jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 8 October 2013

ਬੱਸ ਹਾਦਸੇ 'ਚ ਬੱਚੀ ਸਮੇਤ ਛੇ ਦੀ ਮੌਤ, 13 ਜ਼ਖ਼ਮੀ

www.sabblok.blogspot.com  
13 injured in bus accident
ਬੱਸ ਹਾਦਸੇ 'ਚ ਬੱਚੀ ਸਮੇਤ ਛੇ ਦੀ ਮੌਤ, 13 ਜ਼ਖ਼ਮੀ
ਫਿਰੋਜ਼ਪੁਰ/ ਮਖੂ/ਜ਼ੀਰਾ : ਸੋਮਵਾਰ ਸਵੇਰੇ ਦਸ ਵਜੇ ਦੇ ਕਰੀਬ ਸਬ ਤਹਿਸੀਲ ਮਖੂ ਨੇੜਲੇ ਪਿੰਡ ਅਰਾਈਆਂ ਵਾਲਾ 'ਚ ਬੱਸ ਅਤੇ ਟਰੱਕ ਹਾਦਸੇ 'ਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਹਾਦਸੇ ਦਾ ਕਾਰਨ ਨਿੱਜੀ ਬੱਸ ਚਾਲ ਵੱਲੋਂ ਇਕ ਜੀਪ ਨੂੰ ਓਵਰਟੇਕ ਕਰਨਾ ਦੱਸਿਆ ਗਿਆ ਹੈ। ਜਦੋਂ ਬੱਸ ਜੀਪ ਨੂੰ ਓਵਰਟੇਕ ਕਰ ਰਹੀ ਸੀ ਤਾਂ ਖੱਬੇ ਪਾਸਿਓਂ ਆ ਰਿਹਾ ਇਕ ਟਰੱਕ ਬੱਸ ਵਿਚ ਆ ਵੱਜਾ ਜਿਸ ਕਾਰਨ ਬੱਸ ਦੇ ਵਿਚਕਾਰ ਬੈਠਣ ਵਾਲੀਆਂ ਸਵਾਰੀਆਂ ਇਸ ਹਾਦਸੇ ਦਾ ਸ਼ਿਕਾਰ ਹੋ ਗਈਆਂ। ਇਹ ਬੱਸ ਬਿਠੰਡੇ ਤੋਂ ਫਿਰੋਜ਼ਪੁਰ ਹੋ ਕੇ ਅੰਮਿ੍ਰਤਸਰ ਜਾ ਰਹੀ ਸੀ। ਸਵੇਰੇ ਦਸ ਵਜੇ ਦੇ ਕਰੀਬ ਵਕਤ ਹੋਣ ਕਾਰਨ ਹਾਦਸੇ ਤੋਂ ਤੁਰੰਤ ਬਾਅਦ ਘਟਨਾ ਸਥਾਨ 'ਤੇ ਮੌਜੂਦ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਆਪ ਵੀ ਜ਼ਖ਼ਮੀਆਂ ਨੂੰ ਕੱਢ ਕੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਉਣ ਦਾ ਕੰਮ ਸ਼ੁਰੂ ਕੀਤਾ। ਇਸ ਹਾਦਸੇ ਦੇ ਪੰਜ ਮਿ੍ਰਤਕਾਂ ਵਿਚ ਤਰਨਤਾਰਨ ਦੇ ਪਿੰਡ ਨੂਰਦੀ ਦੀ ਰਹਿਣ ਵਾਲੀ 30 ਸਾਲਾ ਮਾਂ ਅਤੇ ਛੇ ਸਾਲ ਦੀ ਬੇਟੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਜ਼ੀਰਾ ਦੇ ਪਿੰਡ ਝੰਡਾ ਬੱਗਾ ਪੁਰਾਣਾ ਦੀ ਰਹਿਣ ਵਾਲੀ 48 ਸਾਲਾ ਨਰਿੰਦਰ ਕੌਰ ਦੀ ਮੌਤ ਹੋ ਗਈ ਹੈ ਜਦਕਿ ਉਸ ਦਾ ਪਤੀ ਹਰਚੰਦ ਸਿੰਘ ਜ਼ਖ਼ਮੀ ਹੋ ਗਿਆ ਹੈ। ਮਰਨ ਵਾਲਿਆਂ ਵਿਚੋਂ ਇਕ ਅੌਰਤ ਤੇ ਮਰਦ ਦੀ ਪਛਾਣ ਨਹੀਂ ਹੋ ਸਕੀ। ਇਸ ਹਾਦਸੇ ਵਿਚ ਦਸ ਲੋਕ ਸਖ਼ਤ ਰੂਪ ਵਿਚ ਜ਼ਖ਼ਮੀ ਹੋਏ ਜਿਨ੍ਹਾਂ ਵਿਚ ਜ਼ੀਰਾ ਦੇ ਪਿੰਡ ਸ਼ਹਿਜ਼ਾਦਾ ਸੰਤ ਸਿੰਘ ਦੇ ਇਕ ਪਰਿਵਾਰ ਦੀਆਂ ਰਹਿਣ ਵਾਲੀਆਂ ਪਲਵਿੰਦਰ ਕੌਰ (32) ਤੇ ਅਮਨਦੀਪ ਕੌਰ (22) ਤੇ ਰਾਜਵਿੰਦਰ ਕੌਰ (40), ਜ਼ੀਰਾ ਤਹਿਸੀਲ ਦੇ ਪਿੰਡ ਚੱਬਾ ਦੇ ਰਹਿਣ ਵਾਲੇ ਮੰਗਲ ਸਿੰਘ ਦਾ 38 ਸਾਲਾ ਪੁੱਤਰ ਤਰਸੇਮ ਸਿੰਘ, ਪਿੰਡ ਸੁਰਸਿੰਘ ਵਾਲਾ ਦਾ ਰਹਿਣ ਵਾਲੇ ਚੰਨਣ ਸਿੰਘ ਦਾ ਪੁੱਤਰ ਗੁਰਜੀਤ ਸਿੰਘ, ਜ਼ੀਰਾ ਦੇ ਪਿੰਡ ਬੇਚੈਨ ਦਾ 20 ਸਾਲਾ ਧਰਮਿੰਦਰ, ਫਿਰੋਜ਼ਪੁਰ ਦੇ ਪਿੰਡ ਰਾਮੇਵਾਲੀ ਦੇ ਰਹਿਣ ਵਾਲੇ ਦਰਬਾਰਾ ਸਿੰਘ ਦੇ ਪੁੱਤਰ ਸੈਮੂਅਲ ਤੇ ਹਰਜੀਤ ਉਰਫ ਜਰਨੈਲ ਸ਼ਾਮਲ ਹਨ। ਤਰਨਤਾਰਨ ਦੇ ਪਿੰਡ ਨੂਰਦੀ ਦੇ ਰਹਿਣ ਵਾਲੇ ਗੁਰਜੀਤ ਸਿੰਘ ਨੇ ਦੱਸਿਅਆ ਕਿ ਉਨ੍ਹਾਂ ਦਾ ਪਰਿਵਾਰ ਸੋਮਵਾਰ ਨੂੰ ਬਿਠੰਡੇ ਤੋਂ ਆਪਣੇ ਰਿਸ਼ਤੇਦਾਰ ਦਾ ਵਿਆਹ ਵੇਖ ਕੇ ਮੁੜ ਰਿਹਾ ਸੀ। ਫਿਰੋਜ਼ਪੁਰ ਬੱਸ ਅੱਡੇ 'ਤੇ ਉਸ ਨੇ ਆਪਣੀ ਇਕ ਬੇਟੀ ਅਤੇ ਲੜਕੇ ਨੂੰ ਮੋਟਰਸਾਈਕਲ ਦੇ ਬਿਠਾ ਲਿਆ ਅਤੇ ਬੱਸ ਦੇ ਪਿੱਛੇ ਪਿੱਛੇ ਚੱਲਣ ਲੱਗਾ। ਪਿੰਡ ਅਰਾਈਆਂ ਕੋਲ ਪਹੁੰਚਦਿਆਂ ਹੀ ਹਾਦਸਾ ਵਾਪਰ ਗਿਆ ਜਿਸ ਵਿਚ ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਅਤੇ ਛੇ ਸਾਲਾ ਪਵਨਦੀਪ ਦੀ ਮੌਤ ਹੋ ਗਈ। ਦੂਜੇ ਪਾਸੇ ਮਿ੍ਰਤਕਾ ਨਰਿੰਦਰ ਕੌਰ ਦੇ ਜ਼ਖ਼ਮੀ ਪਤੀ ਹਰਚੰਦ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਵਿਦੇਸ਼ ਜਾਣ ਲਈ ਵੀਜ਼ਾ ਲੱਗ ਗਿਆ ਸੀ ਅਤੇ ਉਸ ਦੀ ਸੂਚਨਾ ਆਉਣ ਤੋਂ ਬਾਅਦ ਉਹ ਅੰਮਿ੍ਰਤਸਰ ਦਰਬਾਰ ਸਾਹਿਬ 'ਚ ਤਿੰਨ ਚਾਰ ਦਿਨ ਦੀ ਸੇਵਾ ਲਈ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਨਾਰੰਗ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਣ ਲਈ ਮਖੂ ਅਤੇ ਜ਼ੀਰਾ ਦੇ ਹਸਪਤਾਲ ਪੁੱਜੇ। ਫਿਲਹਾਲ ਥਾਣਾ ਜ਼ੀਰਾ ਪੁਲਸ ਨੇ ਬੱਸ ਡਰਾਈਵਰ ਖ਼ਿਲਾਫ਼ ਧਾਰਾ 304 (ਗ਼ੈਰ ਇਰਾਦਤਨ ਹੱਤਿਆ) ਤਹਿਤ ਮਾਮਲਾ ਦਰਜ ਕਰ ਲਿਆ ਹੈ। ਘਟਨਾ ਤੋਂ ਬਾਅਦ ਡਰਾਈਵਰ ਫ਼ਰਾਰ ਦੱਸਿਆ ਜਾਂਦਾ ਹੈ।

No comments: