jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 9 October 2013

ਟਰੱਕ ਯੂਨੀਅਨ ਨੇ ਮੰਡੀਆਂ ਚ ਢੋਆ ਢੁਆਈ ਸ਼ੁਰੂ ਕਰਨ ਲਈ ਗੁਰਬਾਣੀ ਦਾ ਓਟ ਆਸਰਾ ਲਿਆ

www.sabblok.blogspot.com

ਸਾਦਿਕ, 9 ਅਕਤੂਬਰ (ਗੁਰਭੇਜ ਸਿੰਘ ਚੌਹਾਨ )- ਮੰਡੀਆਂ ਵਿਚ ਭਾਵੇਂ ਕੁੱਝ ਦਿਨਾਂ ਤੋਂ ਵਪਾਰੀਆਂ ਵੱਲੋਂ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ ਪਰ ਸਾਦਿਕ ਮੰਡੀ ਵਿਚ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਜਿਸ ਨੂੰ ਵੇਖਦਿਆਂ ਟਰੱਕ ਅਪ੍ਰੇਟਰਜ਼ ਯੂਨੀਅਨ ਸਾਦਿਕ ਵੱਲੋਂ ਝੋਨੇ ਦੇ ਸ਼ੀਜਨ ਦੀ ਢੋਆ ਢੁਆਈ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਕਰਵਾ ਕੇ ਗੁਰਬਾਣੀ ਦਾ ਓਟ ਆਸਰਾ ਲਿਆ ਗਿਆ। ਭੋਗ ਉਪਰੰਤ ਬਲਜਿੰਦਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਸਾਦਿਕ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਵਧੀਆ ਤਰੀਕੇ ਨਾਲ ਵਪਾਰੀਆਂ ਤੇ ਖਰੀਦ ਏਜੰਸੀਆਂ ਨਾਲ ਤਾਲਮੇਲ ਬਣਾ ਕੇ ਰੱਖਣ ਦੀ ਅਪੀਲ ਕੀਤੀ। ਗੁਰਦਵਾਰਾ ਸਿੰਘ ਸਭਾ ਦੇ ਗਿਆਨੀ ਜਸਵੰਤ ਸਿੰਘ ਤੇ ਗ੍ਰੰਥੀ ਸਿੰਘ ਭੋਲਾ ਸਿੰਘ ਵੱਲੋ  ਟਰੱਕ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਸੰਧੂ ਨੂੰ ਸਿਰੋਪਾਓ ਭੇਂਟ ਕੀਤੇ ਗਏ। ਸਮਾਗਮ ਦੌਰਾਨ ਸਾਬਕਾ ਪ੍ਰਧਾਨ ਹਰਜੀਤ  ਸਿੰਘ ਭੰਗੂ ਅਤੇ ਕੁਲਵੰਤ ਸਿੰਘ ਨੂੰ ਸਿਰੋਪਾਓ ਦਿੱਤੇ ਗਏ। ਇਸ ਮੌਕੇ ਦੀਪਕ ਕੁਮਾਰ ਸੋਨੂੰ, ਸ਼ਿਵਰਾਜ ਸਿੰਘ ਢਿੱਲੋਂ, ਬਲਜਿੰਦਰ ਸਿੰਘ ਸਾਦਿਕ, ਪਰਮਜੀਤ ਸਿੰਘ, ਮਹਿੰਦਰ ਸਿੰਘ ਢਿੱਲੋਂ, ਗੁਰਜੀਤ ਸਿੰਘ ਢਿੱਲੋਂ, ਸੁਖਚੈਣ ਸਿੰਘ ਬੱਬੂ, ਮਨਜਿੰਦਰ ਸਿੰਘ, ਜੈਦੀਪ ਸਿੰਘ ਬਰਾੜ, ਦਲੀਪ ਸਿੰਘ ਤੇ ਬਹੁਤ ਸਾਰੇ ਟਰੱਕ ਅਪ੍ਰੇਟਰ ਤੇ ਆੜਤੀ ਹਾਜਰ ਸਨ।

No comments: