www.sabblok.blogspot.com
ਤਰਨਤਾਰਨ, ਸੁਲਤਾਨਪੁਰ ਲੋਧੀ : ਸੁਲਤਾਨਪਰੁ ਲੋਧੀ 'ਚ ਮੰਡ ਖੇਤਰ ਦੇ ਟਾਪੂਨੁਮਾ ਇਲਾਕੇ ਦੇ ਪਿੰਡ ਮੰਡ ਬਾਊਪੁਰ ਨੇੜੇ ਬਿਆਸ ਦਰਿਆ 'ਚ ਇਕ ਬੇੜੀ ਦੇ ਡੁੱਬ ਜਾਣ ਕਾਰਨ 9 ਲੋਕ ਰੁੜ੍ਹ ਗਏ ਜਦਕਿ ਬੇੜੀ ਦੇ ਮਲਾਹ ਸਮੇਤ ਛੇ ਲੋਕਾਂ ਨੇ ਤੈਰ ਕੇ ਆਪਣੀ ਜਾਨ ਬਚਾਈ। ਬਿਠੰਡਾ ਤੋਂ ਨੈਸ਼ਨਲ ਡਿਜ਼ਾਸਟਰ ਟੀਮ ਤੇ ਪੀਏਪੀ ਦੇ ਤੈਰਾਕ ਲੰਬੀ ਮੁਸ਼ਕਤ ਤੋਂ ਬਾਅਦ ਵੀ ਦੇਰ ਸ਼ਾਮ ਤਕ ਦਰਿਆ 'ਚ ਡੁੱਬੇ ਕਿਸੇ ਵੀ ਵਿਅਕਤੀ ਦੀ ਲਾਸ਼ ਨਹੀਂ ਲੱਭ ਸਕੇ। ਸਾਰੇ ਬੇੜੀ ਸਵਾਰ ਤਰਨਤਾਰਨ ਜ਼ਿਲ੍ਹੇ ਦੇ ਮੁੰਡਾ ਪਿੰਡ ਦੇ ਹਨ ਜੋ ਸੁਲਤਾਨਪੁਰ ਲੋਧੀ ਦੇ ਇਤਿਹਾਸਕ 'ਡੱਲਾ ਮੱਸਿਆ' ਮੇਲੇ ਲਈ ਆ ਰਹੇ ਸਨ। ਵੀਰਵਾਰ ਦੀ ਸਵੇਰ ਮੰਡ ਖੇਤਰ ਦੇ ਕਿਨਾਰੇ ਵਸੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੁੰਡਾ ਤੋਂ 14 ਸ਼ਰਧਾਲੂਆਂ ਦਾ ਜਥਾ ਬੇੜੀ ਰਾਹੀਂ ਸੁਲਤਾਨਪੁਰ ਲੋਧੀ ਸਬ ਡਵੀਜ਼ਨ 'ਚ ਪੈਂਦੇ ਪਿੰਡ ਮੰਡ ਬਾਊਪੁਰ ਲਈ ਰਵਾਨਾ ਹੋਏ ਸਨ। ਇਨ੍ਹਾਂ ਸਾਰੇ ਸ਼ਰਧਾਲੂਆਂ ਨੇ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਡੱਲਾ ਵਿਖੇ ਭਾਈ ਲਾਲੋ ਜੀ ਦੇ ਗੁਰਦੁਆਰਾ ਸਾਹਿਬ 'ਚ ਲੱਗਣ ਵਾਲੇ ਸਾਲਾਨਾ ਧਾਰਮਿਕ ਮੇਲੇ ਡੱਲੇ ਦੀ ਮੱਸਿਆ 'ਚ ਸ਼ਿਰਕਤ ਕਰਨੀ ਸੀ। ਜਦੋਂ ਬੇੜੀ ਸਾਰੇ 14 ਸ਼ਰਧਾਲੂਆਂ ਨੂੰ ਲੈ ਕੇ ਕਪੂਰਥਲਾ ਜ਼ਿਲ੍ਹੇ 'ਚ ਪੈਂਦੇ ਪਿੰਡ ਰਾਮਪੁਰ ਗੋਰੇ ਨੇੜੇ ਪੁੱਜੀ ਤਾਂ ਬੇੜੀ ਦਾ ਇਕ ਫੱਟਾ ਉੱਖੜ ਗਿਆ ਤੇ ਬੇੜੀ 'ਚ ਪਾਣੀ ਭਰਨ ਲੱਗਾ। ਬੇੜੀ ਸਵਾਰਾਂ ਨੇ ਪਾਣੀ ਬਾਹਰ ਕੱਢਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਪਾਣੀ ਭਰਦਾ ਗਿਆ। ਬੇੜੀ ਸਵਾਰਾਂ 'ਚ ਹਾਹਾਕਾਰ ਮਚ ਗਈ ਤੇ ਵੇਖਦਿਆਂ-ਵੇਖਦਿਆਂ ਬੇੜੀ ਡੁੱਬ ਗਈ। ਦੋ ਲੋਕਾਂ ਨੂੰ ਤੈਰਨਾ ਆਉਂਦਾ ਸੀ ਕਿਸੇ ਤਰ੍ਹਾਂ ਤੈਰ ਕੇ ਕਿਨਾਰੇ ਲੱਗੇ। ਇਕ ਵਿਅਕਤੀ ਦਿਲਬਾਗ ਸਿੰਘ, ਜਿਹੜਾ ਉਸ ਵੇਲੇ ਕਿਨਾਰੇ 'ਤੇ ਬੈਠਾ ਸੀ, ਨੇ ਦਰਿਆ 'ਚ ਛਾਲ ਮਾਰ ਦਿੱਤੀ ਤੇ ਆਪਣੇ ਸਿਰ 'ਤੇ ਬੰਨੇ ਪਰਨਾ ਸੁੱਟ ਕੇ ਚਾਰ ਲੋਕਾਂ ਨੂੰ ਮੁਸ਼ਕਲ ਨਾਲ ਬਾਹਰ ਕੱਿਢਆ।
No comments:
Post a Comment