www.sabblok.blogspot.com
ਰੂਪਨਗਰ, 01 ਅਕਤੂਬਰ - ਜ਼ਿਲ੍ਹੇ ਦੇ 603 ਪਿੰਡਾਂ ਦੀਆਂ 596 ਪੰਚਾਇਤਾਂ ਵਿੱਚ 2 ਅਕਤੂਬਰ ਤੋਂ ਸੋਸ਼ਲ ਆਡਿਟ ਲਈ ਪਿੰਡਾਂ ਦੀਆਂ ਗਰਾਮ ਸਭਾਵਾਂ ਦਾ ਇਜਲਾਸ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਪਿੰਡਾਂ ਦੇ ਵਿਕਾਸ ਲਈ ਸਹਾਈ ਸਿੱਧ ਹੋਵੇਗਾ। ਇਹ ਇਜਲਾਸ 31 ਅਕਤੂਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਹ ਪ੍ਰਗਟਾਵਾ ਅਮਰਜੀਤ ਸਿੰਘ ਸ਼ਾਹੀ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਦੇ ਸਾਰੇ ਪੰਜ ਬਲਾਕਾਂ ਦੇ 468 ਯੂਥ ਕਲੱਬਾਂ ਦੇ ਬਲਾਕ ਲੀਡਰਜ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੋਸ਼ਲ ਆਡਿਟ ਦੌਰਾਨ ਗਰਾਮ ਸਭਾ ਵਿਚ ਵਿਚਾਰ ਵਟਾਂਦਰਾ ਕਰਦੇ ਹੋਏ ਪਿੰਡਾਂ ਦੇ ਵਿਕਾਸ ਲਈ ਮਤੇ ਪਾਏ ਜਾਣ। ਸ਼ਾਹੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲੀ ਵਾਰ ਸੋਸ਼ਲ ਆਡਿਟ ਲਈ ਨਹਿਰੂ ਯੁਵਾ ਕੇਂਦਰ ਨੂੰ ਜੋੜਿਆ ਗਿਆ ਹੈ ਅਤੇ ਇਹ ਆਡਿੱਟ ਨਹਿਰੂ ਯੁਵਾ ਕੇਂਦਰ ਵੱਲੋਂ ਰਜਿਸਟਰਡ ਕੀਤੇ 468 ਯੂਥ ਕਲੱਬਾਂ ਦੇ ਸਹਿਯੋਗ ਨਾਲ ਮੁਕੰਮਲ ਕੀਤਾ ਜਾਵੇਗਾ। ਇਸ ਆਡਿਟ ਦੌਰਾਨ ਜਿਥੇ ਪੰਚਾਇਤਾਂ ਵਿੱਚ ਮਗਨਰੇਗਾ ਅਧੀਨ ਹੋਏ ਕੰਮ ਅਤੇ ਨਵੇਂ ਕਰਵਾਉਣਯੋਗ ਕੰਮਾਂ ਉੱਤੇ ਵਿਚਾਰ ਕੀਤਾ ਜਾਵੇਗਾ ਉਥੇ ਮਗਨਰੇਗਾ ਅਧੀਨ ਜਾਬ-ਕਾਰਡ ਹੋਲਡਰਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ। ਉਨ੍ਹਾਂ ਮੀਟਿੰਗ ਵਿੱਚ ਹਾਜ਼ਿਰ ਯੂਥ ਕਲੱਬਾਂ ਦੇ ਵਾਲੰਟੀਅਰਜ ਨੂੰ ਗਰਾਮ ਸਭਾਵਾਂ ਦੇ ਸੋਸ਼ਲ ਆਡਿਟ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਸੋਸ਼ਲ ਆਡਿਟ ਨੂੰ ਪਿੰਡਾਂ ਦੇ ਵਿਕਾਸ ਲਈ ਸਮਰਪਿਤ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਮਗਨਰੇਗਾ ਤਹਿਤ ਪਿੰਡਾਂ ਦੇ ਟੋਬਿਆਂ ਨੂੰ ਮੱਛੀ ਪਾਲਣ ਯੋਗ ਬਣਾਇਆ ਜਾ ਸਕਦਾ ਹੈ, ਪਿੰਡਾਂ ਦੇ ਪਾਣੀ ਦੇ ਗਿਰਦੇ ਲੈਵਲ ਨੂੰ ਸੋਕਪਿਟ ਰਾਹੀਂ ਸੁਧਾਰਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਹਰਿਆਵਲ ਅਧੀਨ ਪਲਾਂਟੇਸ਼ਨ ਕਰਵਾਉਣ ਉਪਰੰਤ ਮਗਨਰੇਗਾ ਅਧੀਨ ਪਿੰਡਾਂ ਵਿੱਚ ਬੂਟਿਆਂ ਦੀ ਸਾਂਭ-ਸੰਭਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੌਰਾਨ ਪਿੰਡਾਂ ਦੇ ਕੱਚੇ ਰਸਤਿਆਂ ਵੱਲ ਧਿਆਨ ਦਿੰਦੇ ਹੋਏ ਸ਼ਮਸ਼ਾਨ ਘਾਟ ਵੱਲ ਜਾਣ ਵਾਲੇ ਰਸਤਿਆਂ ਨੂੰ ਵੀ ਮਗਨਰੇਗਾ ਅਧੀਨ ਠੀਕ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਵਿੱਚ ਮਗਨਰੇਗਾ ਅਧੀਨ ਨਵੇਂ ਜਾਬਕਾਰਡ ਬਣਾਏ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਵਿੱਚ ਜੇਕਰ ਕੋਈ ਹੋਰ ਵਿਕਾਸ ਦੇ ਕੰਮ ਹਨ ਤਾਂ ਉਨ੍ਹਾਂ ਨੂੰ ਵੀ ਵਿਕਾਸ ਲਈ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਦੇ ਖੇਡਾਂ ਦੇ ਮੈਦਾਨ ਦਾ ਵਿਕਾਸ ਵੀ ਮਗਨਰੇਗਾ ਤਹਿਤ ਕਰਵਾ ਸਕਦੇ ਹੋ। ਮੀਟਿੰਗ ਦੌਰਾਨ ਕੁਲਵੰਤ ਸਿੰਘ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੇ ਦੱਸਿਆ ਕਿ ਮਗਨਰੇਗਾ ਤਹਿਤ ਬਣਾਏ ਗਏ ਜਾਬ ਕਾਰਡ 5 ਸਾਲ ਲਈ ਯੋਗ ਹੁੰਦੇ ਹਨ ਅਤੇ 5 ਸਾਲਾਂ ਬਾਅਦ ਇੰਨਾਂ ਨੂੰ ਰਨਿਊ ਕਰਵਾਇਆ ਜਾ ਸਕਦਾ ਹੈ। ਮੀਟਿੰਗ ਉਪਰੰਤ ਸੁਰਿੰਦਰ ਸਿੰਘ ਸੈਣੀ ਜ਼ਿਲ੍ਹਾ ਯੂਥ ਕੋਆਡੀਨੇਟਰ ਨੇ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹੇ ਦੇ ਯੂਥ ਕਲੱਬਾਂ ਦੇ ਮੈਂਬਰ ਗਰਾਮ ਸਭਾ ਦੇ ਇਜਲਾਸ ਦੌਰਾਨ ਸਕਾਰਾਤਮਕ ਭੂਮਿਕਾ ਨਿਭਾਉਂਦੇ ਹੋਏ ਪਿੰਡਾਂ ਦੇ ਵਿਕਾਸ ਵਿੱਚ ਸਹਾਈ ਸਿੱਧ ਹੋਣਗੇ।
No comments:
Post a Comment