jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 18 October 2013

ਭਾਜਪਾ ਸੰਸਦ ਮੈਂਬਰ ਸਣੇ 1600 ਗ੍ਰਿਫ਼ਤਾਰ

www.sabblok.blogspot.com

ਲਖਨਊ, 18 ਅਕਤੂਬਰ (ਪੀ. ਟੀ. ਆਈ.)-ਪੁਲਿਸ ਨੇ ਗੋਰਖਪੁਰ ਤੋਂ ਭਾਜਪਾ ਸੰਸਦ ਮੈਂਬਰ ਯੋਗੀ ਆਦੱਤਿਆਨਾਥ ਤੇ 1600 ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦਿੱਲੀ ਵੈਸ਼ਾਲੀ ਐਕਸਪ੍ਰੈਸ ਤੋਂ ਆ ਰਹੇ ਯੋਗੀ ਨੂੰ ਗੋਂਡਾ 'ਚ ਸਮਰਥਕਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਗੋਂਡਾ ਸਟੇਸ਼ਨ ਤੋਂ ਨਿਕਲ ਕੇ ਅਯੋਧਿਆ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਾਬਕਾ ਸੰਸਦ ਮੈਂਬਰ ਸੱਤਿਆਦੇਵ ਸਿੰਘ ਤੇ ਦੂਸਰੇ ਭਾਜਪਾ ਨੇਤਾ ਵੀ ਗ੍ਰਿਫਤਾਰ ਕੀਤੇ ਗਏ ਹਨ। ਫੈਜ਼ਾਬਾਦ ਸੰਕਲਪ ਸਭਾ 'ਤੇ ਸਮਾਜਵਾਦੀ ਪਾਰਟੀ ਦੀ ਸਰਕਾਰ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਹੁਣ ਆਹਮਣੇ-ਸਾਹਮਣੇ ਆ ਗਈਆਂ ਹਨ। ਇਕ ਹੋਰ ਜਿੱਥੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਫੈਜ਼ਾਬਾਦ ਦੀਆਂ ਸਰਹੱਦਾਂ ਬੰਦ ਕਰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜ ਕਰਤਾਵਾਂ ਦੀ ਗ੍ਰਿਫਤਾਰੀ ਸ਼ੁਰੂ ਕਰ ਦਿੱਤੀ ਹੈ ਉਧਰ ਵਿਸ਼ਵ ਹਿੰਦੂ ਪ੍ਰੀਸ਼ਦ ਵੀ ਅੱਜ ਦੀ ਸੰਕਲਪ ਸਭਾ ਦੇ ਫੈਸਲੇ 'ਤੇ ਅੜੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ 10,000 ਲੋਕਾਂ ਨੇ ਸਰਯੂ ਨਦੀ 'ਚ ਇਸਨਾਨ ਕੀਤਾ ਹੈ। ਪੂਰੀ ਅਯੋਧਿਆ ਨਗਰੀ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ। ਰਾਜਮਾਰਗ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਸਾਬਕਾ ਮੰਤਰੀ ਲੱਲੂ ਸਿੰਘ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਬੁਲਾਰੇ ਸ਼ਰਦ ਸ਼ਰਮਾ ਸਮੇਤ ਭਾਜਪਾ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਰਾਮ ਮੰਦਿਰ ਨਾਲ ਜੁੜੇ 337 ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ 42 ਲੋਕਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਨਵੇਂ ਪ੍ਰਮੁੱਖ ਸਕੱਤਰ ਗ੍ਰਹਿ ਅਨਿਲ ਕੁਮਾਰ ਗੁਪਤ, ਡੀ. ਜੀ. ਪੀ. ਦੇਵਰਾਜ ਨਾਗਰ ਅਯੋਧਿਆ ਪਹੁੰਚ ਕੇ ਬੀਤੀ ਦੇਰ ਰਾਤ ਤੱਕ ਰਣਨੀਤੀ ਬਣਾਉਂਦੇ ਰਹੇ। ਅਖਿਲੇਸ਼ ਸਰਕਾਰ ਨੇ ਸੰਕਲਪ ਸਭਾ ਰੱਦ ਕਰਨ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਭਾਜਪਾ ਦੇ ਵੱਡੇ ਨੇਤਾਵਾਂ ਨੂੰ ਵੀ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਸੰਕਲਪ ਸਭਾ 'ਚ ਡਾ. ਪ੍ਰਵੀਨ ਤੋਗੜੀਆ, ਅਸ਼ੋਕ ਸਿੰਹਲ ਜਾਂ ਕੋਈ ਵੀ ਵਿਸ਼ਵ ਹਿੰਦੂ ਪ੍ਰੀਸ਼ਦ-ਭਾਜਪਾ ਦਾ ਵੱਡਾ ਨੇਤਾ ਆਏਗਾ ਤਾਂ ਉਸ ਦੀ ਖੈਰ ਨਹੀਂ ਹੋਵੇਗੀ। ਉਨ੍ਹਾਂ 'ਤੇ ਪ੍ਰਸ਼ਾਸ਼ਨ ਸਖ਼ਤ ਕਾਰਵਾਈ ਕਰੇਗਾ।

No comments: