jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 9 October 2013

ਜੰਮੂ-ਕਸ਼ਮੀਰ ਪੁਲਸ ਵਲੋਂ ਜਲੰਧਰ ਤੋਂ 3 ਨੌਜਵਾਨਾਂ ਨੂੰ ਚੁੱਕਿਆ

www.sabblok.blogspot.com

ਜਲੰਧਰ ਦੇ ਸੇਖੋਂ ਗ੍ਰੈਂਡ ਹੋਟਲ ‘ਚ ਛਾਪੇਮਾਰੀ

 08JASPREET2880 
ਜਲੰਧਰ – ਨਾਮਦੇਵ ਚੌਕ ਨੇੜੇ ਸਥਿਤ ਸੇਖੋਂ ਗ੍ਰੈਂਡ ਹੋਟਲ ਵਿਚ ਅੱਜ ਸਵੇਰੇ ਜੰਮੂ-ਕਸ਼ਮੀਰ ਦੀ ਪੁਲਸ ਨੇ ਛਾਪੇਮਾਰੀ ਕਰਕੇ ਹੋਟਲ ਵਿਚ ਠਹਿਰੇ 3 ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ, ਜਿਸ ਮਗਰੋਂ ਜੰਮੂ-ਕਸ਼ਮੀਰ ਪੁਲਸ ਤਿੰਨਾਂ ਨੌਜਵਾਨਾਂ ਨੂੰ ਇਨੋਵਾ ਗੱਡੀ ਵਿਚ ਪਾ ਕੇ ਲੋਕਲ ਪੁਲਸ ਨੂੰ ਸੂਚਿਤ ਕਿਤੇ ਬਿਨਾਂ ਆਪਣੇ ਨਾਲ ਲੈ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਡੀ. ਸੀ. ਪੀ. ਸਿਟੀ-1 ਨਰੇਸ਼ ਡੋਗਰਾ, ਥਾਣਾ ਬਾਰਾਂਦਰੀ ਦੇ ਮੁਖੀ ਸੁਭਾਸ਼ ਚੰਦਰ ਪੁਲਸ ਫੋਰਸ ਸਮੇਤ ਹੋਟਲ ਸੇਖੋਂ ਗ੍ਰੈਂਡ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਘਟਨਾ ਦੀ ਸਾਰੀ ਵੀਡੀਓ ਫੁਟੇਜ ਹੋਟਲ ਦੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ, ਜਿਸ ਮਗਰੋਂ ਪੁਲਸ ਨੇ ਵੀਡੀਓ ਫੁਟੇਜ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਜੰਮੂ-ਕਸ਼ਮੀਰ ਪੁਲਸ ਵਲੋਂ ਜਲੰਧਰ ਵਿਚ ਛਾਪੇਮਾਰੀ ਕਰਕੇ 3 ਨੌਜਵਾਨਾਂ ਨੂੰ ਚੁੱਕੇ ਜਾਣ ਦੇ ਮਾਮਲੇ ਵਿਚ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਣ ਲੱਗੀਆਂ ਹਨ। ਏ. ਡੀ. ਸੀ. ਪੀ. ਸਿਟੀ-1 ਨਰੇਸ਼ ਡੋਗਰਾ ਨੇ ਦੱਸਿਆ ਕਿ ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਬੀਤੀ ਰਾਤ ਕਰੀਬ ਸਾਢੇ 12 ਵਜੇ ਹੋਟਲ ਵਿਚ 3 ਨੌਜਵਾਨ ਕਮਰਾ ਲੈਣ ਲਈ ਆਏ, ਜਿਨ੍ਹਾਂ ਨੇ ਹੋਟਲ ਵਿਚ ਥ੍ਰੀ ਬੈੱਡ ਰੂਮ ਕਮਰਾ ਬੁੱਕ ਕਰਵਾਇਆ। ਇਸ ਲਈ ਬਟਾਲਾ ਨਿਵਾਸੀ ਪੰਕਜ ਨਾਮਕ ਨੌਜਵਾਨ ਨੇ ਹੋਟਲ ਦੀ ਰਿਸੈਪਸ਼ਨ ‘ਤੇ ਆਪਣਾ ਆਈ. ਡੀ. ਪਰੂਫ ਜਮ੍ਹਾ ਕਰਵਾਇਆ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਕਰੀਬ 8 ਵਜੇ ਜੰਮੂ-ਕਸ਼ਮੀਰ ਦੀ ਪੁਲਸ ਦੇ ਕਰੀਬ 8-10 ਕਰਮਚਾਰੀਆਂ ਨੇ ਆਪਣੇ 2 ਅਧਿਕਾਰੀਆਂ ਦੀ ਸੁਪਰਵਿਜ਼ਨ ਵਿਚ ਹੋਟਲ ਵਿਚ ਛਾਪੇਮਾਰੀ ਕਰਕੇ ਪੰਕਜ ਨਾਮਕ ਨੌਜਵਾਨ ਸਬੰਧੀ ਪੁੱਛਿਆ, ਜਿਸ ਮਗਰੋਂ ਜੰਮੂ-ਕਸ਼ਮੀਰ ਪੁਲਸ ਹੋਟਲ ਦੇ ਸਟਾਫ ਨਾਲ ਉਕਤ ਨੌਜਵਾਨਾਂ ਦੇ ਕਮਰੇ ਵਿਚ ਗਈ ਅਤੇ ਹੋਟਲ ਵਿਚ ਰੁੱਕੇ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਹੇਠਾਂ ਲੈ ਆਈ। ਨੌਜਵਾਨਾਂ ਨੇ ਹੋਟਲ ਦਾ ਬਿੱਲ ਅਦਾ ਕੀਤਾ ਅਤੇ ਜੰਮੂ-ਕਸ਼ਮੀਰ ਪੁਲਸ ਕਾਹਲੀ-ਕਾਹਲੀ ਵਿਚ ਤਿੰਨਾਂ ਨੌਜਵਾਨਾਂ ਨੂੰ ਇਨੋਵਾ ਗੱਡੀ ਵਿਚ ਬਿਠਾ ਕੇ ਆਪਣੇ ਨਾਲ ਲੈ ਗਈ। ਏ. ਡੀ. ਸੀ. ਪੀ. ਨਰੇਸ਼ ਡੋਗਰਾ ਨੇ ਦੱਸਿਆ ਕਿ ਇਸ ਮਗਰੋਂ ਜਲੰਧਰ ਪੁਲਸ ਨੇ ਪੰਕਜ ਦੇ ਆਈ. ਡੀ. ਪਰੂਫ ਦੇ ਜ਼ਰੀਏ ਬਟਾਲਾ ਪੁਲਸ ਨਾਲ ਸੰਪਰਕ ਕੀਤਾ ਅਤੇ ਪੰਕਜ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੰਕਜ ਦੇ 2 ਦੋਸਤ ਨਿਸ਼ੂ ਤੇ ਰਸਿਸ਼ ਨਿਵਾਸੀ ਰਾਜੌਰੀ (ਜੰਮੂ-ਕਸ਼ਮੀਰ) ਤੋਂ ਆਏ ਸਨ। ਉਹ ਦੁਸਹਿਰੇ ਦੇ ਤਿਉਹਾਰ ਦੇ ਨੇੜੇ ਆਉਂਦਿਆਂ ਹੀ ਬਟਾਲਾ ਤੋਂ ਕਾਰ ਵਿਚ ਲੁਧਿਆਣਾ ਤੋਂ ਰਾਮਲੀਲਾ ਲਈ ਡਰੈੱਸਾਂ ਲੈਣ ਗਏ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਵਿਚ ਪੁਲਸ ਨੂੰ ਪਤਾ ਲੱਗਾ ਹੈ ਕਿ ਤਿੰਨੇ ਨੌਜਵਾਨ ਐੱਸ ਐਕਸ ਗੱਡੀ ਵਿਚ ਸਵਾਰ ਹੋ ਕੇ ਆਏ ਸਨ, ਜਦੋਂਕਿ ਉਕਤ ਗੱਡੀ ਹੋਟਲ ਦੇ ਬਾਹਰ ਹੀ ਖੜ੍ਹੀ ਸੀ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ, ਜਿਸ ਵਿਚੋਂ ਇਕ ਹੋਰ ਨੌਜਵਾਨ ਦਾ ਆਈ. ਡੀ. ਪਰੂਫ ਪੁਲਸ ਨੂੰ ਬਰਾਮਦ ਹੋਇਆ, ਜਿਸ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ। ਜਿਸ ਮਗਰੋਂ ਪੁਲਸ ਨੇ ਉਕਤ ਨੌਜਵਾਨ ਨਾਲ ਸੰਪਰਕ ਕੀਤਾ, ਜਿਥੋਂ ਲੋਕਲ ਪੁਲਸ ਨੂੰ ਜਾਣਕਾਰੀ ਮਿਲੀ ਕਿ ਉਕਤ ਨੌਜਵਾਨਾਂ ਦਾ ਕੁਝ ਦਿਨ ਪਹਿਲਾਂ ਰਾਜੌਰੀ ਦੇ ਕੁਝ ਲੋਕਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਉਸੇ ਮਾਮਲੇ ਵਿਚ ਪੁਲਸ ਉਨ੍ਹਾਂ ਨੂੰ ਚੁੱਕਣ ਲਈ ਆਈ ਸੀ। ਉਨ੍ਹਾਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਸ ਕੋਲ ਤਿੰਨਾਂ ਨੌਜਵਾਨਾਂ ਦੇ ਹੋਟਲ ਵਿਚ ਠਹਿਰੇ ਹੋਣ ਦੀ ਸੂਚਨਾ ਸੀ। ਏ. ਡੀ. ਸੀ. ਪੀ. ਨਰੇਸ਼ ਡੋਗਰਾ ਨੇ ਦੱਸਿਆ ਕਿ ਫਿਰ ਵੀ ਮਾਮਲੇ ਦੀ ਜਾਂਚ ਜਾਰੀ ਹੈ।
ਪੁਲਸ ਕਮਿਸ਼ਨਰ ਵੀ ਲੈਂਦੇ ਰਹੇ
ਪਲ-ਪਲ ਦੀ ਜਾਣਕਾਰੀ
ਲੋਕਲ ਪੁਲਸ ਨੂੰ ਬਿਨਾਂ ਸੂਚਨਾ ਦਿੱਤੇ ਜੰਮੂ-ਕਸ਼ਮੀਰ ਪੁਲਸ ਦੀ ਜਲੰਧਰ ਵਿਚ ਛਾਪੇਮਾਰੀ ਦੌਰਾਨ 3 ਨੌਜਵਾਨਾਂ ਨੂੰ ਇਨੋਵਾ ਗੱਡੀ ਵਿਚ ਆਪਣੇ ਨਾਲ ਲੈ ਕੇ ਜਾਣ ਦੇ ਮਾਮਲੇ ਵਿਚ ਪੁਲਸ ਕਮਿਸ਼ਨਰ ਰਾਮ ਸਿੰਘ ਵੀ ਪੁਲਸ ਅਧਿਕਾਰੀਆਂ ਤੋਂ ਪਲ-ਪਲ ਦੀ ਸੂਚਨਾ ਫੋਨ ‘ਤੇ ਲੈਂਦੇ ਰਹੇ, ਹਾਲਾਂਕਿ ਹੋਟਲ ਤੋਂ ਤਿੰਨਾਂ ਨੌਜਵਾਨਾਂ ਦੇ ਫੜੇ ਜਾਣ ਮਗਰੋਂ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਫੈਲਦੀਆਂ ਰਹੀਆਂ, ਜਿਸ ਗੱਲ ਨੂੰ ਲੈ ਕੇ ਪੁਲਸ ਕਮਿਸ਼ਨਰ ਨੇ ਤੁਰੰਤ ਪੁਲਸ ਅਧਿਕਾਰੀਆਂ ਨੂੰ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ।
ਰਾਜੌਰੀ ਪੁਲਸ ਨਾਲ ਸੰਪਰਕ ਕਰਕੇ ਲਿਆ ਸੁਖ ਦਾ ਸਾਹ
ਘਟਨਾ ਦੇ ਤੁਰੰਤ ਮਗਰੋਂ ਪੁਲਸ ਵੀ ਮਾਮਲੇ ਦੀ ਜਾਣਕਾਰੀ ਹਾਸਲ ਕਰਨ ਲਈ ਲੱਗ ਗਈ ਪਰ ਕਾਫੀ ਸਮੇਂ ਤਕ ਪੁਲਸ ਹੋਟਲ ਦੇ ਸਟਾਫ ਕੋਲੋਂ ਤਿੰਨਾਂ ਨੌਜਵਾਨਾਂ ਅਤੇ ਜੰਮੂ-ਕਸ਼ਮੀਰ ਦੀ ਪੁਲਸ ਸਬੰਧੀ ਜਾਣਕਾਰੀ ਹਾਸਲ ਕਰਦੀ ਰਹੀ ਪਰ ਉਸ ਦੇ ਹੱਥ ਕੋਈ ਜਾਣਕਾਰੀ ਨਾ ਲੱਗੀ, ਜਿਸ ਮਗਰੋਂ ਜਲੰਧਰ ਪੁਲਸ ਨੇ ਰਾਜੌਰੀ ਪੁਲਸ ਨਾਲ ਸੰਪਰਕ ਕੀਤਾ ਅਤੇ ਮਾਮਲਾ ਕਿਸੇ ਵਿਵਾਦ ਦਾ ਨਿਕਲਿਆ, ਜਿਸ ਮਗਰੋਂ ਜ਼ਿਲਾ ਪੁਲਸ ਨੇ ਵੀ ਸੁੱਖ ਦਾ ਸਾਹ ਲਿਆ।
ਹੋਟਲ ਦੇ ਮੈਨੇਜਰ ਨੂੰ ਪਾਈ ਝਾੜ
ਏ. ਡੀ. ਸੀ. ਪੀ. ਨਰੇਸ਼ ਡੋਗਰਾ ਨੇ ਹੋਟਲ ਦੇ ਮੈਨੇਜਰ ਨੂੰ ਵੀ ਝਾੜ ਲਗਾਈ। ਪੁਲਸ ਜਾਂਚ ਵਿਚ ਪਤਾ ਲੱਗਾ ਕਿ ਹੋਟਲ ਦੇ ਮੈਨੇਜਰ ਨੇ ਕੇਵਲ ਇਕ ਹੀ ਨੌਜਵਾਨ ਦਾ ਆਈ. ਡੀ. ਪਰੂਫ ਲਿਆ ਸੀ, ਜਿਸ ਦੀ ਫੋਟੋ ਕਾਪੀ ਵੀ ਪੂਰੀ ਤਰ੍ਹਾਂ  ਸਾਫ ਨਹੀਂ ਸੀ ਅਤੇ ਨਾ ਹੀ ਹੋਟਲ ਦੇ ਮੈਨੇਜਰ ਨੇ ਰਾਜੌਰੀ ਪੁਲਸ ਦੇ ਕਿਸੇ ਅਧਿਕਾਰੀ ਦਾ ਕੋਈ ਨੰਬਰ ਲਿਆ ਸੀ ਅਤੇ ਨਾ ਹੀ ਹੋਟਲ ਤੋਂ ਤਿੰਨਾਂ ਨੌਜਵਾਨਾਂ ਨੂੰ ਲਿਜਾਣ ਤੋਂ ਪਹਿਲਾਂ ਲੋਕਲ ਪੁਲਸ ਨੂੰ ਸੂਚਨਾ ਦਿੱਤੀ ਸੀ। ਏ. ਡੀ. ਸੀ. ਪੀ. ਨੇ ਹੋਟਲ ਮੈਨੇਜਰ ਨੂੰ ਫਿਟਕਾਰ ਲਗਾਈ ਕਿ ਮੈਨੇਜਰ ਦੀ ਲਾਪ੍ਰਵਾਹੀ ਕਾਰਨ ਪੁਲਸ ਨੂੰ ਪ੍ਰੇਸ਼ਾਨੀ ਝੱਲਣੀ ਪਈ।
ਹੋਟਲ ਕਰਮਚਾਰੀਆਂ ਨੂੰ ਦਿੱਤੇ ਹੁਕਮ
ਇਸ ਘਟਨਾ ਮਗਰੋਂ ਏ. ਡੀ. ਸੀ. ਪੀ. ਸਿਟੀ-1 ਨਰੇਸ਼ ਡੋਗਰਾ ਨੇ ਸ਼ਹਿਰ ਦੇ ਹੋਟਲ ਕਰਮਚਾਰੀਆਂ ਨੂੰ ਹੋਟਲ ਵਿਚ ਰੁਕਣ ਵਾਲੇ ਸਾਰੇ ਮਹਿਮਾਨਾਂ ਦੇ ਆਈ. ਡੀ. ਪਰੂਫ ਅਤੇ ਉਨ੍ਹਾਂ ਦੇ ਲੈਂਡਲਾਈਨ ਅਤੇ ਮੋਬਾਈਲ ਨੰਬਰ ਨੋਟ ਕਰਨ ਦੇ ਹੁਕਮ ਦਿੱਤੇ, ਜਿਸ ਨਾਲ ਹੀ ਉਨ੍ਹਾਂ ਨੇ ਹੋਟਲ ਕਰਮਚਾਰੀਆਂ ਨੂੰ ਹੋਟਲ ਵਿਚ ਰੁਕਣ ਵਾਲੇ ਮਹਿਮਾਨਾਂ ਵਲੋਂ ਦਿੱਤੇ ਗਏ ਮੋਬਾਈਲ ਨੰਬਰ ਨੂੰ ਆਪਣੇ ਮੋਬਾਈਲ ਨੰਬਰ ਤੋਂ ਘੰਟੀ ਮਾਰ ਕੇ ਕਰਾਸ ਚੈੱਕ ਕਰਨ ਦੇ ਹੁਕਮ ਦਿੱਤੇ ਤਾਂ ਜੋ ਪਤਾ ਲੱਗ ਸਕੇ ਕਿ ਹੋਟਲ ਵਿਚ ਠਹਿਰਨ ਵਾਲੇ ਗੈਸਟ ਨੇ ਕਮਰਾ ਲੈਣ ਤੋਂ ਪਹਿਲਾਂ ਆਪਣਾ ਮੋਬਾਈਲ ਨੰਬਰ ਸਹੀ ਲਿਖਵਾਇਆ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਹੋਟਲ ਕਰਮਚਾਰੀ ਦੀ ਕਿਸੇ ਮਾਮਲੇ ਵਿਚ ਲਾਪ੍ਰਵਾਹੀ ਸਾਹਮਣੇ ਆਈ ਤਾਂ ਪੁਲਸ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇਗੀ।

No comments: