jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 October 2013

ਜਿੱਤ ਹਮੇਸ਼ਾਂ ਨੇਕੀ ਦੀ ਹੁੰਦੀ ਹੈ: ਮਨਪ੍ਰੀਤ ਬਾਦਲ

www.sabblok.blogspot.com
manpreetsingh 

ਤਿਉਹਾਰ ਕੌਮਾਂ ਦਾ ਸ਼ੀਸ਼ਾ ਹੁੰਦੇ ਹਨ ਜਿਸ ਤੋਂ ਸਾਨੂੰ ਆਪਣਾ ਇਤਿਹਾਸ ਪਤਾ ਚਲਦਾ ਹੈ


ਮੌੜ ਮੰਡੀ (ਪ੍ਰਵੀਨ)- ‘ਪੰਜਾਬ ‘ਚ ਸਭ ਤੋਂ ਪੁਰਾਣੀ ਰਾਮ ਲੀਲਾ ਅੱਜ ਤੋਂ 74 ਸਾਲ ਪਹਿਲਾਂ ਪਾਕਿਸਤਾਨ ਦੇ ਹਾਫਿਜਾਬਾਦ ‘ਚ ਪੰਜਾਬ ਕੇਸਰੀ ਦੇ ਲਾਲਾ ਜਗਤ ਨਾਰਾਇਣ ਦੇ ਪਿਤਾ ਜੀ ਦੀ ਅਗਵਾਈ ‘ਚ ਖੇਡੀ ਜਾਂਦੀ ਸੀ ਅਤੇ ਉਹ ਪੰਜਾਬ ਦੀਆਂ ਸਭ ਤੋਂ ਵਧੀਆ ਰਾਮ ਲੀਲ੍ਹਾਵਾਂ ‘ਚੋਂ ਇਕ ਸੀ।’ ਇਹ ਸ਼ਬਦ ਪੰਜਾਬ ਪੀਪਲਜ਼ ਪਾਰਟੀ ਦੇ ਪ੍ਰਧਾਨ ਸ: ਮਨਪ੍ਰੀਤ ਸਿੰਘ ਬਾਦਲ ਨੇ ਰਾਮਾ ਨਾਟਕ ਕਲੱਬ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੀ ‘ਲਛਮਣ ਮੂਰਸ਼ਾ’ ਨਾਈਟ ਦਾ ਉਦਘਾਟਨ ਕਰਨ ਤੋਂ ਬਾਅਦ ਕਹੇ। ਇਸ ਮੌਕੇ ਉਨ੍ਹਾਂ ਦੇਸ਼ ਵਾਸੀਆਂ ਨੂੰ ਦੁਸਹਿਰੇ ਦੀਆਂ ਲੱਖ-ਲੱਖ ਵਧਾਈਆਂ ਦਿੰਦੇ ਹੋਏ ਕਿਹਾ ਕਿ ਰਾਮਾਇਣ ਦੇ ਇਤਿਹਾਸ ਤੋਂ ਪਤਾ ਚਲਦਾ ਹੈ ਕਿ ਲੜਾਈ ਭਾਵੇਂ 2 ਪਰਿਵਾਰਾਂ, ਕੌਮਾਂ ਜਾਂ ਦੇਸ਼ਾਂ ਦੀ ਹੋਵੇ ਪਰ ਜਿੱਤ ਹਮੇਸ਼ਾ ਨੇਕੀ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਸ ਇਨਸਾਨ ‘ਚ ਹਿੰਮਤ ਅਤੇ ਦ੍ਰਿੜਤਾ ਹੋਵੇ, ਉਸ ਨੂੰ ਕਾਮਯਾਬੀ ਆਪਣੇ ਆਪ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰ ਕਿਸੇ ਵੀ ਕੌਮ ਦਾ ਸ਼ੀਸ਼ਾ ਹੁੰਦੇ ਹਨ ਜਿਸ ਨੂੰ ਦੇਖਕੇ ਜਿੱਥੇ ਆਪਣੇ ਇਤਿਹਾਸ ਬਾਰੇ ਪਤਾ ਲੱਗਦਾ ਹੈ ਉੱਥੇ ਹੀ ਸਾਨੂੰ ਆਪਣੇ ਹੱਕ, ਫਰਜ਼, ਕਦਰਾਂ-ਕੀਮਤਾਂ ਤੋਂ ਵੀ ਜਾਣੂ ਹੁੰਦੇ ਹਾਂ। ਕਲੱਬ ਦੇ ਅਹੁਦੇਦਾਰਾਂ ਵਲੋਂ ਇਸ ਮੌਕੇ ਸ. ਮਨਪ੍ਰੀਤ ਸਿੰਘ ਬਾਦਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਕਰੇ ਭਾਰਤ ‘ਚੋਂ ਬੁਰਾਈਆਂ ਦਾ ਖਾਤਮਾ ਹੋਵੇ ਅਤੇ ਭਾਰਤ ‘ਚ ਰਾਮ ਰਾਜ ਸਥਾਪਿਤ ਹੋਵੇ

No comments: