www.sabblok.blogspot.com
ਨਵੀਂ ਦਿੱਲੀ, 13 ਅਕਤੂਬਰ (ਏਜੰਸੀ)- ਕਾਂਗਰਸ ਪ੍ਰਮੱਖ ਸੋਨੀਆ ਗਾਂਧੀ ਨੇ ਕਿਹਾ ਕਿ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਦੇ ਤੁਫਾਨ ਦੇ ਘੇਰੇ 'ਚ ਆਉਣ ਕਾਰਨ ਰਾਜ ਸਰਕਾਰਾਂ ਅਤੇ ਉਨ੍ਹਾਂ ਦੀ ਪਾਰਟੀ ਹਰ ਸੰਭਵ ਮਦਦ ਕਰੇਗੀ। ਸੋਨੀਆ ਗਾਂਧੀ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਨਾਲ ਲਗਾਤਾਰ ਸੰਪਰਕ 'ਚ ਹੈ ਅਤੇ ਦੋਵੇਂ ਰਾਜਾਂ 'ਚ ਸਥਿਤੀ ਦਾ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਹੈ। ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਸੋਨੀਆ ਗਾਂਧੀ ਨੇ ਕਿਹਾ ਕਿ ਇਸ ਵੱਡੇ ਕੁਦਰਤੀ ਸੰਕਟ ਦੇ ਵਕਤ ਉਨ੍ਹਾਂ ਦੀ ਅਤੇ ਪੂਰੇ ਕਾਂਗਰਸ ਪਾਰਟੀ ਦੀ ਹਮਦਰਦੀ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਨੇ ਲੋਕਾਂ ਦੇ ਨਾਲ ਹੈ।
No comments:
Post a Comment