www.sabblok.blogspot.com
ਰਾਂਚੀ : ਸੀਬੀਆਈ ਦੇ ਵਿਸ਼ੇਸ਼ ਅਦਾਲਤ ਨੇ ਬਹੁਚਰਚਿਤ ਚਾਰਾ ਘੁਟਾਲੇ 'ਚ ਦੋਸ਼ੀ ਪਾਏ ਗਏ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ (65) ਨੂੰ ਪੰਜ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨੂੰ 25 ਲੱਖ ਰੁਪਏ ਦਾ ਜੁਰਮਾਨਾ ਵੀ ਚੁਕਾਉਣਾ ਪਵੇਗਾ। ਉੱਥੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨ ਨਾਥ ਮਿਸ਼ਰਾ (76) ਨੂੰ ਚਾਰ ਸਾਲ ਕੈਦ ਅਤੇ ਦੋ ਲੱਖ ਦਾ ਜੁਰਮਾਨਾ, ਜੇਡੀਯੂ ਦੇ ਐਮ ਪੀ ਜਗਦੀਸ਼ ਸ਼ਰਮਾ ਨੂੰ ਚਾਰ ਸਾਲ ਕੈਦ ਅਤੇ ਪੰਜ ਲੱਖ ਦਾ ਜੁਰਮਾਨਾ, ਸਾਬਕਾ ਐਮਪੀ ਆਰ ਕੇ ਰਾਣਾ ਨੂੰ ਪੰਜ ਸਾਲ ਦੀ ਕੈਦ ਅਤੇ 30 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਘੁਟਾਲੇ 'ਚ ਸ਼ਾਮਲ ਛੇ ਅਧਿਕਾਰੀਆਂ ਨੂੰ ਪੰਜ-ਪੰਜ ਸਾਲ ਕੈਦ ਅਤੇ 30 ਲੱਖ ਦਾ ਜੁਰਮਾਨੇ ਦੀ ਸਜ਼ਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਘੁਟਾਲੇ 'ਚ ਸ਼ਾਮਲ ਛੇ ਅਧਿਕਾਰੀਆਂ ਨੂੰ ਪੰਜ-ਪੰਜ ਸਾਲ ਕੈਦ ਅਤੇ 1.5-1.5 ਕਰੋੜ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਗਿਆ ਹੈ। ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਸ਼ੇਸ਼ ਅਦਾਲਤ ਦੇ ਜੱਜ ਪੀਕੇ ਸਿੰਘ ਨੇ 37 ਦੋਸ਼ੀਆਂ ਨੂੰ ਸਜ਼ਾ ਸੁਣਾਈ। ਸਜ਼ਾ ਸੁਣਾਏ ਜਾਣ ਦੇ ਨਾਲ ਹੀ ਲਾਲੂ ਪ੍ਰਸਾਦ ਅਤੇ ਜਗਦੀਸ਼ ਸ਼ਰਮਾ ਦੀ ਲੋਕ ਸਭਾ ਦੀ ਮੈਂਬਰਸ਼ਿਪ ਖ਼ਤਮ ਹੋ ਗਈ। ਇਸ ਬਾਰੇ ਐਲਾਨ ਲੋਕ ਸਭਾ ਦੀ ਸਪੀਕਰ ਦੇ ਦਫ਼ਤਰ ਤੋਂ ਕੀਤਾ ਜਾਏਗਾ। ਸਜ਼ਾ ਸੁਣਾਏ ਜਾਣ ਦੌਰਾਨ ਲਾਲੂ ਸਮੇਤ 33 ਦੋਸ਼ੀ ਰਾਂਚੀ ਦੀ ਕੇਂਦਰੀ ਜੇਲ੍ਹ 'ਚ ਮੌਜੂਦ ਸਨ। ਇਕ ਇਕ ਕਰਕੇ ਸਾਰੇ ਦੋਸ਼ੀ ਵੀਡੀਓ ਕਾਨਫਰੰਸਿਗ ਦੇ ਜ਼ਰੀਏ ਜੱਜ ਦੇ ਰੂਬਰੂ ਹੋਏ ਅਤੇ ਉਨ੍ਹਾਂ ਨੂੰ ਫ਼ੈਸਲਾ ਸੁਣਾਇਆ ਗਿਆ। ਸਕਰੀਨ 'ਤੇ ਆਉਣ ਤੋਂ ਬਾਅਦ ਲਾਲੂ ਨੂੰ ਜਦੋਂ ਫ਼ੈਸਲਾ ਸੁਣਾਇਆ ਗਿਆ ਤਾਂ ਉਨ੍ਹਾਂ ਦੇ ਚਿਹਰੇ 'ਤੇ ਨਿਰਾਸ਼ਾ ਫੈਲ ਗਈ। ਉਨ੍ਹਾਂ ਜੱਜ ਨੂੰ ਫਰਿਆਦ ਕੀਤਾ-ਹਜ਼ੂਰ ! ਅਸੀਂ ਇਸ ਮਾਮਲੇ 'ਚ ਕੁਝ ਨਹੀਂ ਕੀਤਾ। ਨਿਆਂ ਕੀਤਾ ਜਾਵੇ। ਜੱਜ ਨੇ ਕਿਹਾ ਕਿ ਅਸੀਂ ਤੁਹਾਡੀ ਗੱਲ ਸੁਣ ਲਈ ਹੈ ਅਤੇ ਫ਼ੈਸਲੇ ਵਿਚ ਸਭ ਸ਼ਾਮਲ ਕਰ ਦਿੱਤਾ ਹੈ। ਐਮਪੀ ਜਗਦੀਸ਼ ਸ਼ਰਮਾ ਵੀ ਫ਼ੈਸਲੇ ਨਾਲ ਸੁੰਨ ਜਿਹੇ ਨਜ਼ਰ ਆਏ। ਉਹ ਵੀ ਜੱਜ ਸਾਹਮਣੇ ਹਾੜੇ ਕਢਦੇ ਰਹੇ।
No comments:
Post a Comment