www.sabblok.blogspot.com
ਨਵੀਂ ਦਿੱਲੀ, 4 ਅਕਤੂਬਰ : ਮੁੱਖ ਚੋਣ ਕਮਿਸ਼ਨਰ ਵੀ. ਐਸ. ਸੰਪਥ ਵਲੋਂ ਅੱਜ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਮਿਜ਼ੋਰਮ ਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿਤਾ ਗਿਆ ਹੈ। ਚੋਣ ਕਮਿਸ਼ਨ ਵਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਛੱਤੀਸਗੜ੍ਹ ਚ 11 ਤੇ 19 ਨਵੰਬਰ, ਮੱਧ ਪ੍ਰਦੇਸ਼ ਚ 25 ਨਵੰਬਰ, ਰਾਜਸਥਾਨ ਚ 1 ਦਸੰਬਰ ਤੇ ਦਿੱਲੀ ਤੇ ਮਿਜ਼ੋਰਮ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ 4 ਦਸੰਬਰ ਨੂੰ ਪੈਣਗੀਆਂ। ਇਨ੍ਹਾਂ ਸਾਰੇ ਰਾਜਾਂ ਦੀਆਂ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।
ਚੋਣ ਕਮਿਸ਼ਨਰ ਵਲੋਂ ਵੋਟਾਂ ਦੇ ਐਲਾਨ ਨਾਲ ਹੀ ਤੁਰੰਤ ਪ੍ਰਭਾਵ ਤੋਂ ਇਨ੍ਹਾਂ 5 ਰਾਜਾਂ ਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਇਨ੍ਹਾਂ ਪੰਜ ਸੂਬਿਆਂ ਵਿਚ ਕੁਲ 11 ਕਰੋੜ ਮਤਦਾਤਾ ਹਨ ਅਤੇ 630 ਵਿਧਾਨ ਸਭਾ ਸੀਟਾਂ ਹਨ। ਚੋਣਾਂ ਲਈ ਇਕ ਲੱਖ 30 ਹਜ਼ਾਰ ਪੋਲਿੰਗ ਬੂਥ ਬਣਾਏ ਜਾਣਗੇ। ਛੱਤੀਸਗੜ੍ਹ ਵਿਚ ਦੋ ਗੇੜਾਂ ਵਿਚ ਵੋਟਾਂ ਪੈਣਗੀਆਂ।
ਇਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਇਹ ਚੋਣਾਂ ਅਗਲੇ ਵਰੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਸਵੀਰ ਕੁਝ ਹੱਦ ਤਕ ਸਾਫ ਕਰ ਸਕਦੀਆਂ ਹਨ।

No comments:
Post a Comment