jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 12 October 2013

ਸੂਰਤ ਪੁਲਸ ਨੇ ਨਾਰਾਇਣ ਸਾਈਂ ਦੇ ਮਦਦਗਾਰ ਨੂੰ ਦਬੋਚਿਆ

www.sabblok.blogspot.com
Police arrested the Narayan sai suporter
ਸੂਰਤ ਪੁਲਸ ਨੇ ਨਾਰਾਇਣ ਸਾਈਂ ਦੇ ਮਦਦਗਾਰ ਨੂੰ ਦਬੋਚਿਆ
ਸੂਰਤ : ਬਲਾਤਕਾਰ ਦਾ ਦੋਸ਼ ਲੱਗਣ ਪਿੱਛੋਂ ਪਿਛਲੇ ਇਕ ਹਫ਼ਤੇ ਤੋਂ ਫਰਾਰ ਨਾਰਾਇਣ ਸਾਈਂ ਭਾਵੇਂ ਕਾਨੂੰਨੀ ਸ਼ਿਕੰਜੇ ਤੋਂ ਬਾਹਰ ਹਨ ਪਰ ਸੂਰਤ ਪੁਲਸ ਨੇ ਸਿਟੀਲਾਈਟ ਇਲਾਕੇ 'ਚ ਰਹਿਣ ਵਾਲੇ ਉਸ ਦੇ ਮਦਦਗਾਰ ਤੇ ਪੈਰੋਕਾਰ ਮੋਹਿਤ ਭੋਜਵਾਨੀ ਨੂੰ ਫੜ ਲਿਆ ਹੈ। ਜੈਪੁਰ ਦਾ ਮੂਲ ਨਿਵਾਸੀ ਮੋਹਿਤ ਹੀ ਸਾਈਂ ਅਤੇ ਅਦਾਲਤ 'ਚ ਜ਼ਮਾਨਤ ਅਰਜ਼ੀ ਪੇਸ਼ ਕਰਨ ਵਾਲੇ ਵਕੀਲ ਦਰਮਿਆਨ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਸੀ। ਮੋਹਿਤ ਨੂੰ ਸ਼ਨਿਚਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 14 ਦਿਨਾਂ ਦੀ ਰਿਮਾਂਡ 'ਤੇ ਭੇਜ ਦਿੱਤਾ ਗਿਆ। ਸੂਰਤ ਪੁਲਸ ਦੇ ਵਕੀਲ ਨਯਨ ਸੁਖਡਵਾਲਾ ਨੇ ਅਦਾਲਤ ਨੂੰ ਦੱਸਿਆ ਕਿ 6 ਅਕਤੂਬਰ ਨੂੰ ਬਲਾਤਕਾਰ ਦਾ ਕੇਸ ਦਰਜ ਹੋਣ ਤੋਂ ਇਕ ਦਿਨ ਪਹਿਲਾਂ ਤਕ ਨਾਰਾਇਣ ਤੇ ਮੋਹਿਤ ਦੀ ਲੋਕੇਸ਼ਨ ਜੈਪੁਰ 'ਚ ਸੀ। ਰਿਪੋਰਟ ਦਰਜ ਹੋਣ ਤੋਂ ਬਾਅਦ ਸਾਈਂ ਦਾ ਫੋਨ ਬੰਦ ਹੋ ਗਿਆ। ਸੁਖਡਵਾਲਾ ਨੇ ਕਿਹਾ, ਆਸਾਰਾਮ ਅਤੇ ਨਾਰਾਇਣ ਸਾਈਂ 'ਤੇ ਕੇਸ ਦਰਜ ਹੋਣ ਤੋਂ ਬਾਅਦ ਮੋਹਿਤ ਨੇ ਮੋਬਾਈਲ ਰਾਹੀਂ ਅਜਿਹਾ ਜੋਸ਼ ਜਗਾ ਦਿਓ ਅਤੇ ਪੂਰੇ ਦੇਸ਼ 'ਚ ਅੱਗ ਲਗਾ ਦਿਓ ਦਾ ਸੁਨੇਹਾ ਭੇਜ ਕੇ ਲੋਕਾਂ ਨੂੰ ਭੜਕਾਉਣ ਦੀ ਵੀ ਕੋਸ਼ਿਸ਼ ਕੀਤੀ।
ਵਣਜਾਰਾ ਰੱਖਦਾ ਸੀ ਆਸਾਰਾਮ ਦੇ ਸਾਰੇ ਧੰਦਿਆਂ ਦਾ ਲੇਖਾ-ਜੋਖਾ
ਅਹਿਮਦਾਬਾਦ : ਆਸਾਰਾਮ ਬਾਪੂ ਦੇ ਸਾਬਕਾ ਰਾਜ਼ਦਾਰ ਵੈਧਰਾਜ ਅੰਮਿ੍ਰਤ ਭਾਈ ਪ੍ਰਜਾਪਤੀ ਨੇ ਸ਼ਨਿਚਰਵਾਰ ਨੂੰ ਨਵਾਂ ਖੁਲਾਸਾ ਕੀਤਾ। ਪ੍ਰਜਾਪਤੀ ਨੇ ਸੋਹਰਾਬੂਦੀਨ ਫਰਜ਼ੀ ਮੁਕਾਬਲੇ ਦੇ ਦੋਸ਼ 'ਚ ਸਾਬਰਮਤੀ ਜੇਲ੍ਹ 'ਚ ਬੰਦ ਸਾਬਕਾ ਆਈਪੀਐਸ ਡੀਜੀ ਵਣਜਾਰਾ ਨੂੰ ਆਸਾਰਾਮ ਦਾ ਖਾਸ ਚੇਲਾ ਦੱਸਿਆ। ਨਾਲ ਹੀ ਦਾਅਵਾ ਕੀਤਾ ਕਿ ਵਣਜਾਰਾ ਹੀ ਆਸਾਰਾਮ ਦਾ ਸਾਰੇ ਧੰਦਿਆਂ ਦਾ ਲੇਖਾ-ਜੋਖਾ ਰੱਖਦਾ ਸੀ। ਅੰਮਿ੍ਰਤ ਭਾਈ ਪ੍ਰਜਾਪਤੀ ਨੇ ਸ਼ਨਿਚਰਵਾਰ ਨੂੰ ਅਹਿਮਦਾਬਾਦ ਦੇ ਅੌਢਵ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ, ਸਾਬਕਾ ਡੀਆਈਜੀ ਡੀਜੀ ਵਣਜਾਰਾ ਆਸਾਰਾਮ ਦੇ ਧਨ, ਜ਼ਮੀਨ ਅਤੇ ਜੁਰਮ ਦੇ ਧੰਦਿਆਂ ਨੂੰ ਸੰਭਾਲਦਾ ਸੀ।

No comments: