www.sabblok.blogspot.com
ਗਗਨਦੀਪ ਸੋਹਲ
ਚੰਡੀਗੜ੍ਹ, 4 ਅਕਤੂਬਰ : ਪੰਜਾਬ ਦੇ 263 ਐਸੋਸੀਏਟ ਸਕੂਲ ਅਗਲੇ ਵਿਦਿਅਕ ਵਰ੍ਹੇ ਤੋਂ ਬੰਦ ਹੋ ਜਾਣਗੇ। ਇਨ੍ਹਾਂ ਸਕੂਲਾਂ ਨੂੰ ਜ਼ਰੂਰੀ ਸ਼ਰਤਾਂ ਪੂਰੀਆਂ ਨਾ ਹੋਣ ਕਾਰਨ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਕੂਲ ਚਲਾਉਣ ਲਈ ਘਟੋ ਘਟ 500 ਵਰਗ ਗਜ ਦਾ ਕੈਂਪਸ ਹੋਣਾ ਜ਼ਰੂਰੀ ਹੈ ਤੇ ਕੁਝ ਹੋਰ ਵੀ ਨਿਯਮ ਹਨ, ਜਿਨ੍ਹਾਂ ਨੂੰ ਇਹ ਸਕੂਲ ਪੂਰਾ ਕਰਨ ਚ ਅਸਫਲ ਸਿਧ ਹੋਏ ਹਨ। ਬਾਬੂਸ਼ਾਹੀ ਦੇ ਸੂਤਰਾਂ ਅਨੁਸਾਰ ਇਨ੍ਹਾਂ ਸਕੂਲਾਂ ਨੂੰ ਬੰਦ ਕਰਨ ਦੀ ਸਿਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਪ੍ਰਵਾਨਗੀ ਦੇ ਦਿਤੀ ਹੈ ਤੇ ਉਨ੍ਹਾਂ ਵਲੋਂ ਇਸ ਸਬੰਧੀ ਬਕਾਇਦਾ ਹੁਕਮ ਵੀ ਜਾਰੀ ਕਰ ਦਿਤੇ ਗਏ ਹਨ। ਇਨ੍ਹਾਂ ਸਕੂਲਾਂ ਦੇ ਬੰਦ ਹੋਣ ਨਾਲ ਇਨ੍ਹਾਂ ਸਕੂਲਾਂ ਦੇ ਸੈਂਕੜੇ ਅਧਿਆਪਕਾਂ ਦਾ ਭਵਿਖ ਗਰਦਿਸ਼ ਵਿਚ ਚਲਾ ਜਾਵੇਗਾ ਜਦਕਿ ਜਿਥੇ ਤਕ ਵਿਦਿਆਰਥੀਆਂ ਦਾ ਸਬੰਧ ਹੈ, ਉਨ੍ਹਾਂ ਨੂੰ ਨੇੜਲੇ ਸਰਕਾਰੀ ਸਕੂਲਾਂ ਚ ਸ਼ੁਮਾਰ ਕਰਨ ਦਾ ਫੈਸਲਾ ਕੀਤਾ ਗਿਆ ਹੈ।

No comments:
Post a Comment