jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 October 2013

ਗਦਰੀ ਲਹਿਰ ਝੰਡਾ ਮਾਰਚ ਦਾ ਕਸਬਾ ਭਿੱਖੀਵਿੰਡ ਪਹੁੰਚਣ ਤੇ ਸਵਾਗਤ

www.sabblok.blogspot.com
14-10-13-photo,,,,,.jpg
ਫੋਟੋ : ਭਿੱਖੀਵਿੰਡ ਦੇ ਮੇਨ ਚੌਕ ਵਿਖੇ ਝੰਡਾ ਮਾਰਚ ਦਾ ਸਵਾਗਤ ਕਰਦੇ ਹੋਏ ਕਾਮਰੇਡ ਆਗੂ ਤੇ ਸੰਬੋਧਨ ਕਰਦੇ ਹੋਏ ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀ ਮੇਘਾ ਆਦਿ।
ਭਿੱਖੀਵਿੰਡ 14 ਅਕਤੂਬਰ ( ਭੁਪਿੰਦਰ ਸਿੰਘ )- ਗਦਰ ਪਾਰਟੀ ਦੇ ਬਾਨੀ ਬਾਬਾ ਸੋਹਨ ਸਿੰਘ ਭਕਨਾ,ਭਾਈ ਜਗਤ ਸਿੰਘ,ਭਾਈ ਪ੍ਰੇਮ ਸਿੰਘ ਤੇ ਆਗੂਆ ਨੂੰ ਸਮਰਪਿਤ ਗਦਰੀ ਲਹਿਰ ਝੰਡਾ ਮਾਰਚ ਦਾ ਅੱਜ ਕਸਬਾ ਭਿੱਖੀਵਿੰਡ ਦੇ ਮੇਨ ਚੌਕ ਵਿਖੇ ਪਹੁੰਚਣ ਤੇ ਸਥਾਨਕ ਆਗੂਆ ਕਾਮਰੇਡ ਚਮਲ ਲਾਲ ਦਰਾਜਕੇ,ਕਾਮਰੇਡ ਪਵਨ ਮਲਹੋਤਰਾ,ਕਾਮਰੇਡ ਹੀਰਾ ਸਿੰਘ,ਕਾਮਰੇਡ ਕਾਬਲ ਸਿੰਘ ਪਹਿਲਵਾਨਕੇ,ਕਾਮਰੇਡ ਹਰਜਿੰਦਰ ਸਿੰਘ ਚੂੰਘ,ਕਾਮਰੇਡ ਗੁਰਚਰਨ ਸਿੰਘ ਕੰਡਾ,ਕਾਮਰੇਡ ਸੰਤੌਖ ਸਿੰਘ ਮੱਖੀ,ਕਾਮਰੇਡ ਸੁਖਦੇਵ ਸਿੰਘ ਕਾਲਾ,ਕਾਮਰੇਡ ਸੁਖਦੇਵ ਸਿੰਘ ਮੱਖੀ ਸਮੇਤ ਸੈਕੜੇ ਕਾਮਰੇਡ ਆਗੂਆ ਵੱਲੋ ਸਵਾਗਤ ਕੀਤਾ ਗਿਆ।ਇਸ ਸਮੇ ਮੇਨ ਚੌਕ ਵਿਖੇ ਇਕੱਠੇ ਹੋਏ ਸੈਕੜੈ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆ ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀ ਮੇਘਾ,ਕਾਮਰੇਡ ਗੁਰਮੀਤ ਸਿੰਘ,ਕਾਮਰੇਡ ਤਾਰਾ ਸਿੰਘ ਖਹਿਰਾ,ਕਾਮਰੇਡ ਲੇਖਰਾਜ ਨਈਅਰ,ਕਾਮਰੇਡ ਹਰਭਜਨ ਸਿੰਘ ਠੱਠਗੜ•,ਕਾਮਰੇਡ ਦਵਿੰਦਰ ਸਿੰਘ ਸੋਹਲ ਆਦਿ ਆਗੁਆ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਗਦਰ ਲਹਿਰ ਦੇ ਗਦਰੀ ਬਾਬਿਆ ਦੀਆ ਕੁਰਬਾਨੀਆ ਦਾ ਜਿਕਰ ਕਰਦਿਆ ਕਿਹਾ ਕਿ ਗਦਰ ਪਾਰਟੀ ਦਾ ਮਕਸਦ ਅੰਗਰੇਜ ਹਕੂਮਤ ਤੋ ਭਾਰਤ ਨੂੰ ਆਜਾਦ ਕਰਵਾ ਕੇ ਕਿਰਤੀ ਕਿਸਾਨਾ ਦਾ ਬਰਾਬਰਤਾ ਵਾਲਾ ਸਮਾਜ ਸਿਰਜਣਾ ਸੀ।ਹਿੰਦੁਸਤਾਨੀ ਕਿਰਤੀਆ ਨੇ ਇਸ ਮੰਤਵ ਦੀ ਪੂਰਤੀ ਲਈ ਗਦਰ ਪਾਰਟੀ ਦੀ ਸਥਾਪਨਾ ਕੀਤੀ ਸੀ।ਹਿੰਦੂਸਤਾਨੀ ਕਿਰਤੀਆਂ ਨਾਲ ਵਿਦੇਸ਼ਾ ਵਿੱਚ ਉਥੋ ਦੇ ਮੂਲ ਨਿਵਾਸੀ ਨਸਲੀ ਵਿਤਕਰੇ ਕਰਦੇ ਸਨ।ਇਹਨਾ ਤਾਹਨਿਆਂ ਨਾਲ ਹਿੰਦੀ ਕਿਰਤੀਆ ਦੇ ਮਨਾ ਵਿੱਚ ਆਪਣੇ ਦੇਸ਼ ਨੂੰ ਆਜਾਦ ਕਰਾਉਣ ਦੀ ਜਵਾਲਾ ਭੜਕ ਉੱਠੀ ਤੇ ਗਦਰੀ ਭਾਰਤ ਦੇਸ਼ ਨੂੰ ਆਜਾਦ ਕਰਾਉਣ ਲਈ ਭਾਰਤ ਪਹੁੰਚ ਗਏ ਤੇ ਅੰਗੇਰਜੀ ਸਾਮਰਾਜ ਦੇ ਜਬਰ ਨੂੰ ਗਦਰੀ ਬਾਬਿਆ ਨੇ ਕੁਚਲ ਦਿੱਤਾ ਤੇ ਅੰਗਰੇਜ ਹਕੂਮਤ ਨੂੰ ਆਖਰ ਭਾਰਤ ਛੱਡ ਕੇ ਵਾਪਸ ਭੱਜਣ ਲਈ ਮਜਬੂਰ ਹੋਣਾ ਪਿਆ।ਇਸ ਸਮੇ ਉਕਤ ਆਗੂਆ ਨੇ ਸ਼ਹੀਦ ਬਾਬਾ ਬੋਘ ਸਿੰਘ,ਸੰਤ ਬਾਬਾ ਜੱਸਾ ਸਿੰਘ ਨਾਬਾਲਗ ਆਦਿ ਦੀਆ ਕੁਰਬਾਨੀਆ ਦਾ ਵੀ ਜਿਕਰ ਕੀਤਾ।ਇਹ ਜਥਾ ਮਾਰਚ ਅੱਜ ਸਵੇਰੇ ਪਿੰਡ ਭਕਨਾ ਤੋ ਸ਼ੁਰੂ ਹੋ ਕੇ ਝਬਾਲ,ਸੁਰਸਿੰਘ,ਭਿੱਖੀਵਿੰਡ,ਬੂੜਚੰਦ,ਭਾਗਵਾਨਪੁਰਾ ਆਦਿ ਪਿੰਡਾ ਦੇ ਲੋਕਾਂ ਵੱਲੋ ਝੰਡੇ ਮਾਰਚ ਦਾ ਭਰਵਾ ਸਵਾਗਤ ਕੀਤਾ ਗਿਆ।ਇਸ ਤਰ•ਾ ਹੀ ਕਾਮਰੇਡ ਆਗੂ ਦਲਜੀਤ ਸਿੰਘ ਦਿਆਲਪੁਰਾ,ਮਾਸਟਰ ਰਸਾਲ ਸਿੰਘ ਆਸਲ ਸਮੇਤ ਸੈਕੜੇ ਆਗੂਆ ਵੱਲੋ ਪਿੰਡ ਬੂੜਚੰਦ ਵਿਖੇ ਝੰਡੇ ਮਾਰਚ ਦਾ ਭਰਪੂਰ ਸਵਾਗਤ ਕੀਤਾ ਗਿਆ।ਇਸ ਸਮੇ ਕਾਮਰੇਡ ਜੈਮਲ ਸਿੰਘ,ਮਨਜੀਤ ਸਿੰਘ ਬਾਸਰਕੇ,ਨਰਿੰਦਰ ਸਿੰਘ ਅਲਗੋ ਕੋਠੀ ਆਦਿ ਹਾਜਰ ਸਨ। 

No comments: