www.sabblok.blogspot.com
ਚੰਡੀਗੜ੍ਹ, 01 ਅਕਤੂਬਰ (ਭਟੋਆ) - ਉਪਰੋਕਤ ਫੋਟੋਗ੍ਰਾਫ ਵਿਚ ਨਜਰ ਆ ਰਹੀਆਂ ਬੀਬੀਆਂ ਉਨ੍ਹਾਂ ਪਰਿਵਾਰਾਂ ਦੀਆਂ ਹਨ, ਜਿਨ੍ਹਾਂ ਦੇ ਬੱਚੇ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਮਾੜੀ ਬੱਚੂਆਂ ਅਤੇ ਮਾੜੀ ਟਾਂਡਾ ਦੇ ਨੌਜਵਾਨਾਂ ਨੂੰ ਪੁਲਿਸ ਨੇ ਇਸ ਕਰਕੇ ਚੁੱਕ ਕੇ ਤਸ਼ਦੱਦ ਕੀਤਾ ਜਾ ਰਿਹਾ ਹੈ ਕਿਊਂਕਿ ਇਹ ਬੱਚੇ ਉੱਚ ਵਿੱਦਿਆ ਪ੍ਰਾਪਤ ਡਿਗਰੀਆਂ ਵਾਲੇ ਗੁਰਸਿੱਖ ਨੌਜਵਾਨ ਹਨ। ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸੋਚ ਅਤੇ ਪ੍ਰੋਗਰਾਮਾਂ ਨੂੰ ਨੈੱਟ ਸੇਵਾ ਅਤੇ ਫੇਸਬੁੱਕ ਦੀ ਸਹੀ ਵਰਤੋਂ ਕਰਦੇ ਹੋਏ ਜਮਹੂਰੀਅਤ ਤਰੀਕੇ ਪ੍ਰਚਾਰ ਕਰਦੇ ਆ ਰਹੇ ਹਨ। ਅੱਜ ਇਨ੍ਹ੍ਹਾਂ ਬੱਚਿਆਂ ਦੀਆਂ ਮਾਤਾਵਾਂ ਸਿਮਰਨਜੀਤ ਸਿੰਘ ਮਾਨ ਦੇ ਪਿੰਡ ਕਿਲਾ ਹਰਨਾਮ ਸਿੰਘ ਵਿਖੇ ਇਨ੍ਹਾਂ ਬੱਚਿਆਂ ਦੀ ਰਿਹਾਈ 'ਤੇ ਇਨਸਾਫ ਲਈ ਫਤਿਹਗੜ ਸਾਹਿਬ ਦੀ ਅਦਾਲਤ ਵਿਚ ਪਹੁੰਚੀਆਂ ਹਨ ਜਿਥੇ ਪਾਰਟੀ ਦੇ ਕਾਨੂੰਨੀਂ ਸਲਾਹਕਾਰ ਹਰਦੇਵ ਸਿੰਘ ਐਡਵੋਕੇਟ ਨੇ ਇਨ੍ਹਾਂ ਦੀ ਪਟੀਸ਼ਨ ਤਿਆਰ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੇਕਰ ਇਨ੍ਹਾਂ ਪਰਿਵਾਰਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਕਾਨੂੰਨੀ ਮੱਦਦ ਦੀ ਲੋੜ ਹੋਵੇਗੀ, ਉੱਥੇ ਪਾਰਟੀ ਦੇ ਕਾਨੂੰਨੀ ਸਲਾਹਕਾਰ ਰੰਜਨ ਲੱਖਨਪਾਲ ਐਡਵੋਕੇਟ ਇਹ ਸੇਵਾ ਨਿਭਾਉਣਗੇ। ਪਾਰਟੀ ਵੱਲੋਂ ਇਹ ਸੇਵਾ ਬਿਨਾਂ ਕਿਸੇ ਤਰਾਂ ਦੀ ਖਰਚ ਜਾਂ ਫੀਸ ਲੈਣ ਤੋਂ ਬਗੈਰ ਆਪਣੇ ਇਨਸਾਨੀ ਅਤੇ ਕੌਮੀ ਸੋਚ ਅਧੀਨ ਕੀਤੀ ਜਾਵੇਗੀ। ਇਨਾਂ ਬੱਚਿਆਂ ਨੂੰ ਗ੍ਰਿਫਤਾਰ ਕਰਨ ਉਪਰੰਤ ਸਾਡੇ ਕੋਲ ਇਹ ਇਤਲਾਹ ਪਹੁੰਚੀ ਹੈ ਕਿ ਕਾਲਜਾਂ ਅਤੇ ਯੂਨੀਵਰਸੀਟੀਆਂ ਵਿਚ ਪੜਨ ਵਾਲੇ ਉਹ ਗੁਰਸਿੱਖ ਵਿਦਿਆਰਥੀ ਜੋ ਨੈੱਟ ਅਤੇ ਫੇਸਬੁੱਕ ਰਾਹੀਂ ਸਿੱਖ ਕੌਮ ਨਾਲ ਸੰਬੰਧਤ ਸਵਾਲ ਜਵਾਬ ਕਰਦੇ ਹਨ, ਉਨ੍ਹਾਂ 300 ਦੇ ਕਰੀਬ ਹੋਰ ਬੱਚੇ ਇਨ੍ਹਾਂ ਨੇ ਫੜਨੇ ਹਨ। ਜੋ ਸਿੱਖ ਪਰਿਵਾਰਾਂ ਨਾਲ ਜੁਲਮ ਦੀ ਇੰਤਹਾ ਹੋਵੇਗੀ। ਇਥੇ ਇਹ ਵਰਣਨ ਕਰਨਾਂ ਜਰੂਰੀ ਹੈ ਕਿ ਜਿਹੜੇ ਇਹ ਗੁਰਸਿੱਖ ਬੱਚੇ ਫੇਸਬੁੱਕ ਅਤੇ ਨੈੱਟ ਨਾਲ ਜੁੜੇ ਹੋਏ ਹਨ, ਉਨ੍ਹਾਂ ਸੰਬੰਧੀ ਦਿੱਲੀ ਵਿਖੇ ਕੌਮੀ ਸੁਰੱਖਿਆ ਕਮੇਟੀ ਦੀ ਹੋਈ ਮੀਟਿੰਗ ਵਿਚ ਪੰਜਾਬ ਸੂਬੇ ਤੋਂ ਜੋ ਨੁਮਾਇੰਦਾ ਉਨ੍ਹਾਂ ਨੇ ਬੁਲਾਇਆ ਸੀ ਬਿਕਰਮ ਸਿੰਘ ਮਜੀਠੀਆ ਨੇ ਇਸ ਮੀਟਿੰਗ ਵਿਚ ਤਕਰੀਰ ਕਰਦੇ ਹੋਏ ਕਿਹਾ ਕਿ ਜੋ ਬੱਚੇ ਫੜੇ ਗਏ ਹਨ, ਇਨ੍ਹਾਂ ਨੇ ਹਿੰਦੂਆਂ ਨੂੰ ਮਾਰਨਾਂ ਸੀ। ਦਿੱਲੀ ਵਿਖੇ ਹੋਈ ਇਸ ਮੀਟਿੰਗ ਵਿਚ ਸਿੱਖ ਕੌਮ ਪ੍ਰਤੀ ਗਲਤ ਪ੍ਰਭਾਵ ਦੇਣ ਵਾਲੇ ਕੋਈ ਹੋਰ ਨਹੀਂ, ਬਾਦਲ ਪਰਿਵਾਰ ਦੇ ਚਹੇਤੇ ਬਿਕਰਮ ਸਿੰਘ ਮਜੀਠੀਆ ਹੀ ਹਨ। ਜਿਸ ਤੋਂ ਸਿੱਖ ਕੌਮ ਖੁਦ ਅੰਦਾਜਾ ਲਗਾ ਸਕਦੀ ਹੈ ਕਿ ਇਸ ਸਮੇਂ ਸਿੱਖ ਕੌਮ ਵਿਚ ਕੌਣ ''ਗੰਗੂਆਂ ਅਤੇ ਚੰਦੂਆਂ'' ਦੀ ਗੱਦਾਰੀ ਵਾਲੀ ਭੂਮਿਕਾ ਨਿਭਾ ਰਿਹਾ ਹੈ। ਜਦੋਂ ਕਿ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਨੇ 28 ਸਤੰਬਰ ਨੂੰ ਨੌ ਸ਼ਹਿਰਾ ਪੰਨੂੰਆਂ ਵਿਖੇ ਹੋਈ ਰੈਲੀ ਵਿਚ ਤਕਰੀਰ ਕਰਦੇ ਹੋਏ ਕਿਹਾ ਕਿ ਜਦੋਂ ਹਿੰਦੂਆਂ ਨੇ ਕੋe ਗੈਰ ਇਨਸਾਨੀਂ ਜਾਂ ਗੈਰ ਕਾਨੂੰਨੀਂ ਕੋਈ ਜੁਰਮ ਹੀ ਨਹੀਂ ਕੀਤਾ ਤਾਂ ਫਿਰ ਸਿੱਖ ਬੱਚੇ ਜਾਂ ਸਿੱਖ ਹਿੰਦੂਆਂ ਨੂੰ ਕਿਉਂ ਮਾਰਨਗੇ?29 ਅਗਸਤ 2013 ਨੂੰ ਬਾਦਲ ਦੇ ਖਾਸਮ ਖਾਸ ਜੋ ਆਪਣੇ ਆਪ ਨੂੰ ਬੱਬਰ ਵੀ ਅਖਵਾਉਂਦੇ ਹਨ ਵਿਰਸਾ ਸਿੰਘ ਵਲਟੋਹਾ ਜਿਸ ਨੇ ਭਿਖੀਵਿੰਡ ਵਿਚ ਇਕ ਬੇਸ਼ਕੀਮਤੀ ਜਮੀਨ ਅਤੇ ਮੰਦਰ ਉਤੇ ਕਬਜਾ ਕਰਨ ਹਿੱਤ ਮੰਦਰ ਨੂੰ ਢੁਹਾ ਦਿੱਤਾ ਅਤੇ ਉਸ ਵਿਚ ਸਥਿਤ ਮੂਰਤੀਆਂ ਨੂੰ ਛੱਪੜ ਵਿਚ ਸੁੱਟ ਦਿੱਤਾ ਸੀ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੈਂਬਰ ਭਾਈ ਧਿਆਨ ਸਿੰਘ ਮੰਡ, ਜਸਕਰਨ ਸਿੰਘ ਕਾਹਨ ਸਿੰਘਵਾਲਾ, ਕਰਮ ਸਿੰਘ ਭੋਈਂਆਂ ਅਤੇ ਸਤਨਾਮ ਸਿੰਘ ਮਨਾਵਾਂ ਇਸੇ ਇਲਾਕੇ ਵਿਚ ਹੜਾਂ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਸਨ, ਉਨ੍ਹਾਂ ਨੇ ਭਿੱਖੀਵਿੰਡ ਪਹੁੰਚ ਕੇ ਬਾਦਲ ਦੇ ਗੁੰਡਿਆਂ ਵੱਲੋਂ ਕੀਤੇ ਜਾ ਰਹੇ ਜਬਰ ਜੁਲਮ ਵਿਰੁਧ ਆਵਾਜ ਬੁਲੰਦ ਕਰਨ ਦੇ ਨਾਲ ਨਾਲ ਉਸ ਕੀਤੇ ਜਾ ਰਹੇ ਗੈਰ ਕਾਨੂੰਨੀ ਕਬਜੇ ਨੂੰ ਰੁਕਵਾਇਆ ਅਤੇ ਛੱਪੜ ਵਿਚੋਂ ਮੂਰਤੀਆਂ ਕੱਢ ਕੇ ਹਿੰਦੂ ਮਰਿਆਦਾ ਅਨੁਸਾਰ ਉਨ੍ਹਾਂ ਨੂੰ ਸਾਫ ਕਰਕੇ ਮੂਰਤੀਆਂ ਫਿਰ ਮੰਦਿਰ ਵਿਚ ਸਤਿਕਾਰ ਸਹਿਤ ਸਥਾਪਿਤ ਕਰਵਾਈਆਂ। ਬਹੁਤ ਦੁੱਖ ਅਤੇ ਅਫਸੋਸ ਵਾਲੇ ਅਮਲ ਹਨ ਕਿ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਦੇ ਕਹਿਣ ਤੇ ਪੁਲਿਸ ਨੇ ਕਿਸੇ ਵੀ ਇਸ ਵੱਡੇ ਜੂਰਮ ਦੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ। ਬੀਤੇ ਸਮੇਂ ਦਾ ਸਿੱਖ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਸਿੱਖਾਂ ਨੇ ਕਦੀ ਵੀ ਆਪਣੇ ਸਵੈਮਾਨ, ਅਣਖ ਗੈਰਤ ਦੀ ਲੜਾਈ ਲੜਦੇ ਹੋਏ, ਮੁਸਲਿਮ, ਮੁਗਲਾਂ ਅਤੇ ਇਸਾਈਆਂ ਦੀ ਤਰਾਂ ਵਿਰੋਧੀ ਧਰਮ ਦੇ ਮੰਦਰ, ਮਸਜਿਦ ਜਾਂ ਕਿਸੇ ਗਿਰਜਾਘਰ ਨੂੰ ਕਦੀ ਕੋਈ ਰਤੀ ਭਰ ਵੀ ਨੁਕਸਾਨ ਨਹੀ ਪਹੁੰਚਾਇਆ। ਜੇਕਰ ਪਾਰਟੀ ਦੇ ਉਪਰੋਕਤ ਸੀਨੀਅਰ ਮੈਂਬਰ ਸੰਬੰਧਤ ਮੰਦਿਰ ਵਾਲੇ ਅਸਥਾਨ ਤੇ ਪਹੁੰਚ ਕੇ ਉਸ ਹੋਣ ਜਾ ਰਹੇ ਵੱਡੇ ਜੁਰਮ ਨੂੰ ਰੋਕਣ ਦੀ ਜਿੰਮੇਵਾਰੀ ਨਾਂ ਨਿਭਾਉਂਦੇ ਤਾਂ ਵਿਰਸਾ ਸਿੰਘ ਵਲਟੋਹਾ ਅਤੇ ਬਾਦਲ ਦੀ ਚੰਡਾਲ ਚੌਂਕੜੀ ਅਧੀਨ ਸਿੱਖੀ ਪਹਿਰਾਵੇ ਵਿਚ ਕੰਮ ਕਰ ਰਹੇ ਇਨ੍ਹਾਂ ਗੁੰਡਿਆਂ ਨੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਉੱਤੇ ਵੱਡੀ ਬਦਨਾਮੀਂ ਦੇ ਦੇਣੀ ਸੀ। ਇਥੇ ਇਹ ਵੀ ਵਰਣਨ ਕਰਨਾਂ ਜਰੂਰੀ ਹੈ ਕਿ ਵਿਰਸਾ ਸਿੰਘ ਵਲਟੋਹਾ ਜਿਸ ਨੇ ਉਪਰੋਕਤ ਮੰਦਿਰ ਦੀ ਬਹੁਤ ਮਹਿੰਗੀ ਜਮੀਨ 'ਤੇ ਕਬਜਾ ਕਰਨਾਂ ਸੀ, ਇਹ ਵਲਟੋਹਾ ਇਕ ਸਾਧਾਰਨ ਸਿੱਖ ਹੈ ਜੋ ਅੱਜ ਗਲਤ ਢੰਗਾਂ ਦੇ ਸਹਾਰੇ ਅਰਬਾਂਪਤੀ ਬਣਿਆ ਹੋਇਆ ਹੈ ਅਤੇ ਕਈ ਮਹਿੰਗੀਆਂ ਵੱਡੀਆਂ ਜਮੀਨਾਂ ਇਸ ਨੇ ਆਪਣੇ ਸਹੁਰੇ ਦੇ ਨਾਮ ਕਰਵਾਈਆਂ ਹੋਈਆਂ ਹਨ, ਪਰ ਅਜੇ ਤੱਕ ਨਾਂ ਤਾਂ ਵਲਟੋਹੇ ਵਰਗਿਆਂ ਦੀ ਅਤੇ ਨਾਂ ਹੀ ਬਾਦਲ ਪਰਿਵਾਰ ਦੀ ਚੰਡਾਲ ਚੌਂਕੜੀ ਦੀ ਅਜੇ ਭੁੱਖ ਪੂਰੀ ਨਹੀਂ ਹੋਈ। ਮ੍ਰਿਗ ਤ੍ਰਿਸ਼ਨਾਂ ਦੀ ਤਰਾਂ ਇਹ ਲੋਕ ਗਲਤ ਢੰਗਾਂ ਰਾਹੀਂ ਜਮੀਨਾਂ-ਜਾਇਦਾਦਾਂ ਅਤੇ ਧੰਨਦੌਲਤਾਂ ਦੇ ਭੰਡਾਰ ਇਕੱਤਰ ਕਰਨ ਤੇ ਲੱਗੇ ਹੋਏ ਹਨ। ਉਪਰੋਕਤ ਪੀੜਿਤ ਬੀਬੀਆਂ ਪਾਰਟੀ ਦੇ ਕਾਨੂੰਨੀ ਸਲਾਹਕਾਰ ਹਰਦੇਵ ਸਿੰਘ ਰਾਇ ਐਡਵੋਕੇਟ ਅਤੇ ਸੁਖਜਿੰਦਰ ਸਿੰਘ ਕਾਜਮਪੁਰ ਮੈਂਬਰ ਕਾਰਜਕਾਰਨੀ ਦੀ ਅਗਵਾਈ ਵਿਚ ਆਪਣੇ ਬੱਚਿਆਂ ਦੀ ਸਾਰ ਲੈਣ ਲਈ ਅਤੇ ਅਗਲੇਰੀ ਕੂਨੂੰਨੀਂ ਚਾਰਜੋਈ ਕਰਨ ਲਈ ਨਾਭਾ ਜੇਲ੍ਹ ਨੂੰ ਰਵਾਨਾਂ ਹੋਏ।
No comments:
Post a Comment