਈਆ ਕਰਵਾਉਣ ਅਤੇ ਰਾਹਤ ਅਤੇ ਬਚਾਅ ਕੰਮਾਂ ‘ਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨਿਵਾਸ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੌਹਾਨ ਨੇ ਚੋਣ ਕਮਿਸ਼ਨ ਤੋਂ ਮਨਜ਼ੂਰੀ ਲੈ ਕੇ ਘਟਨਾ ‘ਚ ਮਾਰੇ ਗਏ ਲੋਕਾਂ ਦੇ ਵਾਰਿਸਾਂ ਨੁੰ ਡੇਢ-ਡੇਢ ਲੱਖ ਰੁਪਏ, ਗੰਭੀਰ ਤੌਰ ‘ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਅਤੇ ਹੋਰ ਜ਼ਖਮੀਆਂ ਨੂੰ 25-25 ਹਜ਼ਾਰ ਰੁਪਏ ਤੁਰੰਤ ਮਦਦ ਐਲਾਨ ਰਾਜ ਸਰਕਾਰ ਵਲੋਂ ਕੀਤਾ ਹੈ। ਓਧਰ ਘਟਨਾ ਵਾਲੀ ਥਾਂ ‘ਤੇ ਪੁੱਜਣ ਦਾ ਯਤਨ ਕਰ ਰਹੇ ਖੇਤਰੀ ਵਿਧਾਇਕ ਅਤੇ ਸੂਬੇ ਦੇ ਸਿਹਤ ਮੰਤਰੀ ਡਾ. ਨਰੋਤਮ ਮਿਸ਼ਰ ਨੇ ਮੋਬਾਈਲ ਫੋਨ ‘ਤੇ ਦੱਸਿਆ ਕਿ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਜਿਸ ਮਗਰੋਂ ਦੋਸ਼ੀਆਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮਨਮੋਹਨ ਤੇ ਸੋਨੀਆ ਨੇ ਦੁੱਖ ਪ੍ਰਗਟਾਇਆ : ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਘਟਨਾ ਨੂੰ ਦੁਖਦਾਈ ਦੱਸਦਿਆਂ ਉਨ੍ਹਾਂ ਪਰਿਵਾਰਾਂ ਪ੍ਰਤੀ ਦੁੱਖ ਪ੍ਰਗਟ ਕੀਤਾ ਜਿਨ੍ਹਾਂ ਆਪਣੇ ਕਰੀਬੀ ਲੋਕਾਂ ਨੂੰ ਗੁਆਇਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜ਼ਖਮੀ ਲੋਕਾਂ ਦਾ ਉਚਿਤ ਇਲਾਜ ਕੀਤਾ ਜਾਵੇਗਾ।

No comments: