www.sabblok.blogspot.com
ਮੈਨੇਜਰ ਨੂੰ ਵਾਲਾਂ ਤੋਂ ਫੜ ਕੇ ਕੁੱਟਣ ਦਾ ਦੋਸ਼--
ਮਾਮਲਾ ਰੁਪਿਆਂ ਦੇ ਲੈਣ-ਦੇਣ ਦਾ
ਜਲੰਧਰ,--ਸਥਾਨਕ ਸਿਵਲ ਲਾਈਨ ਕੋਲ ਸਥਿਤ ਬੈਂਕ ਦੀ ਏਜੰਸੀ ਵਿਚ ਕੁਝ ਲੋਕਾਂ ਦੁਆਰਾ ਭੰਨ-ਤੋੜ ਕਰਨ ਅਤੇ ਏਜੰਸੀ ਦੇ ਮੈਨੇਜਰ ਨੂੰ ਵਾਲਾਂ ਤੋਂ ਫੜ ਕੇ ਕੁੱਟਣ ਅਤੇ ਸਟਾਫ ਨਾਲ ਹੱਥੋਪਾਈ ਕਰਨ ਦੀ ਸੂਚਨਾ ਮਿਲੀ ਹੈ। ਓਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਾਰਾਂਦਰੀ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਪੁਲਸ ਨੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਰਾਜਦੀਪ ਸਿੰਘ ਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਿਵਲ ਲਾਈਨ ਬਸਰਾ ਬ੍ਰਦਰਜ਼ ਨਾਮਕ ਕੰਪਨੀ ਹੈ ਅਤੇ ਉਨ੍ਹਾਂ ਦੇ ਕੋਲ ਐੱਸ. ਬੀ. ਆਈ. ਬੈਂਕ ਦੀ ਲਾਈਫ ਇੰਸ਼ੋਰੈਂਸ ਦੀ ਏਜੰਸੀ ਹੈ। ਪੀੜਤ ਨੇ ਦੱਸਿਆ ਕਿ ਉਨ੍ਹਾਂ ਕੋਲ ਪਿਛਲੇ ਕਾਫੀ ਸਮੇਂ ਤੋਂ ਸੀਮਾ (ਕਾਲਪਨਿਕ ਨਾਂ) ਲੜਕੀ ਕੰਮ ਕਰਦੀ ਸੀ ਅਤੇ ਕੁਝ ਸਮਾਂ ਪਹਿਲਾਂ ਉਸਨੇ ਆਪਣੇ ਭਰਾ ਦੇ ਵਿਆਹ ਲਈ 10 ਹਜ਼ਾਰ ਰੁਪਏ ਉਧਾਰ ਲਏ ਸਨ। ਪੀੜਤ ਪੱਖ ਨੇ ਦੱਸਿਆ ਕਿ ਕਰੀਬ 15-20 ਦਿਨ ਪਹਿਲਾਂ ਉਕਤ ਲੜਕੀ ਕੰਮ ਛੱਡ ਕੇ ਚਲੀ ਗਈ ਸੀ। ਜਿਸ ਦੇ ਬਾਅਦ ਉਨ੍ਹਾਂ ਦੀ ਏਜੰਸੀ ਦੇ ਮੈਨੇਜਰ ਨੇ ਉਕਤ ਲੜਕੀ ਨੂੰ ਰੁਪਏ ਵਾਪਿਸ ਦੇਣ ਲਈ ਫੋਨ ‘ਤੇ ਕਿਹਾ ਸੀ, ਪੀੜਤ ਪੱਖ ਨੇ ਦੱਸਿਆ ਕਿ ਰੁਪਿਆਂ ਦੇ ਲੈਣ-ਦੇਣ ਦੇ ਮਾਮਲੇ ਨੂੰ ਲੈ ਕੇ ਦੋਸ਼ੀ ਦੀ ਫੋਨ ‘ਤੇ ਕਿਹਾ-ਸੁਣੀ ਹੋ ਗਈ। ਜਿਸਦੇ ਬਾਅਦ ਉਕਤ ਲੜਕੀ ਆਪਣੇ ਰਿਸ਼ਤੇਦਾਰਾਂ ਨਾਲ ਦਫਤਰ ਆ ਗਈ। ਪੀੜਤ ਪੱਖ ਨੇ ਦੋਸ਼ ਲਗਾਇਆ ਕਿ ਉਕਤ ਲੜਕੀ ਅਤੇ ਉਸਦੇ ਰਿਸ਼ਤੇਦਾਰਾਂ ਨੇ ਏਜੰਸੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਮੈਨੇਜਰ ਨੂੰ ਵਾਲਾਂ ਤੋਂ ਫੜ ਕੇ ਉਸਦੀ ਸ਼ਰੇਆਮ ਮਾਰਕੁੱਟ ਕੀਤੀ ਅਤੇ ਉਸ ਨੂੰ ਛੁਡਾਉਣ ਲਈ ਆਏ ਸਟਾਫ ਕਰਮੀਆਂ ਨਾਲ ਵੀ ਉਨ੍ਹਾਂ ਨੇ ਹੱਥੋਪਾਈ ਕੀਤੀ। ਜਿਸਦੇ ਬਾਅਦ ਲੋਕਾਂ ਨੂੰ ਇਕੱਠੇ ਹੁੰਦੇ ਦੇਖ ਹਮਲਾਵਰ ਮੌਕੇ ਤੋਂ ਭਜਣ ਲੱਗੇ ਤਾਂ ਇਸੇ ਵਿਚ ਲੋਕਾਂ ਨੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ। ਉਧਰ ਸਮਾਚਾਰ ਲਿਖੇ ਜਾਣ ਤਕ ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਸੀ।




No comments:
Post a Comment