jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 October 2013

ਪਰਨੀਤ ਕੌਰ ਤੇ ਬਿੱਟੂ ਦੇ ਖਿਲਾਫ ਆਪਣਾ ਉਮੀਦਵਾਰ ਉਤਾਰੇਗਾ ਰਾਜੋਆਣਾ

www.sabblok.blogspot.com

ਪਰਨੀਤ ਕੌਰ ਤੇ ਬਿੱਟੂ ਦੇ ਖਿਲਾਫ ਆਪਣਾ ਉਮੀਦਵਾਰ ਉਤਾਰੇਗਾ ਰਾਜੋਆਣਾ 

ਪਟਿਆਲਾ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਮੌਤ ਦੀ ਸਜ਼ਾ ਹਾਸਲ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹ ਪਟਿਆਲਾ ਦੇ ਰਾਜ ਪਰਿਵਾਰ ਦੇ ਮੈਂਬਰਾਂ ਦੇ ਖਿਲਾਫ ਆਪਣਾ ਉਮੀਦਵਾਰ ਉਤਾਰੇਗਾ। ਕੇਂਦਰੀ ਜੇਲ ਤੋਂ ਲਿਖੇ ਆਪਣੇ ਪੱਤਰ ‘ਚ ਰਾਜੋਆਣਾ ਨੇ ਕਿਹਾ ਕਿ ਉਹ ਪਟਿਆਲਾ ਜਾਂ ਆਨੰਦਪੁਰ ਸਾਹਿਬ ਤੋਂ ਆਪਣਾ ਉਮੀਦਵਾਰ ਖੜ੍ਹਾ ਕਰੇਗਾ। ਉਸ ਦੀ ਚਿੱਠੀ ਉਸ ਦੀ ਭੈਣ ਨੇ ਮੀਡੀਆ ਨੂੰ ਜਾਰੀ ਕੀਤੀ। ਰਾਜੋਆਣਾ ਨੇ ਦੋਸ਼ ਲਗਾਇਆ ਕਿ ਦੋਹਾਂ ਸੀਟਾਂ ਦੀ ਅਗਵਾਈ ਪਟਿਆਲਾ ਦੇ ਸਾਬਕਾ ਰਾਜ ਪਰਿਵਾਰ ਵਲੋਂ ਕੀਤੀ ਜਾ ਰਹੀ ਹੈ ਜਦੋਂਕਿ ਉਹ ਪਰਿਵਾਰ ਸਿੱਖ ਅਤੇ ਖਾਲਸਾ ਪੰਥ ਦੇ ਖਿਲਾਫ ਕੰਮ ਕਰ ਰਿਹਾ ਹੈ। ਪਟਿਆਲਾ ਸੀਟ ਦੀ ਅਗਵਾਈ ਪਿਛਲੇ 14 ਸਾਲ ਤੋਂ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਕਰ ਰਹੀ ਹੈ ਜਦੋਂਕਿ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਆਨੰਦਪੁਰ ਸਾਹਿਬ ਦੀ ਅਗਵਾਈ ਕਰ ਰਹੇ ਹਨ

No comments: