jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 18 October 2013

ਟਾਂਡਾ ਉੜਮੁੜ ਵਿਖੇ ਮਹਾਨ ਇਕੋਤਰੀ ਸਮਾਗਮ ਨੂੰ ਸਮਰਪਿਤ ਨਗਰ ਕੀਰਤਨ ਵਿੱਚ ਲੱਖਾਂ ਦੀ ਤਾਦਾਦ ਵਿੱਚ ਜੁੜੀਆਂ ਸੰਗਤਾਂ


ਖਾਲਸਾਈ  ਰੰਗ ਵਿਚ ਰੰਗਇਆ ਇਕੋਤਰੀ ਸਮਾਗਮ ਨੂੰ  ਸਮਰਪਿਤ ਨਗਰ ਕੀਰਤਨ ਲੱਖਾਂ ਸੰਗਤਾਂ ਦੀ ਹਾਜਰੀ
 ਹਵਾਈ ਜਹਾਜ ਰਾਹੀ  ਫੁੱਲਾਂ  ਦੀ  ਵਰਖਾ  

ਨਗਰ ਕੀਰਤਨ ਵਿੱਚ ਬਾਬਾ ਗੁਰਦਿਆਲ ਸਿੰਘ ਅਤੇ ਹੋਰ ਸੰਤ ਮਹਾਂ ਪੁਰਸ 
ਨਗਰ  ਕੀਰਤਨ ਵਿੱਚ  ਸ਼ੋਸ਼ੋਬਿਤ  ਪੰਜ ਪਿਆਰੇ 
ਨਗਰ ਕੀਰਤਨ ਵਿੱਚ ਸ਼ਾਮਿਲ ਹਾਥੀ 
ਉੱਪਰ ਗਤਕੇ  ਦੇ ਕਰਤਬ ਦਿਖਾਰਹੇ ਸਿੰਘ ਅਤੇ
 ਹੇਠਾਂ ਬਾਬਾ ਗੁਰਦਿਆਲ ਸਿੰਘ ਜੀ ਵਿਧਾਇਕ ਸੰਗਤ ਸਿੰਘ ਗਿਲਜੀਆਂ ਅਤੇ ਪ੍ਰਮੁਖ ਸਖਸੀਅਤਾਂ ਨਾਲ 

ਟਾਂਡਾ ਉੜਮੁੜ -17 ਅਕਤੂਬਰ (ਅਮ੍ਰਿਤਪਾਲ ਬਾਜਵਾ ) ਦੋਆਬਾ ਖੇਤਰ ਦੇ ਸ਼ਹਿਰ ਟਾਂਡਾ ਉੜਮੁੜ ਦੇ ਤਪ ਅਸਥਾਨ ਬਾਬਾ ਬਲਵੰਤ ਸਿੰਘ ਨਾਨਕ ਦੁਖ ਸੰਗਤ ਘਰ ਦਾਰਾਪੁਰ ਵਿਖੇ ਮਹਾਨ ਇਕੋਤਰੀ ਸਮਾਗਮ ਨੂੰ ਸਮਰਪਿਤ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ  ਅਗਵਾਈ  ਵਿਚ ਤਪ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਦੀ ਦੇਖ ਰੇਖ ਹੇਠ ਅੰਤਰ-ਰਾਸ਼ਟਰੀ ਵਿਸ਼ਵ ਪ੍ਰਸਿਧ ਮਾਹਾਨ ਅਲੋਕਿਕ ਨਗਰ ਕੀਰਤਨ ਕਡਿਆ ਗਿਆ ਜਿਸ ਵਿੱਚ ਲੱਖਾਂ ਦੀ ਤਾਦਾਦ ਵਿੱਚ ਸੰਗਤਾ ਪੁਹ੍ਨੂਚੀਆਂ ਦੇਸ਼ ਪ੍ਰਦੇਸ਼ ਤੋਂ ਆਈਆਂ ਸੰਗਤਾਂ ਨੇ ਨਗਰ ਕੀਰਤਨ  ਵਿੱਚ ਹਾਜਰੀ ਭਰ ਕੇ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਸਜਦਾ ਕੀਤਾ ਇਸ ਮੋਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਫੁੱਲਾਂ ਨਾਲ ਸਜਾਈ  ਸੁੰਦਰ ਪਾਲਕੀ ਫੁੱਲਾਂ ਨਾਲ ਸਜਾਈ|ਏਅਰਕੰਡੀਸ਼ਨ ਬੱਸ ਵਿੱਚ ਰੱਖੀ ਗਈ ਅਤੇ ਵੱਖ ਵੱਖ ਥਾਂਵਾਂ ਤੋਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ ਉਥੇ ਨਗਰ ਕੀਰਤਨ ਵਿੱਚ ਪਹੁੰਚੀਆਂ ਦੇਸ਼ ਪ੍ਰਦੇਸ਼ ਦੀਆਂ ਸੰਗਤਾ ਨੇ ਹਵਾਈ ਜਹਾਜ ਨਾਲ ਫੁੱਲਾਂ ਦੀ ਵਰਖਾ ਕੀਤੀ ਨਗਰ ਕੀਰਤਨ ਵਿੱਚ ਨਚਣ ਵਾਲੇ ਘੋੜੇ ਅਤੇ ਹਾਥੀ ਦੇਖਣ ਯੋਗ ਖਿਚ੍ਚ ਦਾ ਕੇਂਦਰ ਬਣੇ |ਨਗਰ ਕੀਰਤਨ ਵਿੱਚ ਵੱਖ ਵੱਖ ਜਾਥੇਆਂ ਨੇ ਕੀਰਤਨ  ਕਰ ਕੇ ਸੰਗਤਾ ਨੂੰ ਨਿਹਾਲ ਕੀਤਾ | ਵੱਖ ਵੱਖ ਗਤਕਾ ਟੀਮਾ ਨੇ ਗਤਕੇ ਦੇ ਜੋਹਰ ਵਿਖਾਏ ਫੱਲ ਫਰੂਟ ਅਤੇ ਹੋਰ ਖਾਣ ਪੀਣ  ਵਾਲੀਆਂ ਚੀਜਾਂ ਦੇ ਲੰਗਰ ਲਗਾਏ ਗਏ ਜੈਕਾਰਿਆਂ ਦੀ ਗੂੰਜ ਨਾਲ ਸਾਰਾ ਸ਼ਹਿਰ ਖਾਲਸਾਈ ਰੰਗ ਵਿੱਚ ਰੰਗਿਆ ਗਿਆ | ਨਗਰ ਕੀਰਤਨ ਵਿੱਚ ਆਈਆਂ ਕਈ ਪ੍ਰਮੁਖ ਸਿਆਸੀ ਸਖਸੀਅਤਾ ਨੂੰ ਬਾਬਾ ਗੁਰਦਿਆਲ ਸਿੰਘ ਜੀ ਨੇ ਜੀ ਆਇਆਂ  ਕਿਹਾ ਅਤੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਨਗਰ ਕੀਰਤਨ ਬਾਬਾ ਗੁਰਦਿਆਲ ਸਿੰਘ ਜੀ ਤੋਂ ਇਲਾਵਾ ਸੰਤ ਬਾਬਾ ਹਰਜਿੰਦਰ ਸਿੰਘ ਬਰਾੜ ,ਸੰਤ ਬਾਬਾ ਅਮਰਿਕ ਸਿੰਘ ਪੂੜੇਣ ਵਾਲੇ ,ਸੰਤ ਬਾਬਾ ਮਸਤਗੜ ਵਾਲੇ,ਸੰਤ ਬਾਬਾ ਜੋਗਾ ਸਿੰਘ ਰਾਮੂ ਥਿਆੜਾ ,ਸੰਤ ਬਾਬਾ ਗੁਰ੍ਦਿਲ ਸਿੰਘ ਖਾਜਾਲੇ ਵਾਲੇ ,ਸੰਤ ਬਾਬਾ ਭਰਪੂਰ ਸਿੰਘ ਬਰਨਾਲੇ ਵਾਲੇ ,ਸੰਤ ਬਾਬਾ ਰਣਬੀਰ ਸਿੰਘ ਡੇਰਾ ਬਾਬਾ ਨਾਨਕ ਵਾਲੇ ਤੋਂ ਇਲਾਵਾ ਸਿਆਸੀ ਆਗੂ ਅਤੇ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ,ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ,ਸ.ਲਖਵਿੰਦਰ ਸਿੰਘ ਲੱਖੀ ਮੈਬਰ ਜਿਲ੍ਹਾ ਪਰਿਸ਼ਦ ,ਮਨਜੀਤ ਸਿੰਘ ਦਾਸੂਆ ਪਰਧਾਨ ਸ਼ਿਰੋਮਣੀ ਅਕਾਲੀ ਦਲ ਅਮਰੀਕਾ ,ਸੁਖਵਿੰਦਰ ਸਿੰਘ ਮੁਨਕ ਮੈਬਰ ਜਿਲ੍ਹਾ ਪਰਿਸ਼ਦ, ਜਤਿੰਦਰ ਸਿੰਘ ਲਾਲੀਬਾਜਵਾ ,ਕਮਲਜੀਤ ਸਿੰਘ ਕੁਲਾਰ ,ਸਰਬਜੀਤ ਸਿੰਘ ਡੀ.ਐਮ.,ਦੀਪਕ ਬਹਿਲ , ਬਿਕਰਮਜੀਤ ਸਿੰਘ ਲਾਲੀ ਘੋੜੇਵਾਹਾ ,ਬਲਦੇਵ ਸਿੰਘ ਚਤ੍ਤੋਵਲ,ਗੁਰਦੀਪ ਸਿੰਘ ਮੁਮ ,ਹਰਦੀਪ ਸਿੰਘ ਸਾਬੀ ,ਚੋਧਰੀ  ਕਮਲ ਕ੍ਰਿਸ਼ਨ ,ਪਰਮਜੀਤ ਸਿੰਘ ਬਾਠ ,ਸੰਦੀਪ ਸੈਣੀ ,ਜੀਵਨ ਕੁਮਾਰ ਬਬਲੀ ,ਹਰਮੀਤ ਸਿੰਘ ਔਲਖ,ਗੁਰਸਿਮਰਨ ਸਿੰਘ ਸੋਡੀ ,ਗੁਰਸੇਵਕ ਮਾਰਸ਼ਲ ,ਬਾਪੂ ਹਮੀਰ ਸਿੰਘ ,ਬਲਕਾਰ ਸਿੰਘ ਸਿਧੂ ,ਰਾਜ ਕੁਮਾਰ ,ਤਿਰ੍ਲੋਕ ਸਿੰਘ ਮੁਲਤਾਨੀ ,ਮਨਜੀਤ ਸਿੰਘ ,ਸਰਬਜੀਤ ਸਿੰਘ ਮੋਮੀ ,ਡੀ। ਐਸ.ਐਸ. ਹਰਜਿੰਦਰ ਸਿੰਘ ,ਐਸ. ਐਚ.ਓ.ਸਤਿੰਦਰ ਚੱਡਾ ,ਮੇਹ੍ਨਗਾ ਸਿੰਘ ਚਤੋਵਲ ,ਬਿਕਰਮਜੀਤ ਸਿੰਘ ਦਾਤਾ ,ਵਿਕਾਸ ਮਰਵਾਹਾ ,ਹਰਜੀਤ ਸਿੰਘ ,ਗੁਲਜਾਰ ਸਿੰਘ ,ਕੁਲਵਿੰਦਰ ਸਿੰਘ  , ਲਖਵੀਰ ਸਿੰਘ ,ਜੀਤ ਸਿੰਘ ,ਸੁਰਿੰਦਰ ਸਿੰਘ ,ਮਾਸਟਰ ਲਸ਼ਮਣ ਸਿੰਘ ,ਸ੍ਰੀ ਮਤੀ ਪੂਜਾ ਬਹਿਲ ,ਪੂਜਨ ਬਹਿਲ,ਰਵੀ ਕੁਮਾਰ ,ਸੁਰਿੰਦਰ ਸਿੰਘ ,ਜਸਪ੍ਰੀਤ ਸਿੰਘ ,ਸਿਮਰਨ ਸਿੰਘ ,ਡਾ.ਬਲਵਿੰਦਰ ਸਿੰਘ ,ਹੁਸਨ ਸਿੰਘ ਅਤੇ ਹੋਰ ਕਈ ਹਾਜਰ ਸਨ।  

No comments: