jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 October 2013

ਪੰਚਾਇਤੀ ਗਰਾਂਟਾ ਦੇ ਘੱਪਲੇ ਸੰਬੰਧੀ ਜਾਂਚ ਕਰਵਾਉਣ ਦੇ ਵਿਰੋਧ ਵਿੱਚ ਚਲੀਆਂ ਗੋਲੀਆਂ

www.sabblok.blogspot.com
17,.JPG18,.JPG
ਫੋਟੋ : ਪੁਲਿਸ ਥਾਣਾ ਭਿੱਖੀਵਿੰਡ ਵਿਖੇ ਬੈਠੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਦੇ ਹੋਏ ਤੇ ਘਟਨਾ ਦੌਰਾਨ ਜਖਮੀ ਗੁਰਬਚਨ ਸਿੰਘ ਜਾਣਕਾਰੀ ਦਿੰਦੇ ਹੋਏ

ਭਿੱਖੀਵਿੰਡ 14 ਅਕਤੂਬਰ (ਭੁਪਿੰਦਰ ਸਿੰਘ )-ਪੁਲਿਸ ਥਾਣਾ ਭਿੱਖੀਵਿੰਡ ਦੇ ਅਧੀਨ ਆਉਦੇ ਪਿੰਡ ਪੂਹਲਾ ਵਿਖੇ ਪੰਚਾਇਤੀ ਗਰਾਂਟਾ ਦੇ ਘੱਪਲੇ ਸੰਬੰਧੀ ਜਾਂਚ ਕਰਵਾਉਣ ਦੇ ਵਿਰੋਧ ਵਿੱਚ ਅੱਜ ਬਾਅਦ ਦੁਪਹਿਰ ਗੋਲੀਆ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆ ਨੰਬਰਦਾਰ ਸੁਖਚੈਨ ਸਿੰਘ,ਗੁਰਬਚਨ ਸਿੰਘ ਵਾਸੀ ਪੂਹਲਾ ਨੇ ਦੱਸਿਆ ਕਿ ਬੀਤੇ ਸਮੇ ਦੌਰਾਨ ਸਾਬਕਾ ਸਰਪੰਚ ਬੀਬੀ ਸਿਮਰਜੀਤ ਕੌਰ ਵੱਲੋ ਪੰਚਾਇਤੀ ਗਰਾਂਟਾ ਵਿੱਚ ਹੇਰਾਫੇਰੀ ਕੀਤੇ ਜਾਣ ਵਿਰੁੱਧ ਅਸੀ ਪੇਡੂ ਵਿਕਾਸ ਮੰਤਰੀ ਪੰਜਾਬ ਅਤੇ ਡਾਇਰੈਕਟਰ ਪੇਡੂ ਵਿਕਾਸ ਵਿਭਾਗ ਪੰਜਾਬ ਚੰਡੀਗੜ• ਨੂੰ ਲਿਖਤੀ ਰੂਪ ਵਿੱਚ ਸਿਕਾਇਤ ਕਰਕੇ ਜਾਂਚ ਦੀ ਮੰਗ ਕੀਤੀ ਸੀ ਜਿਸ ਤਹਿਤ ਮਹਿਕਮੇ ਦੇ ਡੀ.ਡੀ.ਪੀ.À ਤਰਨ ਤਾਰਨ ਵੱਲੋ ਅੱਜ ਜਾਂਚ ਕੀਤੀ ਜਾਣੀ ਸੀ ਤੇ ਇਸ ਸੰਬੰਧੀ ਸਾਨੂੰ ਮਹਿਕਮੇ ਵੱਲੋ ਸੂਚਿਤ ਕੀਤਾ ਗਿਆ ਸੀ।ਸੁਖਚੈਨ ਸਿੰਘ ਨੇ ਦੱਸਿਆ ਕਿ ਮੈ ਬਾਅਦ ਦੁਪਹਿਰ ਗੁਰੂਦੁਆਰਾ ਬਾਬਾ ਜੀਵਨ ਸਿੰਘ ਵਿਖੇ ਨਤਮਸਤਕ ਹੋਣ ਜਾ ਰਿਹਾ ਸੀ ਤਾਂ ਉਸ ਸਮੇ ਪਿੰਡ ਦੇ ਕੁਝ ਹਥਿਆਰਬੰਦ ਵਿਅਕਤੀਆਂ ਵੱਲੋ ਮੇਰਾ ਪਿੱਛਾ ਕੀਤਾ ਗਿਆ ਤਾਂ ਮੈ ਡਰ ਦੇ ਮਾਰੇ ਗੁਰੂਦੁਆਰਾ ਅੰਦਰ ਵੜ ਕੇ ਬੂਹਾ ਮਾਰ ਲਿਆ ਤਾਂ ਇਹ ਵਿਅਕਤੀ ਮੈਨੂੰ ਗਾਲੀ-ਗਲੋਚ ਕਰਕੇ ਮੇਰੇ ਦੁਸਰੇ ਸਾਥੀ ਗੁਰਬਚਨ ਸਿੰਘ ਪੰਚ ਦੇ ਘਰ ਚਲੇਗੇ ਤੇ ਉਕਤ ਹਥਿਆਰਬੰਦ ਵਿਅਕਤੀਆ ਵੱਲੋ ਹਵਾਈ ਫਾਇਰ ਕੀਤੇ ਤੇ ਗੁਰਬਚਨ ਸਿੰਘ ਨੂੰ ਬੁਰੀ ਤਰ•ਾ ਕੁੱਟ ਮਾਰ ਕਰਕੇ ਫਰਾਰ ਹੋ ਗਏ।ਕੁੱਟ ਮਾਰ ਦੌਰਾਨ ਜਖਮੀ ਹੋਏ ਗੁਰਬਚਨ ਸਿੰਘ ਮੈਬਰ ਪੰਚਾਇਤ ਤੇ ਨੰਬਰਦਾਰ ਸੁਖਚੈਨ ਸਿੰਘ ਨੇ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਦਿੱਤੀ ਰਿਪੋਰਟ ਦੱਸਿਆ ਕਿ ਅੱਜ ਮਹਿਕਮੇ ਵੱਲੋ ਪੰਚਾਇਤੀ ਘਪਲੇ ਸੰਬੰਧੀ ਜਾਂਚ ਕੀਤੀ ਜਾਣੀ ਸੀ ਮੈ ਆਪਣੇ ਘਰ ਵਿੱਚ ਮੌਜੂਦ ਸੀ ਤਾਂ ਬਾਅਦ ਡੇਢ ਵਜੇ ਦੇ ਦਰਮਿਆਨ ਇੱਕ ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀ ਜਿਹਨਾ ਵਿੱਚ ਸ਼ਮਸ਼ੇਰ ਸਿੰਘ,ਕੁਲਦੀਪ ਸਿੰਘ,ਬਲਕਾਰ ਸਿੰਘ,ਨਰਿੰਦਰ ਸਿੰਘ,ਬਲਜੀਤ ਸਿੰਘ,ਮੇਜਰ ਸਿੰਘ,ਨਿਸ਼ਾਨ ਸਿੰਘ ਆਦਿ ਨੇ ਮੇਰੇ ਘਰ ਵਿੱਚ ਦਾਖਲ ਹੋ ਕੇ ਪਹਿਲਾ ਹਵਾਈ ਫਾਇਰ ਕੀਤੇ ਤੇ ਫਿਰ ਮੇਰੇ ਤੇ ਰਾਇਫਲ ਦੇ ਬੱਟਾ ਨਾਲ ਮਾਰ ਕੁੱਟ ਕਰਕੇ ਮੈਨੂੰ ਜਖਮੀ ਕਰ ਦਿੱਤਾ।
ਇਸ ਘਟਨਾ ਸੰਬੰਧੀ ਜਦ ਥਾਣਾ ਭਿੱਖੀਵਿੰਡ ਦੇ ਐਸ.ਐਚ.À ਸਿਵਦਰਸਨ ਸਿੰਘ ਨੂੰ ਪੁੱਛਿਆ ਤਾਂ ਉਹਨਾ ਨੇ ਕਿਹਾ ਕਿ ਤਿੰਨ ਵਿਅਕਤੀ ਜੋ ਜਖਮੀ ਸਨ ਜਿਹਨਾ ਵਿੱਚ ਧਰਮਿੰਦਰ ਸਿੰਘ,ਗੁਰਸੇਵਕ ਸਿੰਘ,ਗੁਰਬਚਨ ਸਿੰਘ ਨੂੰ ਡਾਕਟ ਦੇ ਦਿੱਤੇ ਗਏ ਹਨ ਤੇ ਅਗਲੀ ਕਾਰਵਾਈ ਜਾਂਚ ਪੜਤਾਲ ਕਰਨ ਉਪਰੰਤ ਕੀਤੀ ਜਾਵੇਗੀ।ਇਸ ਸਮੇ ਥਾਣਾ ਭਿੱਖੀਵਿੰਡ ਵਿਖੇ ਪਹੁੰਚੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ,ਸਾਬਕਾ ਐਸ.ਪੀ ਕੇਹਰ ਸਿੰਘ ਮੁਗਲਚੱਕ,ਸਾਬਕਾ ਚੇਅਰਮੈਨ ਤਰਲੋਕ ਸਿੰਘ ਚੱਕਵਾਲੀਆ,ਸਾਬਕਾ ਸਰਪੰਚ ਸਵਰਨ ਸਿੰਘ ਸੁਰਸਿੰਘ ਨੇ ਗੋਲੀ ਚਲਾਉਣ ਦੀ ਨਿਖੇਧੀ ਕੀਤੀ ਤੇ ਦੋਸ਼ੀਆ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। 

No comments: