jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 18 October 2013

ਫੈਲਿਨ ਤੋਂ ਬਾਅਦ ਪਿਆਜ਼ ਕੀਮਤਾਂ 'ਚ ਤੂਫ਼ਾਨ

www.sabblok.blogspot.com

Onion price hike
ਫੈਲਿਨ ਤੋਂ ਬਾਅਦ ਪਿਆਜ਼ ਕੀਮਤਾਂ 'ਚ ਤੂਫ਼ਾਨ
ਨਵੀਂ ਦਿੱਲੀ : ਫੈਲਿਨ ਚੱਕਰਵਾਦ ਨੇ ਹੁਣ ਮਹਿੰਗਾਈ ਦਾ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਇਸ ਦੀ ਮਾਰ ਦਾ ਅਸਰ ਉਨ੍ਹਾਂ ਜਿਨਸਾਂ ਦੀਆਂ ਕੀਮਤਾਂ 'ਤੇ ਦਿਸਣ ਲੱਗਾ ਹੈ, ਜਿਸ ਦੀ ਸਪਲਾਈ ਤੂਫ਼ਾਨ ਪ੍ਰਭਾਵਿਤ ਸੂਬਿਆਂ ਤੋਂ ਹੁੰਦੀ ਹੈ। ਪਹਿਲੀ ਗਾਜ਼ ਮਹਿੰਗਾਈ ਦੇ ਖਲਨਾਇਕ ਬਣੇ ਪਿਆਜ਼ 'ਤੇ ਡਿੱਗੀ ਹੈ। ਇਸ ਦੀਆਂ ਕੀਮਤਾਂ 'ਚ ਇਕਦਮ ਫੇਰ ਉਛਾਲ ਆ ਗਿਆ ਹੈ। ਅਸਰ ਏਨਾ ਜ਼ਿਆਦਾ ਹੈ ਕਿ ਹੁਣ ਦੀਵਾਲੀ ਤਕ ਦੇਸ਼ ਵਿਚ ਪਿਆਜ਼ ਦੀਆਂ ਕੀਮਤਾਂ ਉੱਚੀਆਂ ਬਣੀਆਂ ਰਹਿਣ ਦਾ ਅੰਦਾਜ਼ਾ ਹੋ ਗਿਆ ਹੈ। ਪਿਆਜ਼ ਉਤਪਾਦਕ ਸੂਬੇ ਆਂਧਰਾ ਪ੍ਰਦੇਸ਼, ਕਰਨਾਟਕ ਤੇ ਮਹਾਰਾਸ਼ਟਰ 'ਚ ਚੱਕਰਵਾਤੀ ਤੂਫ਼ਾਨ ਅਤੇ ਭਾਰੀ ਬਾਰਿਸ਼ ਦੇ ਚੱਲਦੇ ਖੇਤਾਂ 'ਚ ਪਾਣੀ ਭਰ ਗਿਆ ਹੈ। ਮਹਾਰਾਸ਼ਟਰ 'ਚ ਪਿਆਜ਼ ਦੀ ਖੇਤੀ ਲਈ ਮਸ਼ਹੂਰ ਵਿਦਰਭ, ਲਾਸਲਗਾਂਵ ਤੇ ਨਾਸਿਕ ਇਲਾਕੇ 'ਚ ਤੂਫ਼ਾਨ ਦੇ ਪ੍ਰਭਾਵ ਨਾਲ ਹੋਈ ਬਾਰਿਸ਼ ਦਾ ਡੂੰਘਾ ਅਸਰ ਹੋਇਆ ਹੈ। ਉਥੋਂ ਮਿਲ ਰਹੀ ਜਾਣਕਾਰੀ ਮੁਤਾਬਿਕ ਖੇਤਾਂ 'ਚੋਂ ਪਿਆਜ਼ ਕੱਢਣਾ ਘੱਟੋ ਘੱਟ ਅਗਲੇ ਦੋ ਹਫ਼ਤਿਆਂ ਤਕ ਸੰਭਵ ਨਹੀਂ ਹੋ ਸਕੇਗਾ। ਇਨ੍ਹਾਂ ਇਲਾਕਿਆਂ 'ਚ ਬਾਰਿਸ਼ ਵੀਰਵਾਰ ਦੁਪਹਿਰ ਨੂੰ ਹੀ ਬੰਦ ਹੋਈ ਹੈ। ਕਰਨਾਟਕ ਅਤੇ ਆਂਧਰ ਪ੍ਰਦੇਸ਼ 'ਚ ਪਿਆਜ਼ ਖੇਤ 'ਚੋਂ ਬਾਹਰ ਆਉਣੇ ਸ਼ੁਰੂ ਹੋ ਗਏ ਸਨ ਪਰ ਫੈਲਿਨ ਦੇ ਚਲਦੇ ਖੇਤੀ ਹੜ੍ਹ ਦੀ ਲਪੇਟ 'ਚ ਆ ਗਈ ਹੈ। ਲਿਹਾਜ਼ਾ ਇਥੋਂ ਦੀਆਂ ਮੰਡੀਆਂ 'ਚ ਪਿਆਜ਼ ਦੀ ਸਪਲਾਈ ਠੱਪ ਹੈ। ਇਸ ਨਾਲ ਦੱਖਣੀ ਖੇਤਰ 'ਚ ਪਿਆਜ਼ ਦੇ ਭਾਅ ਲਗਾਤਾਰ ਵੱਧ ਰਹੇ ਹਨ। ਹਾਲੇ ਇਨ੍ਹਾਂ ਮੰਡੀਆਂ 'ਚ ਪਿਆਜ਼ ਦੇ ਪੁਰਾਣੇ ਸਟਾਕ ਨਾਲ ਕੰਮ ਚਲਾਇਆ ਜਾ ਰਿਹਾ ਹੈ। ਜਿਨ੍ਹਾਂ ਇਲਾਕਿਆਂ 'ਚੋਂ ਹੜ੍ਹ ਦਾ ਪਾਣੀ ਨਿਕਲ ਵੀ ਗਿਆ ਹੈ, ਉਥੋਂ ਵੀ ਅਗਲੇ ਦੋ ਹਫ਼ਤਿਆਂ ਤਕ ਪਿਆਜ਼ ਦੀ ਖੇਤੀ 'ਚੋਂ ਨਿਕਾਸੀ ਸ਼ੁਰੂ ਹੋਣਾ ਮੁਸ਼ਕਲ ਹੈ। ਇਸ ਦਾ ਸਿੱਧਾ ਅਸਰ ਉੱਤਰ ਦੇਸ਼ ਦੀ ਸਬਜ਼ੀ ਮੰਡੀਆਂ 'ਤੇ ਦਿਸਣ ਲੱਗਾ ਹੈ। ਪਿਛਲੇ ਦਿਨੀਂ ਉਤਪਾਦਕ ਮੰਡੀਆਂ ਅਤੇ ਦਰਾਮਦ ਪਿਆਜ਼ ਦੀ ਸਪਲਾਈ ਵਧਣ ਨਾਲ ਉੱਤਰੀ ਇਲਾਕੇ 'ਚ ਕੀਮਤਾਂ ਤੇਜ਼ੀ ਨਾਲ ਘਟਣੀਆਂ ਸ਼ੁਰੂ ਹੋ ਗਈਆਂ ਸਨ।

No comments: