jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 October 2013

ਰਤਨਗੜ੍ਹ ਮੰਦਰ ਹਾਦਸੇ ਲਈ ਦੋਸ਼ੀਆਂ ‘ਤੇ ਹੋਵੇ ਸਖਤ ਕਾਰਵਾਈ- ਸਿੰਧੀਆ

www.sabblok.blogspot.com
jyoti2 
ਦਤੀਆ (ਮੱਧ ਪ੍ਰਦੇਸ਼)- ਕੇਂਦਰੀ ਊਰਜਾ ਰਾਜ ਮੰਤਰੀ ਅਤੇ ਮੱਧ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਚੋਣ ਪ੍ਰਚਾਰ ਮੁਹਿੰਮ ਕਮੇਟੀ ਦੇ ਮੁਖੀ ਜੋਤੀਰਾਦਿੱਤਯ ਸਿੰਧੀਆ ਨੇ ਜ਼ਿਲੇ ਦੇ ਰਤਨਗੜ੍ਹ ਮੰਦਰ ‘ਚ ਐਤਵਾਰ ਨੂੰ ਮਚੀ ਭੱਜ-ਦੌੜ ਲਈ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਬਾਅਦ ਸੋਮਵਾਰ ਨੂੰ ਹਾਲਾਤ ਦਾ ਜਾਇਜਾ ਲੈਣ ਇੱਥੇ ਆਏ ਸਿੰਧੀਆ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਕਿਹਾ,”ਹਾਦਸੇ ਨੂੰ ਲੈ ਕੇ ਨਿਆਇਕ ਜਾਂਦਾ ਐਲਾਨ, ਭਾਜਪਾ ਸਰਕਾਰ ਦਾ ਮਾਤਰ ਇਕ ਧੋਖਾ ਹੈ।” ਉਨ੍ਹਾਂ ਨੇ ਕਿਹਾ ਕਿ ਹਾਦਸੇ ਲਈ ਦੋਸ਼ੀਆਂ ਦੀ ਜਲਦੀ ਪਛਾਣ ਕਰ ਕੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ, ਤਾਂ ਕਿ ਪੀੜਤਾਂ ਨੂੰ ਨਿਆਂ ਮਿਲ ਸਕੇ। ਸਿੰਧੀਆ ਨੇ ਕਿਹਾ ਕਿ ਸਾਲ 2006 ‘ਚ ਵੀ ਰਤਨਗੜ੍ਹ ‘ਚ ਅਜਿਹਾ ਹੀ ਹਾਦਸਾ ਪੇਸ਼ ਆਇਆ ਸੀ ਅਤੇ ਉਦੋਂ ਵੀ ਨਿਆਇਕ ਜਾਂਚ ਕਮਿਸ਼ਨ ਗਠਿਤ ਕੀਤਾ ਗਿਆ ਸੀ, ਜਿਸ ਨੇ ਮਾਰਚ 2007 ‘ਚ ਸਰਕਾਰ ਨੂੰ ਆਪਣੀ ਰਿਪੋਰਟ ਦੇ ਦਿੱਤੀ ਸੀ ਪਰ ਹੁਣ ਤੱਕ ਉਹ ਰਿਪੋਰਟ ਜਨਤਕ ਨਹੀਂ ਕੀਤੀ ਗਈ ਅਤੇ ਇਹ ਵੀ ਨਹੀਂ ਦੱਸਿਆ ਗਿਆ ਕਿ ਰਿਪੋਰਟ ਦੇ ਆਧਾਰ ‘ਤੇ ਕੀ ਕਾਰਵਾਈ ਕੀਤੀ ਗਈ।
ਇਸ ਰਿਪੋਰਟ ਨੂੰ ਜਨਤਕ ਕਰਨ ਲਈ ਹਾਈ ਕੋਰਟ ਨੇ ਪਿਛਲੇ ਮਹੀਨੇ ਸਰਕਾਰ ਨੂੰ ਨੋਟਿਸ ਦਿੱਤਾ ਸੀ ਪਰ ਉਸ ਦਾ ਕੋਈ ਉੱਤਕ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਰਤਨਗੜ੍ਹ ਮੰਦਰ ‘ਚ ਜਨਸੈਲਾਬ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਹ ਤੈਅ ਕੀਤਾ ਸੀ ਕਿ ਵਾਹਨਾਂ ਨੂੰ 10 ਕਿਲੋਮੀਟਰ ਦੂਰ ਰੋਕ ਦਿੱਤਾ ਜਾਵੇਗਾ ਪਰ ਚੋਣ ਨਿਯਮ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਉਸ ‘ਤੇ ਅਮਲ ਨਹੀਂ ਕੀਤਾ ਗਿਆ ਅਤੇ ਕਿਹਾ ਜਾ ਰਿਹਾ ਹੈ ਕਿ ਪੈਸੇ ਲੈ ਕੇ ਵੱਡੀ ਗਿਣਤੀ ‘ਚ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਨੂੰ ‘ਨੋ ਐਂਟਰੀ’ ‘ਚ ਭੇਜ ਦਿੱਤਾ ਗਿਆ

No comments: