jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 18 October 2013

ਮਨੁੱਖਤਾ ਦੇ ਭਲੇ ਦੀ ਗੱਲ ਮੇਰਾ ਮੁੱਢਲਾ ਫਰਜ਼ -----ਡਾ:ਰਾਜਬਲਬੀਰ ਸਿੰਘ ਦਿਆਲਪੁਰਾ

www.sabblok.blogspot.com
20.jpg
ਭਿੱਖੀਵਿੰਡ 16 ਅਕਤੂਬਰ (ਭੁਪਿੰਦਰ ਸਿੰਘ )-ਅੱਜ ਕੱਲ• ਦੇ ਜਮਾਨੇ ਅੰਦਰ ਜਿਥੇ ਹਰ ਵਿਅਕਤੀ ਦਾ ਧਿਆਨ ਮੋਹ ਮਾਇਆ ਵਿੱਚ ਲੱਗਾ ਪਿਆ ਹੈ।ਉੱਥੇ ਹੀ 54 ਵਰਿ•ਆ ਦੇ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦਿਆਲਪੁਰਾ ਦੇ ਪ੍ਰਧਾਨ ਤੇ ਸਮਾਜ ਸੇਵਕ ਆਗੂ ਡਾ:ਰਾਜਬਲਬੀਰ ਸਿੰਘ ਦਿਆਲਪੁਰਾ ਜੋ ਥੋੜੇ ਜਿਹੇ ਸਮੇ ਅੰਦਰ 53 ਵਾਰ ਖੂਨਦਾਨ ਦਾਨ ਕਰਕੇ ਪੰਜਾਬ ਸਰਕਾਰ ਤਰਫੋ ਦੋ ਵਾਰ ਸਟੇਟ ਅਵਾਰਡ ਹਾਸਲ ਕਰ ਚੁੱਕਿਆ ਹੈ।ਕਿੱਤੇ ਵਜੋ ਆਰ.ਐਮ.ਪੀ ਡਾਕਟਰ ਡਾ:ਰਾਜਬਲਬੀਰ ਸਿੰਘ ਦਿਆਲਪੁਰਾ ਨਾਲ ਪ੍ਰੈਸ ਨਾਲ ਵਲੋ ਕੀਤੀ ਗੱਲਬਾਤ ਦੌਰਾਨ ਉਹਨਾ ਆਖਿਆ ਕਿ ਰੱਬ ਵਲੋ ਦਿੱਤੇ ਮਾਨਸ ਜਨਮ ਤੋ ਮੈ ਖੁਸ਼ ਹਾਂ,ਪਰ ਅਫਸੋਸ ਮੇਰੀ ਧਰਮ ਪਤਨੀ ਸਰਦਾਰਨੀ ਨਰਿੰਦਰ ਕੌਰ ਜੋ 22 ਫਰਵਰੀ 2013 ਨੂੰ ਅਚਾਨਕ ਮੇਰੇ ਬੱਚਿਆ ਨੂੰ ਛੱਡ ਕੇ ਫਾਨੀ ਸੰਸਾਰ ਤੋ ਚੱਲੇਗੇ।ਉਹਨਾ ਨੇ ਕਿਹਾ ਕਿ ਮੈਨੂੰ ਪ੍ਰਮਾਤਮਾ ਨੇ ਇਨਸਾਨ ਬਣਾਇਆ ਹੈ ਤੇ ਮੇਰਾ ਮੁੱਢਲਾ ਫਰਜ਼ ਹੈ ਕਿ ਮੈ ਵੀ ਇਨਸਾਨਾ ਵਾਲੇ ਕੰਮ ਕਰਕੇ ਮਨੁੱਖਤਾ ਦੇ ਭਲੇ ਦੀ ਗੱਲ ਕਰਾਂ।ਡਾ:ਰਾਜਬਲਬੀਰ ਸਿੰਘ ਨੇ ਆਖਿਆ ਕਿ ਮੈ ਲੋਕਾਂ ਦੀ ਜਿਥੇ ਦਿਨ ਰਾਤ ਘੱਟ ਪੈਸੇ ਨਾਲ ਗਰੀਬ ਅਮੀਰ ਦਾ ਇਲਾਜ ਕਰਦਾ ਹਾਂ,ਉਥੇ ਮੈ ਆਪਣੀ ਦਸਾ ਨੂੰਹਾ ਦੀ ਕਿਰਤ ਕਮਾਈ ਨਾਲ ਆਪਣੇ ਬੱਚੇ ਲੜਕਾ-ਲੜਕੀ ਨੂੰ ਪੜ•ਾ ਲਿਖਾ ਕੇ ਚੰਗੀ ਮੁਹਾਰਤ ਦਿਵਾ ਰਿਹਾ ਹਾਂ,ਜੋ ਲੋਕਾ ਦੀਆ ਅਸੀਸਾਂ ਨਾਲ ਚੰਗੀ ਵਿੱਦਿਆ ਹਾਸਲ ਕਰ ਰਹੇ ਹਨ।ਮੇਰੇ ਬੱਚੇ ਅਜੇ ਪੜ• ਰਹੇ ਸਨ,ਜੋ ਅਜੇ ਵਿਆਹਉਣੇ ਸਨ,ਮਨ ਵਿੱਚ ਕਈ ਤਰ•ਾ ਦੀ ਰੀਝਾਂ ਸਨ,ਪਰ ਪਤਨੀ ਦੇ ਸੰਸਾਰ ਤੋ ਚਲੇ ਜਾਣ ਨਾਲ ਮੇਰੇ ਮਨ ਤੇ ਡੂੰਘੀ ਸੱਟ ਵੱਜੀ ਹੈ।ਪਰ ਫਿਰ ਵੀ ਮੇਰੀ ਦਿਲੀ ਤਮੰਨਾ ਹੈ ਕਿ ਮੈ ਇਸ ਜਨਮ ਵਿੱਚ ਮਨੁੱਖਤਾ ਦੇ ਭਲੇ ਵਾਲੇ ਕੰਮ ਕਰਾਂ,ਇਹੋ ਮੇਰਾ ਇਕੋ ਇਕ ਸੁਪਨਾ ਹੈ,ਇਸ ਸੁਪਨੇ ਨੂੰ ਪੂਰਾ ਕਰਨ ਲਈ ਮੈ ਆਪਣੀ ਜੀਵਨ ਕਾਲ ਦੌਰਾਨ 53 ਵਾਰ ਖੂਨਦਾਨ ਕਰਕੇ ਦੋ ਵਾਰ ਲੁਧਿਆਣਾ (2011) ਤੇ ਰੋਪੜ (2012) ਤੋ ਸਟੇਟ ਐਵਾਰਡ ਹਾਸਲ ਕਰ ਚੁੱਕਿਆ ਹਾਂ।ਡਾ:ਰਾਜਬਲਬੀਰ ਸਿੰਘ ਦਿਆਲਪੁਰਾ ਨੇ ਸਮੁੱਚੀ ਮਨੁੱਖਤਾ ਨੂੰ ਸੁਨੇਹਾ ਦਿੰਦਿਆ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਖੂਨ ਦੇ ਦਿੱਤਾ ਜਾਵੇ ਤਾਂ ਇਸ ਤੋ ਵੱਡਾ ਕੋਈ ਪੁੰਨ ਨਹੀ।ਜੇਕਰ ਕੋਈ ਵਿਅਕਤੀ ਖੂਨ ਦੀ ਘਾਟ ਦੇ ਕਾਰਣ ਸਾਡੀਆ ਅੱਖਾ ਦੇ ਅੱਗੇ ਸੰਸਾਰ ਤੋ ਕੂਚ ਕਰ ਰਿਹਾ ਹੈ,ਅਸੀ ਉਸ ਵਿਅਕਤੀ ਦੀ ਜਾਨ ਬਚਾਉਣ ਲਈ ਕੁਝ ਨਹੀ ਕਰ ਰਹੇ ਤਾਂ ਉਸ ਤੋ ਵੱਡਾ ਪਾਪ ਕੋਈ ਨਹੀ ਹੈ।ਡਾ:ਰਾਜਬਲਬੀਰ ਸਿੰਘ ਦਿਆਲਪੁਰਾ ਦੇ ਦਿੱਤੇ ਸੁਨੇਹੇ ਤੇ ਲੋਕ ਖੂਨਦਾਨ ਕਰਕੇ ਕਿਸੇ ਦੀ ਜਾਨ ਬਚਾਉਣਗੇ ?

No comments: